US News: 26 ਸਾਲਾ ਭਾਰਤੀ ਵਿਦਿਆਰਥਣ ਨੂੰ ਕਾਰ ਨਾਲ ਕੁਚਲਣ ਵਾਲੇ ਪੁਲਿਸ ਅਧਿਕਾਰੀ 'ਤੇ ਨਹੀਂ ਚੱਲੇਗਾ ਮੁਕੱਦਮਾ
Published : Feb 22, 2024, 10:00 am IST
Updated : Feb 22, 2024, 10:00 am IST
SHARE ARTICLE
US cop who ran over Indian student Jaahnavi Kandula to not face criminal charges
US cop who ran over Indian student Jaahnavi Kandula to not face criminal charges

ਸਬੂਤਾਂ ਦੀ ਘਾਟ ਕਾਰਨ ਬਰੀ ਹੋਇਆ ਮੁਲਜ਼ਮ

US News: ਬਹੁਚਰਚਿਤ ਜਾਨ੍ਹਵੀ ਕੰਦੂਲਾ ਮਾਮਲੇ ਵਿਚ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ, ਜਾਨ੍ਹਵੀ ਕੰਦੂਲਾ ਨੂੰ ਮਾਰਨ ਵਾਲੇ ਅਮਰੀਕੀ ਪੁਲਿਸ ਅਧਿਕਾਰੀ ਵਿਰੁਧ ਪੁਖਤਾ ਸਬੂਤਾਂ ਦੀ ਘਾਟ ਕਾਰਨ ਉਸ ਵਿਰੁਧ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕਰੇਗੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸਿਆਟਲ ਪੁਲਿਸ ਅਧਿਕਾਰੀ ਵਿਰੁਧ ਕੋਈ ਅਪਰਾਧਿਕ ਦੋਸ਼ ਦਾਇਰ ਨਹੀਂ ਕੀਤਾ ਜਾਵੇਗਾ।

ਮੀਡੀਆ ਰੀਪੋਰਟਾਂ ਅਨੁਸਾਰ ਕਿੰਗ ਕਾਊਂਟੀ ਦੇ ਵਕੀਲਾਂ ਨੇ ਕਿਹਾ ਕਿ ਉਹ ਸਿਆਟਲ ਪੁਲਿਸ ਅਧਿਕਾਰੀ ਕੈਵਿਨ ਡੇਵ ਵਿਰੁਧ ਅਪਰਾਧਕ ਇਲਜ਼ਾਮਾਂ ਨਾਲ ਅੱਗੇ ਨਹੀਂ ਵਧਣਗੇ। ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਜਾਨ੍ਹਵੀ ਦੀ ਮੌਤ ਦੀ ਘਟਨਾ ਬੇਹੱਦ ਦੁਖਦਾਈ ਹੈ।

ਕੰਦੂਲਾ ਦੀ ਜਨਵਰੀ ਵਿਚ ਮੌਤ ਹੋ ਗਈ ਸੀ ਜਦੋਂ ਉਸ ਨੂੰ ਅਧਿਕਾਰੀ ਕੇਵਿਨ ਡੇਵ ਦੁਆਰਾ ਚਲਾਏ ਗਏ ਇਕ ਪੁਲਿਸ ਵਾਹਨ ਨੇ ਟੱਕਰ ਮਾਰ ਦਿਤੀ ਸੀ। ਰੀਪੋਰਟ ਮੁਤਾਬਕ ਪੁਲਿਸ ਮੁਲਾਜ਼ਮ 119 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਟੱਕਰ ਤੋਂ ਬਾਅਦ ਜਾਨ੍ਹਵੀ 100 ਫੁੱਟ ਤੋਂ ਵੀ ਜ਼ਿਆਦਾ ਦੂਰ ਜਾ ਡਿੱਗੀ।

ਸੀਏਟਲ ਪੁਲਿਸ ਵਿਭਾਗ ਦੁਆਰਾ ਜਾਰੀ ਕੀਤੇ ਗਏ ਫੁਟੇਜ ਵਿਚ, ਅਧਿਕਾਰੀ ਡੈਨੀਅਲ ਆਰਡਰ ਨੇ ਘਾਤਕ ਦੁਰਘਟਨਾ ਨੂੰ ਹੱਸ ਕੇ ਟਾਲ ਦਿਤਾ ਸੀ। ਇਸ ਮਾਮਲੇ 'ਤੇ ਕਿੰਗ ਕਾਊਂਟੀ ਦੀ ਪ੍ਰੋਸੀਕਿਊਟਿੰਗ ਅਟਾਰਨੀ ਲੀਜ਼ਾ ਮੈਨਿਯਨ ਨੇ ਕਿਹਾ ਕਿ ਉਨ੍ਹਾਂ ਕੋਲ ਅਪਰਾਧਿਕ ਕੇਸ ਸਾਬਤ ਕਰਨ ਲਈ ਸਬੂਤਾਂ ਦੀ ਘਾਟ ਹੈ।

23 ਸਾਲਾ ਜਾਨ੍ਹਵੀ ਕੰਦੂਲਾ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਉਹ ਸਾਊਥ ਲੇਕ ਯੂਨੀਅਨ ਵਿਚ ਨੌਰਥਈਸਟਰਨ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਰਹੀ ਸੀ। ਉਹ 2021 ਵਿਚ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਬੈਂਗਲੁਰੂ ਤੋਂ ਅਮਰੀਕਾ ਗਈ ਸੀ ਅਤੇ ਇਸ ਦਸੰਬਰ ਵਿਚ ਗ੍ਰੈਜੂਏਟ ਹੋਣ ਵਾਲੀ ਸੀ।

(For more Punjabi news apart from US News cop who ran over Indian student Jaahnavi Kandula to not face criminal charges, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement