
ਪਿਛਲੇ ਹਫਤੇ ਮੁੰਬਈ ਦੀ ਫੌਜ਼ੀ ਬੰਦਰਗਾਹ 'ਤੇ ਪੁੱਜੇ ਜੰਗੀ ਜਹਾਜ ਕੈਸਾਰਡ ਨੇ 31 ਜਨਵਰੀ ਨੂੰ 670 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ।
ਨਵੀਂ ਦਿੱਲੀ : ਮੁੰਬਈ ਦੀ ਫ਼ੌਜੀ ਬੰਦਰਗਾਹ 'ਤੇ ਪਿਛਲੇ ਹਫਤੇ ਪੁੱਜੇ ਇਕ ਫਰਾਂਸੀਸੀ ਜੰਗੀ ਜਹਾਜ਼ ਨੇ ਹਿੰਦ ਮਹਾਸਾਗਰ ਵਿਚ 670 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ । ਫਰਾਂਸੀਸੀ ਦੂਤ ਨੇ ਇਹ ਜਾਣਕਾਰੀ ਦਿੱਤੀ। ਫ਼ਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਨੇ ਕਿਹਾ ਕਿ ਇਹ ਰਿਕਾਰਡ ਜ਼ਬਤੀ ਅਤਿਵਾਦੀ ਗਤੀਵਿਧੀਆਂ ਲਈ ਪੈਸਾ ਉਪਲੱਬਧ
Seized Herion
ਕਰਾਉਣ 'ਤੇ ਤਿੱਖੀ ਸੱਟ ਹੈ। ਭਾਰਤ ਵਿਚ ਫ਼ਰਾਂਸ ਦੇ ਰਾਜਦੂਤ ਐਲੇਗਜ਼ੈਂਡਰ ਜੀਗਲਰ ਨੇ ਕਿਹਾ ਕਿ ਪਿਛਲੇ ਹਫਤੇ ਮੁੰਬਈ ਦੀ ਫੌਜ਼ੀ ਬੰਦਰਗਾਹ 'ਤੇ ਪੁੱਜੇ ਜੰਗੀ ਜਹਾਜ ਕੈਸਾਰਡ ਨੇ 31 ਜਨਵਰੀ ਨੂੰ 670 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ।
Alexandre Ziegler
ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਦੀ ਸੁਰੱਖਿਆ ਲਈ ਫ਼ਰਾਂਸ ਪਹਿਲਾਂ ਨਾਲ਼ੋਂ ਕਿਤੇ ਜ਼ਿਆਦਾ ਵਚਨਬੱਧ ਹੈ। ਹਿੰਦ ਮਹਾਸਾਗਰ ਦੀ ਸੁਰੱਖਿਆ ਭਾਰਤ ਅਤੇ ਫ਼ਰਾਂਸ ਦਾ ਸਾਂਝਾ ਟੀਚਾ ਹੈ। ਦੱਸ ਦਈਏ ਕਿ ਇਹ ਜੰਗੀ ਜਹਾਜ਼ 29 ਜਨਵਰੀ ਨੂੰ ਮੁੰਬਈ ਪਹੁੰਚਿਆ ਸੀ ।