ਇਟਲੀ ਦੇ ਇਸ ਖ਼ੂਬਸੂਰਤ ਟਾਊਨ ਵਿਚ ਸਿਰਫ਼ 82 ਰੁਪਏ ਵਿਚ ਮਿਲ ਰਿਹੈ ਮਕਾਨ 
Published : Jan 25, 2019, 11:08 am IST
Updated : Jan 25, 2019, 11:08 am IST
SHARE ARTICLE
Sambuca Town Itly
Sambuca Town Itly

ਇਟਲੀ ਦੇ ਖ਼ੂਬਸੂਰਤ ਸੇਮਬੂਕਾ ਟਾਊਨ ਵਿਚ ਬੇਹਤਰੀਨ ਮਕਾਨ ਕੇਵਲ 82 ਰੁਪਏ ਵਿਚ ਮਿਲ ਰਹੇ ਹਨ। ਇਸਦੇ ਪਿੱਛੇ ਕਾਰਨ ਹੈ ਕਿ ਇਸ ਰੂਰਲ ਟਾਊਨ ਤੋਂ ਲੋਕਾਂ ਨੇ ਸ਼ਹਿਰ ਵੱਲ ਰੁੱਖ...

ਸੇਮਬੁਕਾ : ਇਟਲੀ ਦੇ ਖ਼ੂਬਸੂਰਤ ਸੇਮਬੂਕਾ ਟਾਊਨ ਵਿਚ ਬੇਹਤਰੀਨ ਮਕਾਨ ਕੇਵਲ 82 ਰੁਪਏ ਵਿਚ ਮਿਲ ਰਹੇ ਹਨ। ਇਸਦੇ ਪਿੱਛੇ ਕਾਰਨ ਹੈ ਕਿ ਇਸ ਰੂਰਲ ਟਾਊਨ ਤੋਂ ਲੋਕਾਂ ਨੇ ਸ਼ਹਿਰ ਵੱਲ ਰੁੱਖ ਕਰ ਲਿਆ ਹੈ ਤੇ ਹੁਣ ਇਹ ਖਾਲੀ ਪਏ ਹਨ, ਲੋਕਲ ਅਫ਼ਸਰਾਂ ਨੇ ਇਸਨੂੰ ਦੁਬਾਰਾ ਆਬਾਦ ਕਰਨ ਲਈ ਇਹ ਪਲਾਨ ਬਣਾਇਆ ਹੈ। ਹਾਲਾਂਕਿ ਇਸ ਪ੍ਰਾਪਰਟੀ ਨੂੰ ਖਰੀਦਣ ਤੋਂ ਪਹਿਲਾਂ ਕਈਂ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ।

Sambuca Town Itly Sambuca Town Itly

82 ਰੁਪਏ ਵਿਚ ਮਿਲ ਰਹੇ ਮਕਾਨ ਸਿਸਲੀ ਸ਼ਹਿਰ ਵਿਚ ਮੌਜੂਦ ਹਿਲਟਾਪ ਟਾਊਨ ਵਿਚ ਰਹਿਣ ਲਈ ਬੇਹਤਰੀਨ ਥਾਂਵਾਂ ਵਿਚੋਂ ਇਕ ਹੈ। ਇਥੇ 430 ਤੋਂ 1610 ਸੁਕੇਅਰ ਫੁੱਟ ਦੇ ਵੱਖ-ਵੱਖ ਸਾਈਜ਼ ਵਾਲੇ ਬਹੁਤ ਸਾਰੇ ਮਕਾਨ ਹਨ। ਇਹ ਮਕਾਨ ਬਹੁਤ ਸਸਤੇ ਹਨ ਅਤੇ ਇਸਦੀ ਕੀਮਤ ਕੇਵਲ 1.15 ਡਾਲਰ (82) ਰੁਪਏ ਤੱਕ ਹੈ। ਘਰ ਦੇ ਨਾਲ-ਨਾਲ 2 ਸਾਲ ਤੱਕ ਬਿਜਲੀ ਅਤੇ ਪਾਣੀ ਵਾ ਮੁਫ਼ਤ ਵਿਚ ਮਿਲੇਗਾ।

Sambuca Town Itly Sambuca Town Itly

ਹਾਲਾਂਕਿ ਇਸਨੂੰ ਖਰੀਦਣ ਵਾਲਿਆਂ ਨੂੰ ਇਕ ਸ਼ਰਤ ਪੂਰੀ ਕਰਨੀ ਹੋਵੇਗੀ। ਮਕਾਨ ਖਰੀਦਣ ਵਾਲੇ ਨੂੰ ਮੁਰੰਮਤ ਦੇ ਤਿੰਨ ਸਾਲ ਵਿਚ 2 ਲੱਖ ਰੁਪਏ ਖਰਚ ਕਰਨੇ ਹੋਣਗੇ ਕਿਉਂਕਿ ਕਈਂ ਮਕਾਨ ਕਾਫ਼ੀ ਸਮੇ ਤੋਂ ਖਾਲੀ ਅਤੇ ਵੀਰਾਨ ਹੋਣ ਦੇ ਚਲਦੇ ਜਰਜਰ ਹੋ ਗਏ ਹਨ। ਇਸ ਤੋਂ ਇਲਾਵਾ ਮਕਾਨ ਖਰੀਦਣ ਵਾਲੇ ਨੂੰ ਸਿਕੁਰਿਟੀ ਜਮ੍ਹਾਂ ਦੇ ਤੌਰ ਉਤੇ 4 ਲੱਖ ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਮਤਲਬ ਕੁੱਲ ਮਿਲਾ ਕੇ ਇਸ ਡੀਲ ਦੇ ਲਈ ਖਰੀਦਣ ਵਾਲੇ ਨੂੰ 6 ਲੱਖ ਰੁਪਏ ਦੇਣੇ ਹੋਣਗੇ ਹਾਲਾਂਕਿ ਸੇਮਬੂਕਾ ਟਾਊਨ ਦੀ ਖ਼ੂਬਸੂਰਤੀ ਦੀ ਲਿਹਾਜ਼ ਨਾਲ ਇਹ ਡੀਲ ਮਾੜੀ ਨਹੀਂ ਹੈ ਸਗੋਂ ਬਹੁਤ ਵਧੀਆ ਹੈ।

Sambuca Town Itly Sambuca Town Itly

ਵਿਆਨ ਯਾਰਡ ਅਤੇ ਖ਼ੂਬਸੂਰਤ ਬੀਚ ਵਾਲਾ ਸੇਮਬੂਕਾ 2016 ਵਿਚ ਇਟਲੀ ਦੇ ਮੋਸ੍ਹ ਬਿਊਟੀਫੁੱਲ ਟਾਊਨ ਵਿਚ ਨਾਮਜ਼ਦ ਵੀ ਹੋਇਆ ਹੈ। ਸੇਮਬੂਕਾ ਅਜਿਹਾ ਕੋਈ ਪਹਿਲਾਂ ਟਾਊਨ ਨਹੀਂ ਹੈ ਜਿੱਥੇ ਲੋਕਲ ਇਕੋਮਨੀ ਇਸ ਤਰ੍ਹਾਂ ਦੇ ਝਟਕੇ ਖਾ ਰਹੇ ਹੈ ਅਤੇ ਕੌਡੀਆਂ ਦੇ ਭਾਅ ਲੋਕਾਂ ਨੂੰ ਪ੍ਰਾਪਰਟੀ ਖਰੀਦਣ ਦੇ ਲਈ ਆਫ਼ਰ ਦਿੱਤੇ ਜਾ ਰਹੇ ਹਨ।

Location: Italy, Sisilia, Catania

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement