ਬੰਗਲਾਦੇਸ਼ : ਰਸਾਇਣਕ ਗੋਦਾਮਾਂ ਵਿਚ ਲੱਗੀ ਅੱਗ, 81 ਮੌਤਾਂ
Published : Feb 22, 2019, 9:48 am IST
Updated : Feb 22, 2019, 9:48 am IST
SHARE ARTICLE
Bangladesh: Fire at chemical godowns, 81 deaths
Bangladesh: Fire at chemical godowns, 81 deaths

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਪੁਰਾਣੇ ਇਲਾਕੇ 'ਚ ਚਲਦੇ ਕੈਮੀਕਲ ਗੋਦਾਮਾਂ ਦੇ ਰੂਪ 'ਚ ਵਰਤੇ ਜਾਣ ਵਾਲੇ ਇਕ ਅਪਾਰਟਮੈਂਟ 'ਚ ਭਿਆਨਕ ਅੱਗ ਲੱਗ ਗਈ

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਪੁਰਾਣੇ ਇਲਾਕੇ 'ਚ ਚਲਦੇ ਕੈਮੀਕਲ ਗੋਦਾਮਾਂ ਦੇ ਰੂਪ 'ਚ ਵਰਤੇ ਜਾਣ ਵਾਲੇ ਇਕ ਅਪਾਰਟਮੈਂਟ 'ਚ ਭਿਆਨਕ ਅੱਗ ਲੱਗ ਗਈ, ਇਸ ਕਾਰਨ ਘੱਟ ਤੋਂ ਘੱਟ 81 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਬੰਗਲਾਦੇਸ਼ ਦੇ ਫਾਇਰ ਫਾਈਟਰਜ਼ ਵਿਭਾਗ ਦੇ ਮੁਖੀ ਨੇ ਦਸਿਆ ਕਿ ਅਧਿਕਾਰੀਆਂ ਨੂੰ ਇਮਾਰਤ ਅੰਦਰੋਂ ਕਈ ਲਾਸ਼ਾਂ ਮਿਲੀਆਂ ਹਨ। ਅੱਗ ਦੀਆਂ ਲਪਟਾਂ ਸਾਰੀ ਇਮਾਰਤ ਤਕ ਫੈਲ ਗਈਆਂ ਸਨ। ਇਨ੍ਹਾਂ ਇਮਾਰਤਾਂ 'ਚ ਪਲਾਸਟਿਕ ਦੇ ਦਾਣੇ ਅਤੇ ਬਾਡੀ ਸਪ੍ਰੇਅ ਰੱਖੇ ਜਾਂਦੇ ਸਨ। ਇਸ ਦੇ ਇਲਾਵਾ ਰਸਾਇਣਕ ਗੋਦਾਮਾਂ ਦੇ ਰੂਪ 'ਚ ਵੀ ਇਨ੍ਹਾਂ ਨੂੰ ਵਰਤਿਆ ਜਾਂਦਾ ਸੀ।

ਸ਼ੁਰੂਆਤੀ ਜਾਂਚ 'ਚ ਕਿਹਾ ਗਿਆ ਹੈ ਕਿ ਸਿਲੰਡਰ ਫਟਣ ਕਾਰਨ ਅੱਗ ਲੱਗੀ, ਜੋ ਤੇਜ਼ੀ ਨਾਲ ਰਿਹਾਇਸ਼ੀ ਇਲਾਕਿਆਂ 'ਚ ਪੁੱਜ ਗਈ। ਮ੍ਰਿਤਕਾਂ 'ਚ ਬੱਚਿਆਂ ਅਤੇ ਔਰਤਾਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ,''ਜਦ ਅੱਗ ਲੱਗੀ ਤਾਂ ਟ੍ਰੈਫਿਕ ਜਾਮ ਲੱਗਾ ਹੋਇਆ ਸੀ, ਇਸ ਲਈ ਲੋਕ ਭੱਜ ਵੀ ਨਹੀਂ ਸਕੇ। ਜਿਸ ਥਾਂ ਅੱਗ ਲੱਗੀ ਉੱਥੇ ਗਲੀਆਂ ਬਹੁਤ ਹੀ ਤੰਗ ਹਨ।''

ਇਕ ਹੋਰ ਵਿਅਕਤੀ ਨੇ ਦਸਿਆ ਕਿ ਗੋਦਾਮਾਂ 'ਚ ਅੱਗ ਬੁਧਵਾਰ ਰਾਤ ਨੂੰ 10.40 ਵਜੇ ਲੱਗੀ। ਉਨ੍ਹਾਂ ਕਿਹਾ ਕਿ ਗੋਦਾਮ 'ਚ ਰੱਖੇ ਹੋਏ ਜਲਣਸ਼ੀਲ ਪਦਾਰਥਾਂ ਕਾਰਨ ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਇਸ ਨੂੰ ਬੁਝਾਉਣ 'ਚ ਕਾਫੀ ਸਮਾਂ ਲੱਗਾ। ਢਾਕਾ ਮੈਡੀਕਲ ਕਾਲਜ ਹਸਪਤਾਲ 'ਚ ਇਕ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਘੱਟ ਤੋਂ ਘੱਟ 81 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਲ 2010 'ਚ ਅੱਗ ਦੀ ਅਜਿਹੀ ਹੀ ਘਟਨਾ ਇਕ ਪੁਰਾਣੀ ਇਮਾਰਤ 'ਚ ਵਾਪਰੀ ਸੀ, ਜਿਸ 'ਚ 120 ਤੋਂ ਵਧੇਰੇ ਲੋਕ ਮਾਰੇ ਗਏ ਸਨ। (ਪੀਟੀਆਈ)

Location: Bangladesh, Dhaka, Dhaka

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement