Schengen visa rules Relaxed : ਨਿਯਮਾਂ ’ਚ ਢਿੱਲ, ਹੁਣ ਭਾਰਤੀਆਂ ਨੂੰ ਲੰਬੀ ਮਿਆਦ ਵਾਲਾ ਮਲਟੀਪਲ ਐਂਟਰੀ ਸ਼ੈਨਜੇਨ ਵੀਜ਼ਾ ਮਿਲੇਗਾ 
Published : Apr 22, 2024, 9:42 pm IST
Updated : Apr 22, 2024, 9:42 pm IST
SHARE ARTICLE
Schengen visa
Schengen visa

18 ਅਪ੍ਰੈਲ ਨੂੰ ਯੂਰਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਲਈ ਵਿਸ਼ੇਸ਼ ਨਿਯਮਾਂ ਨੂੰ ਮਨਜ਼ੂਰੀ ਦਿਤੀ ਸੀ

Schengen visa rules Relaxed : ਯੂਰਪੀਅਨ ਕਮਿਸ਼ਨ ਨੇ ਮੌਜੂਦਾ ਨਿਯਮਾਂ ’ਚ ਕੁੱਝ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਯੂਰਪ ਜਾਣ ਵਾਲੇ ਭਾਰਤੀ ਮੁਸਾਫ਼ਰ ਹੁਣ ਪੰਜ ਸਾਲ ਤਕ ਦੇ ਮਲਟੀਪਲ ਐਂਟਰੀ ਸ਼ੈਨਜੇਨ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਭਾਰਤ ਵਿਚ ਯੂਰਪੀਅਨ ਯੂਨੀਅਨ ਦੇ ਰਾਜਦੂਤ ਹਰਵੇ ਡੇਲਫੀਨ ਨੇ ਵੀ ਨਵੀਂ ਵੀਜ਼ਾ ਪ੍ਰਣਾਲੀ ਨੂੰ ਦੋਹਾਂ ਪੱਖਾਂ ਵਿਚਾਲੇ ਲੋਕਾਂ ਦੇ ਆਪਸੀ ਸੰਪਰਕ ਵਧਾਉਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਦਸਿਆ। 

ਯੂਰਪੀਅਨ ਯੂਨੀਅਨ ਨੇ ਇਕ ਸੰਦੇਸ਼ ਵਿਚ ਕਿਹਾ ਕਿ 18 ਅਪ੍ਰੈਲ ਨੂੰ ਯੂਰਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਲਈ ਵਿਸ਼ੇਸ਼ ਨਿਯਮਾਂ ਨੂੰ ਮਨਜ਼ੂਰੀ ਦਿਤੀ ਸੀ, ਜੋ ਹੁਣ ਤਕ ਲਾਗੂ ਵੀਜ਼ਾ ਕੋਡ ਦੇ ਮਿਆਰੀ ਨਿਯਮਾਂ ਨਾਲੋਂ ਜ਼ਿਆਦਾ ਅਨੁਕੂਲ ਹਨ।

ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਲਈ ਅਪਣਾਈ ਗਈ ਨਵੀਂ ਵੀਜ਼ਾ ਪ੍ਰਣਾਲੀ ਅਨੁਸਾਰ ਪਿਛਲੇ ਤਿੰਨ ਸਾਲਾਂ ਅੰਦਰ ਦੋ ਵੀਜ਼ਾ ਪ੍ਰਾਪਤ ਕਰਨ ਅਤੇ ਜਾਇਜ਼ ਰੂਪ ’ਚ ਇਨ੍ਹਾਂ ਦਾ ਪ੍ਰਯੋਗ ਕਰਨ ਤੋਂ ਬਾਅਦ ਭਾਰਤੀ ਨਾਗਰਿਕਾਂ ਨੂੰ ਹੁਣ ਦੋ ਸਾਲਾਂ ਲਈ ਜਾਇਜ਼ ਲੰਮੇ ਸਮੇਂ ਦਾ, ਮਲਟੀਪਲ ਐਂਟਰੀ ਸ਼ੈਨਜੇਨ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ। ਸੰਦੇਸ਼ ’ਚ ਕਿਹਾ ਗਿਆ ਹੈ ਕਿ ਪਾਸਪੋਰਟ ਦੀ ਵੈਧਤਾ ਬਾਕੀ ਹੋਣ ’ਤੇ ਦੋ ਸਾਲ ਦੇ ਵੀਜ਼ਾ ਤੋਂ ਬਾਅਦ ਆਮ ਤੌਰ ’ਤੇ ਹਰ ਪੰਜ ਸਾਲਾਂ ਦਾ ਵੀਜ਼ਾ ਦਿਤਾ ਜਾਵੇਗਾ। ਇਨ੍ਹਾਂ ਵੀਜ਼ਿਆਂ ਦੀ ਵੈਧਤਾ ਮਿਆਦ ਦੌਰਾਨ, ਧਾਰਕਾਂ ਨੂੰ ਵੀਜ਼ਾ-ਮੁਕਤ ਨਾਗਰਿਕਾਂ ਦੇ ਬਰਾਬਰ ਯਾਤਰਾ ਅਧਿਕਾਰਾਂ ਦਾ ਲਾਭ ਮਿਲਦਾ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਵੀਜ਼ਾ ਨਿਯਮਾਂ ਵਿਚ ਤਬਦੀਲੀ ਪ੍ਰਵਾਸ ਅਤੇ ਗਤੀਸ਼ੀਲਤਾ ’ਤੇ ਯੂਰਪੀ ਸੰਘ-ਭਾਰਤ ਸਾਂਝੇ ਏਜੰਡੇ ਦੇ ਤਹਿਤ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਸੰਦਰਭ ਵਿਚ ਆਈ ਹੈ, ਜਿਸ ਵਿਚ ਦੋਹਾਂ ਧਿਰਾਂ ਵਿਚਾਲੇ ਪ੍ਰਵਾਸ ਨੀਤੀ ’ਤੇ ਵਧੇਰੇ ਸਹਿਯੋਗ ਦੀ ਮੰਗ ਕੀਤੀ ਗਈ ਹੈ। 

ਸ਼ੈਨਜੇਨ ਵੀਜ਼ਾ ਧਾਰਕ ਨੂੰ 180 ਦਿਨਾਂ ਦੀ ਕਿਸੇ ਵੀ ਮਿਆਦ ’ਚ ਵੱਧ ਤੋਂ ਵੱਧ 90 ਦਿਨਾਂ ਦੇ ਥੋੜ੍ਹੇ ਸਮੇਂ ਲਈ ਸ਼ੈਨਜੇਨ ਖੇਤਰ ’ਚ ਸੁਤੰਤਰ ਯਾਤਰਾ ਕਰਨ ਦੀ ਇਜਾਜ਼ਤ ਹੈ। ਵੀਜ਼ਾ ਉਦੇਸ਼-ਬੱਧ ਨਹੀਂ ਹਨ, ਪਰ ਉਹ ਕੰਮ ਕਰਨ ਦਾ ਅਧਿਕਾਰ ਨਹੀਂ ਦਿੰਦੇ।

ਸ਼ੈਨਜੇਨ ਖੇਤਰ ’ਚ 29 ਯੂਰਪੀਅਨ ਦੇਸ਼ ਸ਼ਾਮਲ ਹਨ ਜਿਨ੍ਹਾਂ ’ਚੋਂ 25 ਯੂਰਪੀਅਨ ਯੂਨੀਅਨ ਦੇ ਦੇਸ਼ ਹਨ। ਇਨ੍ਹਾਂ ’ਚ ਬੈਲਜੀਅਮ, ਬੁਲਗਾਰੀਆ, ਕ੍ਰੋਏਸ਼ੀਆ, ਚੈੱਕ ਗਣਰਾਜ, ਡੈਨਮਾਰਕ, ਜਰਮਨੀ, ਐਸਟੋਨੀਆ, ਗ੍ਰੀਸ, ਸਪੇਨ, ਫਰਾਂਸ, ਇਟਲੀ, ਲਾਤਵੀਆ, ਲਿਥੁਆਨੀਆ, ਲਕਸਮਬਰਗ, ਹੰਗਰੀ, ਮਾਲਟਾ, ਨੀਦਰਲੈਂਡਜ਼, ਆਸਟਰੀਆ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਲੋਵੇਨੀਆ, ਸਲੋਵਾਕੀਆ, ਆਈਸਲੈਂਡ, ਲਿਕਟੇਨਸਟਾਈਨ, ਨਾਰਵੇ, ਸਵਿਟਜ਼ਰਲੈਂਡ, ਫਿਨਲੈਂਡ ਅਤੇ ਸਵੀਡਨ ਸ਼ਾਮਲ ਹਨ।

(For more Punjabi news apart from Schengen visa rules Relaxed, stay tuned to Rozana Spokesman)

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement