
ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਵਿਟਸਲੀ ਹਾਕੀ ਕਲੱਬ ਦੀ ਸਥਾਪਨਾ ਕੀਤੀ ਗਈ।
ਮੈਲਬੋਰਨ (ਪਰਮਵੀਰ ਸਿੰਘ ਆਹਲੂਵਾਲੀਆ): ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਵਿਟਸਲੀ ਹਾਕੀ ਕਲੱਬ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਕਲੱਬ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਰੁਪਿੰਦਰ ਕੌਰ, ਸਰਬਜੀਤ ਸਿੰਘ ਸੰਧੂ ਅਤੇ ਤਰਵਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਇਸ ਕਲੱਬ ਦੀ ਸਥਾਪਨਾ ਵਿਟਲਸੀ ਨਗਰਪਾਲਿਕਾ ਦੇ ਸਹਿਯੋਗ ਨਾਲ ਕੀਤੀ ਗਈ ਹੈ।
Whittlesea Hockey Club
ਉਹਨਾਂ ਕਿਹਾ ਕਿ ਵਿਟਲਸੀ ਕੌਸਲ ਇਸ ਕਲੱਬ ਦੇ ਵਿਕਾਸ ਵਿਚ ਆਪਣਾ ਪੂਰਾ ਯੋਗਦਾਨ ਪਾਵੇਗੀ। ਪ੍ਰਬੰਧਕਾਂ ਅਨੁਸਾਰ ਉਹ ਨੇੜਲੇ ਭਵਿੱਖ ਵਿਚ ਬੱਚਿਆ , ਔਰਤਾਂ ਅਤੇ ਮਰਦਾਂ ਦੀਆ ਵੱਖ ਵੱਖ ਕੈਟੇਗਿਰੀ ਵਿਚ ਟੀਮਾਂ ਤਿਆਰ ਕਰਨ ਜਾ ਰਹੇ ਹਨ। ਜਿਸ ਕਾਰਜ ਲਈ ਉਹਨਾਂ ਨੇ ਭਾਰਤੀ ਖਾਸ ਕਰਕੇ ਪੰਜਾਬੀ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਕਿ ਆਸਟਰੇਲੀਆ ਚ ਜੰਮੀ ਪੰਜਾਬੀ ਪੀੜ੍ਹੀ ਹਾਕੀ ਦੀ ਖੇਡ ਨਾਲ ਜੁੜ ਸਕੇ।
Whittlesea Hockey Club
ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਫਿਲਹਾਲ ਆਰ.ਐਮ.ਆਈ .ਟੀ ਯੂਨੀਵਰਸਿਟੀ ਬਡੁੰਰਾਂ ਦਾ ਖੇਡ ਮੈਦਾਨ ਕਲੱਬ ਵੱਲੋ ਵਰਤਿਆ ਜਾ ਰਿਹਾ ਹੈ। ਇਸ ਮੌਕੇ ਸਮੁੱਚੇ ਕਲੱਬ ਨੇ ਤਕਦੀਰ ਸਿੰਘ ਦਿਉਲ ਦਾ ਸਹਿਯੋਗ ਲਈ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਹੈ।