
ਮਨੁੱਖ ਦੀ ਤਰ੍ਹਾਂ ਗਾਉਂਦੀ ਇਕ ਸੀਲ ਮੱਛੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ।
ਸਕਾਟਲੈਂਡ: ਤੁਸੀਂ ਤੋਤਿਆਂ ਨੂੰ ਮਨੁੱਖਾਂ ਦੀ ਤਰ੍ਹਾਂ ਬੋਲਦੇ ਹੋਏ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਮੱਛੀ ਨੂੰ ਬੱਚਿਆਂ ਦੀ ਕਵਿਤਾ 'ਟਵਿੰਕਲ ਟਵਿੰਕਲ ਲਿਟਲ ਸਟਾਰ' ਗਾਉਂਦੇ ਹੋਏ ਸੁਣਿਆ? .ਸੁਣਨ ਵਿਚ ਇਹ ਗੱਲ ਬੜੀ ਅਜ਼ੀਬ ਲਗਦੀ ਹੈ ਪਰ ਇਹ ਗੱਲ 100 ਫ਼ੀਸਦੀ ਸੱਚ ਹੈ। ਮਨੁੱਖ ਦੀ ਤਰ੍ਹਾਂ ਗਾਉਂਦੀ ਇਕ ਸੀਲ ਮੱਛੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ।
Gray seal
ਸਕਾਟਲੈਂਡ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸੀਲ ਮੱਛੀ ਇਨਸਾਨੀ ਆਵਾਜ਼ ਅਤੇ ਟਵਿੰਕਲ ਟਵਿੰਕਲ ਲਿਟਲ ਸਟਾਰ ਵਰਗੀਆਂ ਧੁੰਨਾਂ ਦੀ ਨਕਲ ਕਰ ਸਕਦੀ ਹੈ। ਯੂਨੀਵਰਸਿਟੀ ਆਫ਼ ਸੇਂਟ ਐਂਡ੍ਰਿਊਜ਼ ਦੇ ਖੋਜਕਰਤਾਵਾਂ ਨੇ ਤਿੰਨ ਟ੍ਰੇਨਰ ਸੀਲਾਂ ਨੂੰ ਹਰਮਨ ਪਿਆਰੀਆਂ ਧੁੰਨਾਂ ਦੀ ਨਕਲ ਕਰਦੇ ਹੋਏ ਦਿਖਾਇਆ ਹੈ।
University of St Andrews
ਯੂਨੀਵਰਸਿਟੀ ਦੀ ਇਸ ਖੋਜ ਵਿਚ ਇਹ ਤੱਥ ਸਾਹਮਣੇ ਆਇਆ ਕਿ ਬੋਲਣ ਵਿਚ ਹੋਣ ਵਾਲੀਆਂ ਪਰੇਸ਼ਾਨੀਆਂ ਦੇ ਅਧਿਐਨ ਲਈ ਸੀਲ ਮੱਛੀ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿਉਂਕਿ ਇਹ ਵੀ ਉਸੇ ਤਰ੍ਹਾਂ ਵਾਕ ਨਲੀ ਦੀ ਵਰਤੋਂ ਕਰਦੀ ਹੈ, ਜਿਸ ਤਰ੍ਹਾਂ ਮਨੁੱਖ ਕਰਦੇ ਹਨ ਲੋਕਾਂ ਵੱਲੋਂ ਸੀਲ ਮੱਛੀ ਦਾ ਇਹ ਵੀਡੀਓ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।