ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਲੜਕੀ ਨਾਲ ਕੀਤਾ ਸ਼ਰਮਨਾਕ ਕਾਰਾ
Published : Dec 8, 2018, 7:51 pm IST
Updated : Dec 8, 2018, 7:51 pm IST
SHARE ARTICLE
Rape
Rape

ਪਿਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਦੋਸ਼ੀ ਛੇ ਮਹੀਨੇ ਤੱਕ 15 ਸਾਲ ਦੀ ਨਾਬਾਲਗ ਲੜਕੀ ਨਾਲ ਕੁਕਰਮ ਕਰਦਾ...

ਲੁਧਿਆਣਾ (ਸਸਸ) : ਪਿਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਦੋਸ਼ੀ ਛੇ ਮਹੀਨੇ ਤੱਕ 15 ਸਾਲ ਦੀ ਨਾਬਾਲਗ ਲੜਕੀ ਨਾਲ ਕੁਕਰਮ ਕਰਦਾ ਰਿਹਾ। ਇਸ ਦੌਰਾਨ ਕੁੜੀ ਦੀ ਅਸ਼ਲੀਲ ਫੋਟੋ ਫੇਸਬੁੱਕ ਉਤੇ ਵੀ ਪਾ ਦਿਤੀ। ਜਦੋਂ ਨਾਬਾਲਗ ਕੁੜੀ ਦੋਸ਼ੀ ਨੂੰ ਮਿਲਣ ਨਾ ਪਹੁੰਚੀ ਤਾਂ ਦੋਸ਼ੀ ਤੇਜ਼ਾਬ ਲੈ ਕੇ ਉਸ ਦੇ ਘਰ ਪਹੁੰਚ ਗਿਆ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਪਰਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਜਦੋਂ ਪੁਲਿਸ ਨੂੰ ਕੀਤੀ ਤਾਂ ਦੋਸ਼ੀ ਫ਼ਰਾਰ ਹੋ ਗਿਆ। ਇਹ ਦੋਸ਼ੀ ਕੋਈ ਬਾਹਰ ਦਾ ਨਹੀਂ, ਸਗੋਂ ਪੀੜਿਤਾ ਦੇ ਗੁਆਂਢ ਦਾ ਹੀ ਰਹਿਣ ਵਾਲਾ ਹੈ।

ਸ਼ਿਕਾਇਤ ਵਿਚ ਪੀੜਿਤਾ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਜਦੋਂ ਉਹ ਅੱਠਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਦੋਸ਼ੀ ਉਸ ਦਾ ਸਕੂਲ ਆਉਂਦੇ-ਜਾਂਦੇ ਸਮੇਂ ਪਿੱਛਾ ਕਰਦਾ ਸੀ ਅਤੇ ਮੌਕਾ ਭਾਲ ਕੇ ਛੇੜਛਾੜ ਵੀ ਕਰਦਾ ਸੀ। ਕਰੀਬ ਸੱਤ ਮਹੀਨੇ ਪਹਿਲਾਂ ਦੋਸ਼ੀ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਧਮਕੀ ਦਿਤੀ ਕਿ ਜੇਕਰ ਉਸ ਨੇ ਉਸ ਦੇ ਨਾਲ ਸਬੰਧ ਨਾ ਬਣਾਏ ਤਾਂ ਉਹ ਉਸ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਇਸ ਧਮਕੀ ਤੋਂ ਪੀੜਿਤਾ ਡਰ ਗਈ ਅਤੇ ਦੋਸ਼ੀ ਦੀ ਗੱਲ ਮੰਨ ਲਈ।

