
ਅਫਗਾਨਿਸਤਾਨ ‘ਚ ਨਵੇਂ ਸਾਲ ਦੇ ਜਸ਼ਨ ‘ਤੇ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਦੇਸ਼ ਦੀ ਰਾਜਧਾਨੀ ਕਾਬੁਲ ‘ਚ ਇੱਕ ਤੋਂ ਬਾਅਦ ਇੱਕ ਲਗਾਤਾਰ 3 ਧਮਾਕੇ ਹੋਏ।
ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਨਵੇਂ ਸਾਲ ਦੇ ਜਸ਼ਨ ‘ਤੇ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਇੱਕ ਤੋਂ ਬਾਅਦ ਇੱਕ ਲਗਾਤਾਰ 3 ਧਮਾਕੇ ਹੋਏ। ਜਾਣਕਾਰੀ ਮੁਤਾਬਕ, ਇਹਨਾਂ ਧਮਾਕਿਆਂ ‘ਚ ਹੁਣ ਤੱਕ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 23 ਤੋਂ ਜ਼ਿਆਦਾ ਲੋਕ ਇਸ ਹਮਲੇ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
ਖਬਰਾਂ ਮੁਤਾਬਕ, ਇਸਲਾਮਿਕ ਸਟੇਟ (IS) ਅਤਿਵਾਦੀ ਸਮੂਹ ਨੇ ਮਾਰਚ 21 ਦੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜੋ ਕਿ ਫਰਾਂਸ ਦੇ ਪ੍ਰੀ-ਈਸਟਰਨ ਨਵੇਂ ਸਾਲ ਦੇ ਸਮਾਰੋਹ ਨਵਰੋਜ਼ ਦੌਰਾਨ ਹੋਇਆ ਸੀ। ਬੰਬ ਧਮਾਕਿਆਂ ਵਿਚ ਜ਼ਖਮੀ ਲੋਕਾਂ ਵਿਚ ਦੋ ਬੱਚੇ ਸ਼ਾਮਲ ਸਨ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨਸਰਤ ਰਹੀਮੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਇਹ ਸੰਕੇਤ ਮਿਲਦਾ ਹੈ ਕਿ ਤਿੰਨ ਵਿਸਫੋਟਕ ਯੰਤਰਾਂ ਨਾਲ ਰਿਮੋਟਲੀ ਧਮਾਕਾ ਕੀਤਾ ਗਿਆ ਹੈ, ਜਿਸ ਕਾਰਨ ਲਗਾਤਾਰ 3 ਧਮਾਕੇ ਹੋਏ।
ਮੌਕਾ-ਏ-ਵਾਰਦਾਤ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਖੀ ਖੇਤਰ ‘ਚ ਲਗਾਤਾਰ 3 ਵਾਰ ਮੋਰਟਾਰ ਦਾਗੇ ਗਏ। ਧਮਾਕੇ ‘ਚ ਜ਼ਖਮੀ ਹੋਏ ਲੋਕਾਂ ਨੂੰ ਐਮਰਜੈਂਸੀ ‘ਚ ਨੇੜੇ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ‘ਚ ਔਰਤਾਂ ਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ।