ਇਟਲੀ ਨੇ ਫਿਰ ਖੋਲ੍ਹਿਆ ਬਾਰਡਰ, 38,500 ਕਾਮਿਆਂ ਦੀ ਲੋੜ
Published : Feb 22, 2019, 5:25 pm IST
Updated : Feb 22, 2019, 5:25 pm IST
SHARE ARTICLE
Home Minister
Home Minister

ਇਟਲੀ ਦੀ ਮੌਜੂਦਾ ਸਰਕਾਰ ਨੇ ਲੰਮੀ ਵਿਚਾਰ ਤੋਂ ਬਾਅਦ ਪਿਛਲੇ ਸਾਲਾਂ ਦੀ ਤਰ੍ਹਾਂ ਇਕ ਵਾਰ ਫਿਰ 38,500 ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਰਾਹ ਪੱਧਰਾ ....

ਇਟਲੀ : ਇਟਲੀ ਦੀ ਮੌਜੂਦਾ ਸਰਕਾਰ ਨੇ ਲੰਮੀ ਵਿਚਾਰ ਤੋਂ ਬਾਅਦ ਪਿਛਲੇ ਸਾਲਾਂ ਦੀ ਤਰ੍ਹਾਂ ਇਕ ਵਾਰ ਫਿਰ 38,500 ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਵਲੋਂ ਇਸ ਨਵੇਂ ਕਾਨੂੰਨ ਤੇ ਦਸਤਖਤ ਕਰਨ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਗਈ ਹੈ। ਆਉਂਦੇ ਥੋੜ੍ਹੇ ਦਿਨਾਂ ਵਿਚ ਪੇਪਰ ਭਰਨ ਦੀ ਵਿਧੀ ਅਤੇ ਤਰੀਕਾਂ ਦਾ ਐਲਾਨ ਵੀ ਹੋ ਜਾਵੇਗਾ।

Worker Worker

ਦੱਸਣਯੋਗ ਹੈ ਕਿ ਇਟਲੀ ਸਰਕਾਰ ਵਲੋਂ ਹਰ ਸਾਲ ਖੇਤੀ ਫਾਰਮਾਂ ਤੇ ਹੋਟਲਾਂ ਆਦਿ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ (ਸੀਜ਼ਨ ਵਾਲੇ) ਪੇਪਰਾਂ ਤੇ ਇਟਲੀ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਵਾਪਿਸ ਆਪਣੇ ਦੇਸ਼ ਜਾਣਾ ਪੈਂਦਾ ਹੈ। ਜਾਰੀ ਕੀਤੇ ਕੋਟੇ ਮੁਤਾਬਿਕ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 38,500 ਵਿਦੇਸ਼ੀ ਕਾਮੇ ਇਟਲੀ ਆ ਸਕਣਗੇ, ਜਿੰਨ੍ਹਾਂ ਨੂੰ ਇਟਲੀ ਦੀ ਅੰਬੈਸੀ ਵੱਲੋਂ ਪਹਿਲਾਂ 272 ਦਿਨਾਂ (ਨੌ ਮਹੀਨੇ) ਦਾ ਵੀਜ਼ਾ ਦਿੱਤਾ ਜਾਂਦਾ ਰਿਹਾ ਹੈ

Itly Itly

ਪਰ ਪਿਛਲੇ ਸਾਲ ਕੁਝ ਕੁ ਕਾਮਿਆਂ ਨੂੰ 120 ਦਿਨ (ਚਾਰ ਮਹੀਨੇ) ਦਾ ਵੀਜ਼ਾ ਵੀ ਦਿੱਤਾ ਗਿਆ ਸੀ। ਜਿਸ ਨੂੰ ਇੱਥੇ ਆਉਣ ਤੋ ਬਾਅਦ ਸਬੰਧਤ ਵਿਭਾਗ ਵਿਚ ਕਾਨੂੰਨੀ ਕਾਰਵਾਈ ਲਈ ਜਮਾਂ ਕਰਵਾਇਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਬਹਤ ਸਾਰੇ ਪੰਜਾਬੀ ਇੰਨ੍ਹਾਂ ਪੇਪਰਾਂ ਦਾ ਸਹਾਰਾ ਲੈਕੇ ਇੱਥੇ ਪੱਕੇ ਪੇਪਰ ਬਣਾਉਣ ਵਿਚ ਵੀ ਕਾਮਯਾਬ ਹੋਏ ਹਨ ਤੇ ਕਈਆਂ ਨੂੰ ਪੰਜਾਬੀ ਏਜੰਟਾਂ ਦੀਆਂ ਗਲਤੀਆਂ ਕਾਰਨ ਹਜ਼ਾਰਾਂ ਯੂਰੋ ਖਰਾਬ ਕਰਨ ਤੋਂ ਬਾਅਦ ਵੀ ਪੱਕੇ ਪੇਪਰ ਨਸੀਬ ਨਹੀ ਹੋ ਸਕੇ।

Home Minister 

ਪਾਸ ਕੀਤੇ ਕਾਨੂੰਨ ਮੁਤਾਬਿਕ 38,500 ਕਾਮਿਆਂ ਵਿਚੋਂ 12,500 ਉਨ੍ਹਾਂ ਕਾਮਿਆਂ ਦਾ ਕੋਟਾ ਰੱਖਿਆ ਗਿਆ, ਜਿਹੜੇ ਪਛਲੇ ਸਾਲ 9 ਮਹੀਨੇ ਵਾਲੇ ਪੇਪਰਾਂ ‘ਤੇ ਇੱਥੇ ਆਏ ਸਨ ਤੇ ਕੰਮ ਦਾ ਕੰਟਰੈਕਟ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਆਰਜ਼ੀ ਪੇਪਰਾਂ ਨੂੰ ਪੱਕੇ ਪੇਪਰਾਂ ਦੇ ਤੌਰ ‘ਤੇ ਬਦਲਿਆ ਜਾ ਸਕਦਾ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਕਰਮਚਾਰੀ ਸਰਕਾਰ ਵੱਲੋਂ ਰੱਖੀਆਂ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਦਾ ਹੋਵੇਗਾ।

Minister Minister

ਬਿਜ਼ਨੈਸ, ਵਿਦਿਆਰਥੀਆਂ, ਖਿਡਾਰੀ ਅਤੇ ਕਈ ਹੋਰ ਜ਼ਰੂਰੀ ਕੈਟਾਗਰੀਆਂ ਨੂੰ ਵੀ ਇਸ ਕੋਟੇ ਵਿਚ ਜਗ੍ਹਾ ਦਿੱਤੀ ਗਈ ਹੈ। ਸਰਕਾਰੀ ਐਲਾਨ ਤੋਂ ਬਾਅਦ ਇਸ ਖਿੱਤੇ ਵਿਚੋਂ ਮੋਟੇ ਪੈਸੇ ਕਮਾਉਣ ਵਾਲੇ ਜਾਅਲੀ ਏਜੰਟ ਕਮਰ ਕੱਸ ਲੈਂਦੇ ਹਨ ਤਾ ਜੋ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮੋਟੀਆਂ ਰਕਮਾਂ ਕਮਾ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement