
ਇਹ ਘਟਨਾ ਉੱਤਰੀ-ਮੱਧ ਨਾਈਜੀਰੀਆ ਵਿਚ ਸਥਿਤ ਪਠਾਰ ਰਾਜ ਵਿਚ ਵਾਪਰੀ।
Nigeria attack: ਅਫਰੀਕੀ ਦੇਸ਼ ਨਾਈਜੀਰੀਆ ਦੇ ਇਕ ਪਿੰਡ 'ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿਤਾ। ਹਮਲੇ 'ਚ 40 ਲੋਕਾਂ ਦੀ ਮੌਤ ਹੋ ਗਈ ਹੈ। ਮੁਲਜ਼ਮਾਂ ਨੇ ਪਿੰਡ ਵਿਚ ਅੰਨ੍ਹੇਵਾਹ ਗੋਲੀਆਂ ਚਲਾਈਆਂ। ਵਸਨੀਕਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਕਈ ਘਰਾਂ ਨੂੰ ਅੱਗ ਲਾ ਦਿਤੀ। ਕਈ ਲੋਕਾਂ ਨੂੰ ਅਗਵਾ ਵੀ ਕੀਤਾ ਗਿਆ। ਦੱਸ ਦੇਈਏ ਕਿ ਇਥੇ ਕਿਸਾਨਾਂ ਅਤੇ ਆਜੜੀਆਂ ਵਿਚਕਾਰ ਅਕਸਰ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਇਹ ਘਟਨਾ ਉੱਤਰੀ-ਮੱਧ ਨਾਈਜੀਰੀਆ ਵਿਚ ਸਥਿਤ ਪਠਾਰ ਰਾਜ ਵਿਚ ਵਾਪਰੀ।
ਪਠਾਰ ਪੁਲਿਸ ਦੇ ਬੁਲਾਰੇ ਅਲਫ੍ਰੇਡ ਅਲਾਬੋ ਨੇ ਦਸਿਆ ਕਿ ਪਠਾਰ ਬੰਗਾਲਾ ਦੇ ਜੰਗਲਾਂ ਵਿਚ ਸੁਰੱਖਿਆ ਏਜੰਟਾਂ ਦੇ ਹਮਲਿਆਂ ਤੋਂ ਭੱਜ ਰਹੇ ਡਾਕੂਆਂ ਨੇ ਸੋਮਵਾਰ ਦੇਰ ਰਾਤ ਜੁਰਕ ਅਤੇ ਡਕਈ ਪਿੰਡਾਂ 'ਤੇ ਹਮਲਾ ਕਰ ਦਿਤਾ। ਸੁਰੱਖਿਆ ਏਜੰਟਾਂ ਨੇ ਸੱਤ ਹਮਲਾਵਰਾਂ ਨੂੰ ਮਾਰ ਦਿਤਾ। ਭੱਜਦੇ ਹੋਏ ਡਾਕੂਆਂ ਨੇ ਨੌਂ ਲੋਕਾਂ ਦੀ ਜਾਨ ਲੈ ਲਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਬੰਦੂਕਧਾਰੀ ਦਰਜਨਾਂ ਦੀ ਗਿਣਤੀ ਵਿਚ ਸਨ। ਉਨ੍ਹਾਂ ਨੇ ਬਾਈਕ 'ਤੇ ਪਿੰਡ 'ਚ ਛਾਪਾ ਮਾਰਿਆ ਸੀ। ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਈ ਲੋਕਾਂ ਨੂੰ ਅਗਵਾ ਕਰ ਲਿਆ ਅਤੇ ਕਈ ਘਰਾਂ ਨੂੰ ਸਾੜ ਦਿਤਾ।
ਜੁਰਕ ਦੇ ਰਹਿਣ ਵਾਲੇ ਬਾਬੰਗੀਦਾ ਅਲੀਯੂ ਨੇ ਦਸਿਆ ਕਿ ਜਿਵੇਂ ਹੀ ਉਹ ਸਾਡੇ ਪਿੰਡ ਵਿਚ ਦਾਖਲ ਹੋਏ, ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਬਿਨਾਂ ਕਿਸੇ ਰਹਿਮ ਦੇ 40 ਤੋਂ ਵੱਧ ਲੋਕਾਂ ਨੂੰ ਮਾਰ ਦਿਤਾ। ਇਸ ਦੌਰਾਨ ਇਕ ਹੋਰ ਨਿਵਾਸੀ ਟਿਮੋਥੀ ਹਾਰੁਨਾ ਨੇ ਦਸਿਆ ਕਿ ਦੋਸ਼ੀਆਂ ਨੇ ਕਈ ਲੋਕਾਂ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਕਈ ਲੋਕਾਂ ਨੂੰ ਅਗਵਾ ਕੀਤਾ। ਉਨ੍ਹਾਂ ਨੇ ਸਾਡੇ ਘਰਾਂ ਨੂੰ ਅੱਗ ਲਾ ਦਿਤੀ।
(For more Punjabi news apart from Gunmen kill 40 in north-central Nigeria attack, stay tuned to Rozana Spokesman)