ਇਸ ਤੋਂ ਬਾਅਦ ਇਸ ਗੱਲ ਦਾ ਫ਼ਾਇਦਾ ਚੁੱਕ ਕੇ ਦੋਸ਼ੀ ਅਕਸਰ ਉਸ ਨੂੰ ਅਪਣੇ ਘਰ ਲਿਜਾ ਕੇ ਸਰੀਰਕ ਸਬੰਧ ਬਣਾਉਂਦਾ ਸੀ। ਕਈ ਵਾਰ ਤਾਂ ਦੋਸ਼ੀ ਉਸ ਨੂੰ ਸਕੂਲ ਤੋਂ ਵੀ ਅਪਣੇ ਘਰ ਲੈ ਗਿਆ ਅਤੇ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਦੌਰਾਨ ਦੋਸ਼ੀ ਨੇ ਪੀੜਿਤਾ ਦੀਆਂ ਕਈ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ ਸਨ।ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਉਹ ਦੋਸ਼ੀ ਨੂੰ ਮਿਲਣ ਨਹੀਂ ਗਈ ਤਾਂ ਉਹ ਉਸ ਨੂੰ ਪਰੇਸ਼ਾਨ ਕਰਨ ਲੱਗਾ। ਇਹੀ ਨਹੀਂ, ਦੋਸ਼ੀ ਘਰ ਆ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ।

ਇਸ ਤੋਂ ਬਾਅਦ ਦੋਸ਼ੀ ਅਪਣੇ ਨਾਲ 10-12 ਨੌਜਵਾਨ ਲੈ ਕੇ ਉਸ ਦੇ ਘਰ ਪਹੁੰਚਿਆ ਅਤੇ ਗਾਲ੍ਹਾਂ ਕੱਢੀਆਂ। ਇਸ ਦੌਰਾਨ ਨੌਜਵਾਨ ਦੇ ਹੱਥ ਵਿਚ ਤੇਜ਼ਾਬ ਵੀ ਸੀ। ਦੋਸ਼ੀ ਨੇ ਤੇਜ਼ਾਬ ਨਾਲ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਸਾੜਨ ਦੀ ਧਮਕੀ ਵੀ ਦਿਤੀ। ਹਿੰਦੂ ਸੁਰੱਖਿਆ ਕਮੇਟੀ ਦੇ ਸਮਰ ਡਿਸੂਜ਼ਾ ਅਤੇ ਆਲ ਇੰਡੀਆ ਹਿੰਦੂ ਸਟੂਡੈਂਟ ਫੈੱਡਰੇਸ਼ਨ  ਦੇ ਪਰਮਿੰਦਰ ਭੱਟੀ ਦਾ ਕਹਿਣਾ ਹੈ ਕਿ ਉਹ ਦੁਪਹਿਰ ਇਕ ਵਜੇ ਪੀੜਿਤਾ ਨੂੰ ਲੈ ਕੇ ਥਾਣੇ ਪਹੁੰਚ ਗਏ ਸਨ ਪਰ ਸ਼ਾਮ ਪੰਜ ਵਜੇ ਪੀੜਿਤਾ ਦੇ ਬਿਆਨ ਦਰਜ ਕੀਤੇ ਗਏ।

ਇਹੀ ਨਹੀਂ ਪੁਲਿਸ ਵਾਲੇ ਦੇਰ ਸ਼ਾਮ ਉਨ੍ਹਾਂ ਦੇ ਹੀ ਵਾਹਨ ਵਿਚ ਨੌਜਵਾਨ ਦੇ ਘਰ ਰੇਡ ਕਰਨ ਪਹੁੰਚੇ ਸਨ, ਉਦੋਂ ਤੱਕ ਉਹ ਪਰਵਾਰ ਸਮੇਤ ਉਥੋਂ ਫ਼ਰਾਰ ਹੋ ਚੁੱਕਾ ਸੀ।ਥਾਣਾ ਡਿਵੀਜ਼ਨ 2 ਦੇ ਇਨਸਪੈਕਟਰ ਸਤਵੰਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਨਾਬਾਲਗ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਿਤਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾਵੇਗਾ। ਨੌਜਵਾਨ ਦੀ ਗ੍ਰਿਫ਼ਤਾਰੀ ਲਈ ਉਸ ਦੀ ਭਾਲ ਕੀਤੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement