
ਔਰਤਾਂ ਦੇ ਨਾ ਗਿਣੇ ਜਾਣ ਵਾਲੇ ਕੰਮ ਅਤੇ ਮਾਨਸਿਕ ਤਣਾਅ ਨੂੰ ਲਿਆਵੇਗਾ ਸਾਹਮਣੇ
ਪਤੀ ਸਮੇਤ ਪ੍ਰਵਾਰਕ ਮੈਂਬਰਾਂ ਵਲੋਂ ਕੀਤੇ ਜਾਂਦੇ ਘਰ ਦੇ ਕੰਮਾਂ ਦਾ ਦੇਵੇਗਾ ਵੇਰਵਾ
ਘਰੇਲੂ ਕੰਮਾਂ ਕਾਰਨ ਹੁੰਦੇ ਝਗੜੇ ਅਦਾਲਤ ਤਕ ਪਹੁੰਚਣ ਮਗਰੋਂ ਲਿਆ ਫ਼ੈਸਲਾ
ਮੈਡ੍ਰਿਡ : ਸਪੇਨ ਦੀ ਸਰਕਾਰ ਇਹ ਪਤਾ ਲਗਾਉਣ ਲਈ ਇਕ ਐਪ ਲਾਂਚ ਕਰਨ ਜਾ ਰਹੀ ਹੈ ਕਿ ਪਤੀ ਘਰੇਲੂ ਕੰਮ ਕਰ ਰਹੇ ਹਨ ਜਾਂ ਨਹੀਂ। ਇਹ ਐਪ ਪਤਨੀਆਂ ਨੂੰ ਦੱਸੇਗੀ ਕਿ ਉਨ੍ਹਾਂ ਦੇ ਪਤੀ ਘਰ ਦੇ ਕੰਮਾਂ ਵਿਚ ਕਿੰਨਾ ਸਮਾਂ ਬਿਤਾ ਰਹੇ ਹਨ। ਇਸ ਐਪ ਨੂੰ ਲਿਆਉਣ ਦਾ ਮਕਸਦ ਘਰ ਦੇ ਕੰਮਾਂ ਨੂੰ ਮਰਦਾਂ ਅਤੇ ਔਰਤਾਂ ਵਿਚਕਾਰ ਵੰਡਣਾ ਹੈ।
ਐਪ ਇਹ ਵੀ ਪਤਾ ਲਗਾਵੇਗੀ ਕਿ ਘਰ ਦਾ ਹਰੇਕ ਮੈਂਬਰ ਕੰਮ 'ਤੇ ਕਿੰਨਾ ਸਮਾਂ ਬਿਤਾਉਂਦਾ ਹੈ। ਇਸ ਦੇ ਲਈ ਸਰਕਾਰ ਦੋ ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਹਾਲਾਂਕਿ ਇਹ ਐਪ ਕਿਵੇਂ ਕੰਮ ਕਰੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਐਪ ਦੇ ਲਾਂਚ ਹੋਣ ਤੋਂ ਬਾਅਦ ਸਪੇਨ ਪੁਰਸ਼ਾਂ ਅਤੇ ਔਰਤਾਂ ਦੇ ਘਰੇਲੂ ਕੰਮ 'ਤੇ ਨਜ਼ਰ ਰੱਖਣ ਵਾਲਾ ਪਹਿਲਾ ਦੇਸ਼ ਹੋਵੇਗਾ।
ਉਮੀਦ ਹੈ ਕਿ ਐਪ ਇਹ ਯਕੀਨੀ ਬਣਾਵੇਗੀ ਕਿ ਪੁਰਸ਼ਾਂ ਦਾ ਭਾਰ ਘੱਟ ਹੋਵੇਗਾ। ਸਪੇਨ ਦੀ ਲਿੰਗ ਸਮਾਨਤਾ ਮੰਤਰੀ ਐਂਜੇਲਾ ਰੋਡਰਿਗਜ਼ ਨੇ ਦਸਿਆ ਕਿ ਐਪ ਨੂੰ ਇਨ੍ਹਾਂ ਗਰਮੀਆਂ 'ਚ ਲਾਂਚ ਕਰਨ ਦੀ ਯੋਜਨਾ ਹੈ। ਇਹ ਐਪ ਘਰ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿਚ ਮਦਦ ਕਰੇਗੀ।
ਉਦਾਹਰਨ ਲਈ, ਰਸੋਈ ਨੂੰ ਸਾਫ਼ ਕਰਨ ਵਿਚ 20 ਮਿੰਟ ਲੱਗ ਸਕਦੇ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀ ਕਿਸੇ ਨੂੰ ਵਾਸ਼-ਅੱਪ ਤਰਲ ਖਰੀਦਣਾ ਯਾਦ ਹੈ ਜਾਂ ਉਸ ਨੇ ਖਰੀਦਦਾਰੀ ਸੂਚੀ ਬਣਾਈ ਹੈ। ਇਹ ਘਰ ਵਿਚ ਪੁੱਤਰ, ਧੀ, ਪਿਤਾ, ਮਾਂ ਜਾਂ ਪਤੀ-ਪਤਨੀ ਵਿਚਕਾਰ ਕੰਮ ਸਾਂਝਾ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਸਮੇਂ ਇਨ੍ਹਾਂ ਲੋਕਾਂ ਵਿਚ ਕੰਮ ਦੀ ਵੰਡ ਵਿਚ ਵੱਡੀ ਅਸਮਾਨਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਘਰ ਦੇ ਕੰਮਾਂ ਵਿਚ ਮਰਦਾਂ ਨਾਲੋਂ ਵੱਧ ਸਮਾਂ ਬਿਤਾਉਂਦੀਆਂ ਹਨ।
ਇਹ ਵੀ ਪੜ੍ਹੋ: ਬਾਡੀ ਬਿਲਡਰ ਸਿੰਮਾ ਘੁੰਮਣ ਨੇ ਫਿਰ ਪਾਈ ਧਮਾਲ, ਵਰਲਡ ਕੱਪ ਦੇ ਕੁਆਲੀਫ਼ਾਈ ਮੁਕਾਬਲੇ 'ਚ ਜਿਤਿਆ ਸੋਨ ਤਮਗ਼ਾ
ਨੈਸ਼ਨਲ ਸਟੈਟਿਸਟਿਕਸ ਇੰਸਟੀਚਿਊਟ ਦੇ ਸਰਵੇਖਣ ਵਿਚ ਹਿੱਸਾ ਲੈਣ ਵਾਲੀਆਂ ਲਗਭਗ ਅੱਧੀਆਂ ਔਰਤਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਕੰਮ ਅਪਣੇ ਘਰ ਵਿਚ ਹੀ ਕਰਦੀਆਂ ਹਨ। ਇਸ ਦੇ ਨਾਲ ਹੀ, 15 ਫ਼ੀ ਸਦੀ ਤੋਂ ਘੱਟ ਪੁਰਸ਼ਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਘਰੇਲੂ ਕੰਮ ਕਰਦੇ ਹਨ।
ਸਪੇਨ ਵਿਚ, ਕਈ ਸਾਲਾਂ ਤੋਂ ਘਰੇਲੂ ਕੰਮ ਵਿਚ ਮਰਦ ਅਤੇ ਔਰਤਾਂ ਵਿਚਕਾਰ ਅਸਮਾਨਤਾ ਨੇ ਕਾਨੂੰਨੀ ਵਿਵਾਦ ਦਾ ਰੰਗ ਲੈ ਲਿਆ ਹੈ। ਅਪ੍ਰੈਲ 2017 ਵਿਚ, ਕੈਂਟਾਬਰੀਆ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਉਸ ਦੀ ਸਾਬਕਾ ਪਤਨੀ ਨੂੰ 20.62 ਲੱਖ ਰੁਪਏ ਦੇਣ ਦਾ ਹੁਕਮ ਦਿਤਾ ਸੀ।
ਇਸ ਸਾਲ ਦੇ ਸ਼ੁਰੂ ਵਿਚ, ਵੇਲੇਜ਼-ਮਾਲਾਗਾ ਦੀ ਇਕ ਅਦਾਲਤ ਨੇ ਇਕ ਕਾਰੋਬਾਰੀ ਨੂੰ ਅਪਣੀ ਸਾਬਕਾ ਪਤਨੀ ਨੂੰ 25 ਸਾਲਾਂ ਦੀ ਗ਼ੈਰ-ਤਨਖ਼ਾਹ ਘਰੇਲੂ ਮਜ਼ਦੂਰੀ ਲਈ 1.83 ਕਰੋੜ ਰੁਪਏ ਅਦਾ ਕਰਨ ਦਾ ਹੁਕਮ ਦਿਤਾ ਸੀ। ਇਹ ਰਕਮ ਵਿਆਹ ਦੇ ਸਮੇਂ ਘੱਟੋ-ਘੱਟ ਉਜਰਤ ਦੇ ਆਧਾਰ 'ਤੇ ਗਿਣੀ ਜਾਂਦੀ ਸੀ।
ਇਹ ਵੀ ਪੜ੍ਹੋ: ਬ੍ਰੇਨ ਡੈੱਡ ਔਰਤ ਨੇ 2 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਚੰਡੀਗੜ੍ਹ ਦੀ ਸੁਨੀਤਾ ਸ਼ਰਮਾ ਨੇ ਦਾਨ ਕੀਤੇ ਅੰਗ
ਮਾਹਰਾਂ ਨੂੰ ਉਮੀਦ ਹੈ ਕਿ ਸਪੇਨ ਦੀ ਸਰਕਾਰ ਦੀ ਇਹ ਐਪ ਘਰ ਦੇ ਆਲੇ-ਦੁਆਲੇ ਔਰਤਾਂ ਦੇ ਅਣਗਿਣਤ ਕੰਮਾਂ ਦੇ ਨਾਲ-ਨਾਲ 'ਮਾਨਸਿਕ ਬੋਝ' ਨੂੰ ਵੀ ਸਾਹਮਣੇ ਲਿਆਵੇਗੀ। ਦੇਸ਼ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਸਾਲ ਮਾਰਚ ਵਿਚ ਸਪੇਨ ਨੇ ਲਿੰਗ ਸਮਾਨਤਾ ਕਾਨੂੰਨ ਲਿਆਂਦਾ ਹੈ। ਇਸ ਤਹਿਤ ਕਾਰਪੋਰੇਟ ਬੋਰਡ ਵਿਚ ਘੱਟੋ-ਘੱਟ 40 ਫ਼ੀ ਸਦੀ ਔਰਤਾਂ ਦਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਵਿਚ ਔਰਤਾਂ ਦਾ ਕੋਟਾ ਵੀ ਤੈਅ ਕੀਤਾ ਗਿਆ ਹੈ। ਸੰਸਦ ਦੇ ਹੇਠਲੇ ਸਦਨ ਵਿਚ ਔਰਤਾਂ ਦਾ ਕੋਟਾ 44 ਫ਼ੀ ਸਦੀ ਅਤੇ ਉਪਰਲੇ ਸਦਨ ਵਿਚ 39 ਫ਼ੀ ਸਦੀ ਰਖਿਆ ਗਿਆ ਹੈ।