
ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਸ਼ਰਨਾਰਥੀ ਬੱਚਿਆਂ ਨੂੰ ਮਿਲਣ ਟੈਕਸਾਸ ਪਹੁੰਚੀ...
ਵਾਸ਼ਿੰਗਟਨ : ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਸ਼ਰਨਾਰਥੀ ਬੱਚਿਆਂ ਨੂੰ ਮਿਲਣ ਟੈਕਸਾਸ ਪਹੁੰਚੀ। ਉਥੋਂ ਪਰਤਦੇ ਸਮੇਂ ਉਨ੍ਹਾਂ ਦੀ ਜੋ ਤਸਵੀਰ ਸਾਹਮਣੇ ਆਈ, ਉਸ ਵਿਚ ਮੇਲਾਨੀਆ ਨੇ ਇਕ ਜੈਕੇਟ ਪਹਿਨੀ ਹੋਈ ਸੀ। ਜੈਕੇਟ 'ਤੇ ਲਿਖਿਆ ਹੋਇਆ ਸੀ ''ਆਈ ਡੌਂਟ ਕੇਅਰ, ਡੂ ਯੂ?'' ਭਾਵ ਮੈਨੂੰ ਪ੍ਰਵਾਹ ਨਹੀਂ, ਤੁਹਾਨੂੰ ਹੈ? ਇਸ ਮੈਸੇਜ਼ ਨਾਲ ਉਨ੍ਹਾਂ ਦਾ ਇਹ ਦੌਰਾ ਵਿਵਾਦਾਂ ਵਿਚ ਆ ਗਿਆ ਹੈ। ਤਸਵੀਰ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੇਲਾਨੀਆ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਟਰੰਪ ਨੂੰ ਵੀ ਸਫ਼ਾਈ ਦੇਣੀ ਪਈ।
camp
ਮੇਲਾਨੀਆ ਦੇ ਬੁਲਾਰੇ ਨੇ ਕਿਹਾ ਕਿ ਇਸ ਵਿਚ ਕੋਈ ਛੁਪਿਆ ਹੋਇਆ ਮੈਸੇਜ਼ ਨਹੀਂ ਹੈ। ਉਥੇ ਟਰੰਪ ਨੇ ਟਵੀਟ ਕੀਤਾ ਕਿ ਇਹ ਮੈਸੇਜ਼ ਫੇਕ ਨਿਊਜ਼ ਫੈਲਾਉਣ ਵਾਲਿਆਂ ਨੂੰ ਦਿਤਾ ਗਿਆ ਜਵਾਬ ਹੈ। ਕੁੱਝ ਘੰਟਿਆਂ ਬਾਅਦ ਮੇਲਾਨੀਆ ਵਾਸ਼ਿੰਗਟਨ ਏਅਰਬੇਸ ਦੇ ਬਾਹਰ ਫਿਰ ਉਹੀ ਜੈਕੇਟ ਪਹਿਨੇ ਨਜ਼ਰ ਆਈ। ਜਦੋਂ ਪੱਤਰਕਾਰਾਂ ਨੇ ਇਸ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿਤਾ। ਟਰੰਪ ਨੇ ਬਦਲਿਆ ਫ਼ੈਸਲਾ : ਅਮਰੀਕਾ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਆਏ ਸ਼ਰਨਾਰਥੀਆਂ ਨੂੰ ਲੈ ਕੇ ਹਾਲ ਹੀ ਵਿਚ ਨਵੇਂ ਨਿਯਮ ਬਣਾਏ ਸਨ। ਇਸ ਤਹਿਤ ਸ਼ਰਨਾਥੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਅਲੱਗ ਕੀਤਾ ਜਾ ਰਿਹਾ ਸੀ।
child
2500 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਤੋਂ ਅਲੱਗ ਕੀਤਾ ਜਾ ਚੁੱਕਿਆ ਸੀ। ਇਸ ਦਾ ਕਾਫ਼ੀ ਵਿਰੋਧ ਹੋਇਆ। ਮੇਲਾਨੀਆ ਅਤੇ ਟਰੰਪ ਦੀ ਪਾਰਟੀ ਦੇ ਕੁੱਝ ਸਾਂਸਦ ਵੀ ਇਸ ਦੇ ਵਿਰੋਧ ਵਿਚ ਸਨ। ਵੀਰਵਾਰ ਨੂੰ ਟਰੰਪ ਨੇ ਅਪਣੇ ਫ਼ੈਸਲਾ ਬਦਲ ਲਿਆ। ਹੁਣ ਸਰਹੱਦ 'ਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਅਲੱਗ ਨਹੀਂ ਕੀਤਾ ਜਾਵੇਗਾ।ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪਤਨੀ ਅਤੇ ਫਸਟ ਲੇਡੀ ਮੇਲਾਨੀਆ ਨੇ ਜਦੋਂ ਟੈਕਸਾਸ ਦਾ ਦੌਰਾ ਕੀਤਾ, ਉਸ ਸਮੇਂ ਭਾਰੀ ਬਾਰਿਸ਼ ਹੋ ਰਹੀ ਸੀ। ਮੇਲਾਨੀਆ ਨੇ ਇਸ ਦੌਰਾਨ 60 ਬੱਚਿਆਂ ਨਾਲ ਮੁਲਾਕਾਤ ਕੀਤੀ।
child
ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੁਆਰਾ ਪ੍ਰਵਾਸੀ ਨੀਤੀ ਵਿਚ ਬਦਲਾਅ ਦਾ ਵੀ ਸਵਾਗਤ ਕੀਤਾ। ਇਹ ਬੱਚੇ ਕਈ ਹਫ਼ਤਿਆਂ ਤੋਂ ਅਪਣੇ ਮਾਂ ਬਾਪ ਤੋਂ ਵੱਖ ਰੱਖੇ ਗਏ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਅਪਣੇ ਮਾਂ ਬਾਪ ਤੋਂ ਵੱਖ ਹੋਏ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਪਿਘਲ ਗਏ ਅਤੇ ਇਸ ਲਈ ਉਨ੍ਹਾਂ ਨੇ ਇਹ ਆਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਪਰਵਾਰਾਂ ਨੂੰ ਅਲੱਗ ਹੁੰਦੇ ਦੇਖਣਾ ਪਸੰਦ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਬੇਟੀ ਇਵਾਂਕਾ ਟਰੰਪ ਵੀ ਪਰਵਾਰਾਂ ਨੂੰ ਇਕੱਠੇ ਰੱਖੇ ਜਾਣ ਦਾ ਸਮਰਥਨ ਕਰਦੀਆਂ ਹਨ।