2000 ਲਗਜ਼ਰੀ ਕਾਰਾਂ ਨਾਲ ਲੱਦਿਆ ਜਹਾਜ਼ ਡੁੱਬਿਆ
Published : Mar 22, 2019, 11:10 am IST
Updated : Mar 22, 2019, 5:37 pm IST
SHARE ARTICLE
Grande America sank
Grande America sank

2000 ਲਗਜ਼ਰੀ ਕਾਰਾਂ ਨਾਲ ਲੱਦਿਆ ਇਕ ਜਹਾਜ਼ ਅਟਲਾਂਟਿਕ ਮਹਾਸਾਗਰ ਵਿਚ ਡੁੱਬ ਗਿਆ ਹੈ।

ਬ੍ਰਾਜ਼ੀਲ : ਬ੍ਰਾਜ਼ੀਲ ਜਾ ਰਿਹਾ ਇਟਲੀ ਦਾ ਇਕ ਜਹਾਜ਼ ਅਟਲਾਂਟਿਕ ਮਹਾਸਾਗਰ ਵਿਚ ਉਸ ਸਮੇਂ ਸਮੁੰਦਰ ਵਿਚ ਸਮਾ ਗਿਆ ਜਦੋਂ ਉਸ 'ਤੇ 2000 ਲਗਜ਼ਰੀ ਲੱਦੀਆਂ ਹੋਈਆਂ ਸਨ। ਇਕ ਰਿਪੋਰਟ ਦੇ ਮੁਤਾਬਕ ਫਰਾਂਸ ਦੇ ਤੱਟ ਨੇੜੇ ਇਹ ਜਹਾਜ਼ ਅੱਗ ਲੱਗਣ ਕਾਰਨ ਡੁੱਬ ਗਿਆ। ਜਹਾਜ਼ ਦੇ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਫਰਾਂਸ ਦੇ ਬ੍ਰੈਸਟ ਤੋਂ 150 ਨੌਟਿਕਲ ਮੀਲ ਦੂਰ ਸਮੁੰਦਰ ਵਿਚ ਦੱਖਣ ਪੱਛਮ ਦਿਸ਼ਾ ਵਿਚ ਜਾ ਰਿਹਾ ਸੀ।

ship

ਇਸ ਜਹਾਜ਼ ਦੇ ਡੁੱਬਣ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਕਿਉਂਕਿ ਇਨ੍ਹਾਂ ਕਾਰਾਂ ਵਿਚ ਵਿਸ਼ਵ ਦੀਆਂ ਮਹਿੰਗੀਆਂ ਕਾਰਾਂ ਵਿਚ ਸ਼ੁਮਾਰ ਹੋਣ ਵਾਲੀਆਂ 37 ਪੋਰਸ਼ ਕਾਰਾਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਪੋਰਸ਼ ਦਾ ਨਵਾਂ ਮਾਡਲ 911ਜੀਟੀ2 ਆਰਐਸ ਜੋ ਹਾਲੇ ਕੁੱਝ ਸਮਾਂ ਪਹਿਲਾਂ ਹੀ ਲਾਂਚ ਹੋਇਆ ਹੈ, ਦੀਆਂ ਵੀ 4 ਕਾਰਾਂ ਜਹਾਜ਼ ਵਿਚ ਸ਼ਾਮਲ ਸਨ। ਇਸ ਮਾਡਲ ਦੀ ਇਕ ਪੋਰਸ਼ ਕਾਰ ਦੀ ਕੀਮਤ 3 ਕਰੋੜ 88 ਲੱਖ ਰੁਪਏ ਹੈ।

ਇਸ ਤੋਂ ਇਲਾਵਾ ਗ੍ਰਾਂਦੇ ਅਮਰੀਕਾ ਨਾਂ ਦੇ ਇਸ ਜਹਾਜ਼ ਵਿਚ ਔਡੀ ਕੰਪਨੀਆਂ ਦੀਆਂ ਵੀ ਕਈ ਕਾਰਾਂ ਲੱਦੀਆਂ ਹੋਈਆਂ ਸਨ। ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਜਹਾਜ਼ ਦੇ ਡੁੱਬਣ ਨਾਲ ਕਿੰਨਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। 

shipGrande America sank​

ਜਰਮਨ ਕੰਪਨੀ ਪੋਰਸ਼ ਨੇ ਅਪਣੇ ਗਾਹਕਾਂ ਨੂੰ ਸਮੁੰਦਰ ਵਿਚ ਜਹਾਜ਼ ਡੁੱਬ ਜਾਣ ਦੀ ਖ਼ਬਰ ਦਿਤੀ ਅਤੇ ਉਨ੍ਹਾਂ ਨੂੰ ਹੋਰ ਕਾਰਾਂ ਲਈ ਇੰਤਜ਼ਾਰ ਕਰਨ ਲਈ ਆਖਿਆ ਹੈ। ਇਸ ਸਬੰਧੀ ਕੰਪਨੀ ਨੇ ਅਪਣੇ ਗਾਹਕਾਂ ਨੂੰ ਪੱਤਰ ਵੀ ਲਿਖੇ ਹਨ। ਦਸ ਦਈਏ ਕਿ ਬ੍ਰਿਟਿਸ਼ ਮਿਲਟਰੀ ਨੇ ਮੁਹਿੰਮ ਚਲਾ ਕੇ ਜਹਾਜ਼ ਵਿਚ ਸਵਾਰ 27 ਕ੍ਰੂ ਮੈਂਬਰਾਂ ਨੂੰ ਸਮਾਂ ਰਹਿੰਦੇ ਹੀ ਬਚਾ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement