ਰਾਵਲਪਿੰਡੀ ਵਿੱਚ ਮਾਰਿਆ ਗਿਆ ਹਿਜ਼ਬੁਲ ਦਾ ਚੋਟੀ ਦਾ ਕਮਾਂਡਰ ਬਸ਼ੀਰ

By : KOMALJEET

Published : Feb 22, 2023, 12:37 pm IST
Updated : Feb 22, 2023, 12:37 pm IST
SHARE ARTICLE
Hizbul top commander Bashir killed in Rawalpindi
Hizbul top commander Bashir killed in Rawalpindi

ਭਾਰਤ ਨੇ ਐਲਾਨਿਆ ਸੀ ਅੱਤਵਾਦੀ 

ਰਾਵਲਪਿੰਡੀ : ਹਿਜ਼ਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰ ਬਸ਼ੀਰ ਅਹਿਮਦ ਪੀਰ ਦੀ ਸੋਮਵਾਰ ਨੂੰ ਰਾਵਲਪਿੰਡੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਨੇ ਇੱਕ ਦੁਕਾਨ ਦੇ ਬਾਹਰ ਬਸ਼ੀਰ ਅਹਿਮਦ ਪੀਰ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਪਿਛਲੇ ਸਾਲ 4 ਅਕਤੂਬਰ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਅੱਤਵਾਦੀ ਐਲਾਨ ਕੀਤਾ ਗਿਆ ਸੀ। 

ਉਹ ਜੰਮੂ-ਕਸ਼ਮੀਰ 'ਚ ਹਾਜੀ, ਪੀਰ ਅਤੇ ਇਮਤਿਆਜ਼ ਦੇ ਕੋਡ ਨਾਵਾਂ 'ਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਉਹ ਕੁਝ ਸਾਲਾਂ ਤੋਂ ਰਾਵਲਪਿੰਡੀ ਵਿਚ ਰਹਿ ਰਿਹਾ ਸੀ। ਪਾਕਿਸਤਾਨ ਨੇ ਉਸ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦਿੱਤੀ ਸੀ। ਉਹ ਸਾਬਕਾ ਅੱਤਵਾਦੀਆਂ ਨੂੰ ਹਿਜ਼ਬੁਲ, ਲਸ਼ਕਰ ਵਰਗੇ ਅੱਤਵਾਦੀ ਸੰਗਠਨਾਂ ਨਾਲ ਜੋੜਨ 'ਚ ਲੱਗਾ ਹੋਇਆ ਸੀ। ਸੂਤਰਾਂ ਮੁਤਾਬਕ ਹਿਜ਼ਬੁਲ ਮੁਜਾਹਿਦੀਨ ਦੇ ਨੇਤਾ ਸਈਅਦ ਸਲਾਹੁਦੀਨ ਨੇ ਬਸ਼ੀਰ ਦੀ ਹੱਤਿਆ ਤੋਂ ਬਾਅਦ ਜਨਾਜ਼ੇ ਦੀ ਨਮਾਜ਼ ਅਦਾ ਕੀਤੀ। 

ਇਹ ਵੀ ਪੜ੍ਹੋ : ਏਅਰ ਇੰਡੀਆ ਫਲਾਈਟ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ,ਅਮਰੀਕਾ ਤੋਂ ਦਿੱਲੀ ਆ ਰਹੇ ਸਨ 300 ਯਾਤਰੀ

 ਰਾਵਲਪਿੰਡੀ ਵਿੱਚ ਮਾਰੇ ਗਏ ਕੁਪਵਾੜਾ ਦੇ ਬਸ਼ੀਰ ਅਹਿਮਦ ਪੀਰ ਵੀ ਸ਼ਾਮਲ ਸੀ। ਬਸ਼ੀਰ ਤੋਂ ਇਲਾਵਾ ਭਾਰਤ ਨੇ ਪਾਕਿਸਤਾਨੀ ਨਾਗਰਿਕ ਹਬੀਬੁੱਲਾ ਮਲਿਕ ਉਰਫ ਸਾਜਿਦ ਜੱਟ, ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਬਾਸਿਤ ਅਹਿਮਦ ਰੇਸ਼ੀ ਨੂੰ ਵੀ ਭੇਜਿਆ ਜੋ ਹੁਣ ਪਾਕਿਸਤਾਨ 'ਚ ਰਹਿ ਰਹੇ ਹਨ। ਜੰਮੂ-ਕਸ਼ਮੀਰ ਦੇ ਸੋਪੋਰ ਦਾ ਇਮਤਿਆਜ਼ ਅਹਿਮਦ ਕੰਦੂ ਉਰਫ਼ ਸਜਾਦ ਵੀ ਪਾਕਿਸਤਾਨ ਵਿੱਚ ਸ਼ਰਨ ਲੈ ਰਿਹਾ ਹੈ। 

ਪਾਕਿਸਤਾਨ ਵਿੱਚ ਰਹਿ ਰਹੇ ਜੰਮੂ-ਕਸ਼ਮੀਰ ਦੇ ਪੁੰਛ ਦੇ ਜ਼ਫਰ ਇਕਬਾਲ ਉਰਫ਼ ਸਲੀਮ ਅਤੇ ਪੁਲਵਾਮਾ ਦੇ ਸ਼ੇਖ ਜਮੀਲ ਉਰ ਰਹਿਮਾਨ ਉਰਫ਼ ਸ਼ੇਖ ਸਾਹਿਬ, ਬਿਲਾਲ ਅਹਿਮਦ ਬੇਗ ਉਰਫ਼ ਬਾਬਰ, ਜੋ ਮੂਲ ਰੂਪ ਵਿੱਚ ਸ੍ਰੀਨਗਰ ਦਾ ਰਹਿਣ ਵਾਲਾ ਹੈ ਪਰ ਵਰਤਮਾਨ ਵਿੱਚ ਪਾਕਿਸਤਾਨ ਵਿੱਚ ਰਹਿੰਦਾ ਹੈ। ਪਾਕਿਸਤਾਨ ਵਿਚ ਰਹਿ ਰਹੇ ਹੋਰਾਂ ਵਿਚ ਪੁੰਛ ਦੇ ਰਫੀਕ ਨਈ ਉਰਫ ਸੁਲਤਾਨ, ਡੋਡਾ ਦੇ ਇਰਸ਼ਾਦ ਅਹਿਮਦ ਉਰਫ ਇਦਰੀਸ, ਕੁਪਵਾੜਾ ਦੇ ਬਸ਼ੀਰ ਅਹਿਮਦ ਪੀਰ ਅਤੇ ਬਾਰਾਮੂਲਾ ਦੇ ਸ਼ੌਕਤ ਅਹਿਮਦ ਸ਼ੇਖ ਉਰਫ ਸ਼ੌਕਤ ਮੋਚੀ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਬਸ਼ੀਰ, ਜੋ ਲੰਬੇ ਸਮੇਂ ਤੋਂ ਲੇਪਾ ਸੈਕਟਰ ਵਿੱਚ ਸਰਗਰਮ ਸੀ, ਪੀਓਕੇ ਤੋਂ ਅੱਤਵਾਦੀ ਕੈਂਪਾਂ ਅਤੇ ਲਾਂਚ ਪੈਡਾਂ ਦਾ ਤਾਲਮੇਲ ਕਰ ਰਿਹਾ ਸੀ। 
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement