
ਪਰਵਾਰ ਦੀ 11 ਸਾਲਾ ਬੇਟੀ ਨਾਲ ਵਿਆਹ ਕਰਵਾਉਣ ਦੀ ਰੱਖੀ ਸੀ ਸ਼ਰਤ
ਲਾਹੌਰ : ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ ਇਕ ਨਾਬਾਲਗ 11 ਸਾਲਾ ਲੜਕੀ ਦਾ ਵਿਆਹ 45 ਸਾਲਾ ਸ਼ਾਹੂਕਾਰ ਨਾਲ ਕਰਦੇ ਹੋਏ ਮੌਕੇ 'ਤੇ ਫੜੇ ਜਾਣ 'ਤੇ ਅਦਾਲਤ ਨੇ ਲਾੜੇ, ਨਿਕਾਹ ਕਰਨ ਵਾਲੇ ਮੌਲਵੀ, ਦੋ ਗਵਾਹਾਂ ਸਮੇਤ ਦੁਲਹਨ ਬਣੀ ਬੈਠੀ ਲੜਕੀ ਦੇ ਦਾਦਾ ਨੂੰ ਨਿਆਈਕ ਹਿਰਾਸਤ 'ਚ ਭੇਜਣ ਦਾ ਆਦੇਸ਼ ਸੁਣਾਇਆ। ਇਹ ਮਾਮਲਾ ਪਾਕਿਸਤਾਨ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Photo
ਮੁਹੰਮਦ ਨਵਾਬ ਪੁੱਤਰ ਅਸਲਮ ਖ਼ਾਨ ਨਿਵਾਸੀ ਬਟਖੇਲਾ ਨੇ ਪਿੰਡ ਦੇ ਹੀ ਇਕ ਸ਼ਾਹੂਕਾਰ ਸ਼ਬਾਮੂਦੀਨ ਤੋਂ ਆਪਣੇ ਇਲਾਜ ਲਈ 20 ਹਜ਼ਾਰ ਰੁਪਏ ਕਰਜ਼ਾ ਲਿਆ ਸੀ ਪਰ ਇਲਾਜ ਕਾਰਣ ਮੁਹੰਮਦ ਨਵਾਬ ਦੀ ਮੌਤ ਹੋ ਗਈ।
Photo
ਅਸਲਮ ਖ਼ਾਨ ਦੇ ਪਰਵਾਰ ਵਲੋਂ ਕਰਜ਼ਾ ਵਾਪਸ ਨਾ ਕਰ ਪਾਉਣ ਦੇ ਕਾਰਣ ਸ਼ਾਹੂਕਾਰ ਸ਼ਬਾਮੂਦੀਨ ਨੇ ਮੁਹੰਮਦ ਨਵਾਬ ਦੇ ਪਿਤਾ ਅਸਲਮ ਦੇ ਸਾਹਮਣੇ ਸ਼ਰਤ ਰੱਖ ਦਿਤੀ ਕਿ ਜਾ ਤਾਂ ਵਿਆਜ ਸਮੇਤ ਸਾਰਾ ਕਰਜ਼ਾ ਵਾਪਸ ਕੀਤਾ ਜਾਵੇ ਨਹੀਂ ਤਾਂ ਮੁਹੰਮਦ ਨਵਾਬ ਦੀ 11 ਸਾਲਾ ਬੇਟੀ ਦਾ ਵਿਆਹ ਉਸ ਨਾਲ ਕੀਤਾ ਜਾਵੇ।
Photo
ਪੈਸੇ ਵਾਪਸ ਕਰਨ 'ਚ ਅਸਮਰਥ ਅਸਲਮ ਨੇ ਅਪਣੀ ਪੋਤੀ ਦਾ ਵਿਆਹ ਮਜ਼ਬੂਰੀ ਵਸ ਸ਼ਾਹੂਕਾਰ ਸ਼ਬਾਮੂਦੀਨ ਨਾਲ ਕਰਨਾ ਕਬੂਲ ਕਰ ਲਿਆ। ਬੀਤੇ ਦਿਨੀਂ ਜਦ ਵਿਆਹ ਹੋ ਰਿਹਾ ਸੀ ਤਾਂ 11 ਸਾਲਾ ਲੜਕੀ ਦੀ ਮਾਂ ਨੇ ਪੁਲਿਸ ਨੂੰ ਸੂਚਨਾ ਕਰ ਦਿਤੀ। ਜਦ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਵਿਆਹ ਦੀ ਰਸਮ ਪੂਰੀ ਹੋ ਚੁੱਕੀ ਸੀ।
Photo
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਲਾੜੇ ਸ਼ਬਾਮੂਦੀਨ, ਮੌਲਵੀ ਪਰਵੇਜ਼ ਖਾਨ, ਗਵਾਹ ਜਾਹਿਰ ਸ਼ਾਹ ਅਤੇ ਮਸੂਦ ਸਮੇਤ ਦੁਲਹਨ ਦੇ ਦਾਦਾ ਅਸਲਮ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ। ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ 'ਤੇ ਅਦਾਲਤ ਨੇ 5 ਦੋਸ਼ੀਆਂ ਨੂੰ ਜੇਲ ਭੇਜਣ ਦਾ ਆਦੇਸ਼ ਦਿੱਤਾ ਹੈ।