H-4 ਵੀਜ਼ਾਧਾਰਕਾਂ ਦੇ ਵਰਕ ਪਰਮਿਟ ਨੂੰ ਰੱਦ ਕਰੇਗਾ ਅਮਰੀਕਾ, ਭਾਰਤੀ ਹੋਣਗੇ ਸੱਭ ਤੋਂ ਵੱਧ ਪ੍ਰਭਾਵਤ
Published : Sep 22, 2018, 2:04 pm IST
Updated : Sep 22, 2018, 3:09 pm IST
SHARE ARTICLE
Permits for families of H-1B visa holders will end in 3 months: US
Permits for families of H-1B visa holders will end in 3 months: US

ਟਰੰਪ ਪ੍ਰਸ਼ਾਸਨ ਨੇ ਇਕ ਫੈਡਰਲ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ H-4 ਵੀਜ਼ਾ ਹੋਲਡਰਾਂ ਦੇ ਵਰਕ ਪਰਮਿਟ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਸੱਭ ਤੋਂ ...

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਇਕ ਫੈਡਰਲ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ H-4 ਵੀਜ਼ਾ ਹੋਲਡਰਾਂ ਦੇ ਵਰਕ ਪਰਮਿਟ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਸੱਭ ਤੋਂ ਜ਼ਿਆਦਾ ਅਸਰ ਅਮਰੀਕੀ - ਭਾਰਤੀ ਔਰਤਾਂ 'ਤੇ ਪਵੇਗਾ ਕਿਉਂਕਿ ਓਬਾਮਾ ਦੇ ਕਾਰਜਕਾਲ ਵਿਚ ਲਾਗੂ ਹੋਏ ਇਸ ਨਿਯਮ ਦਾ ਉਨ੍ਹਾਂ ਨੂੰ ਸੱਭ ਤੋਂ ਜ਼ਿਆਦਾ ਫਾਇਦਾ ਮਿਲਿਆ ਸੀ। ਟਰੰਪ ਪ੍ਰਸ਼ਾਸਨ ਅਗਲੇ 3 ਮਹੀਨਿਆਂ ਵਿਚ H-4 ਵੀਜ਼ਾ ਹੋਲਡਰਾਂ ਦੇ ਵਰਕ ਪਰਮਿਟ ਨੂੰ ਰੱਦ ਕਰਨਾ ਚਾਹੁੰਦੀ ਹੈ। H-4 ਵੀਜ਼ਾ ਨੂੰ ਯੂਐਸ ਸਿਟਿਜਨਸ਼ਿਪ ਐਂਡ ਇਮਿਗ੍ਰੇਸ਼ਨ ਸਰਵਿਸਿਜ਼ (USCIS) ਜਾਰੀ ਕਰਦਾ ਹੈ।  

H1B VisaH4 B Visa

ਇਹ H-1B ਵੀਜ਼ਾ ਹੋਲਡਰਾਂ ਦੇ ਨਜ਼ਦੀਕ ਪਰਵਾਰ ਵਾਲਿਆਂ (ਪਤੀ ਜਾਂ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚੇ) ਨੂੰ ਦਿਤਾ ਜਾਂਦਾ ਹੈ। ਇਸ ਵੀਜ਼ਾ ਦੀ ਸੱਭ ਤੋਂ ਜ਼ਿਆਦਾ ਡਿਮਾਂਡ ਭਾਰਤੀ ਆਈਟੀ ਪੇਸ਼ੇਵਰਾਂ ਵਿਚ ਹੁੰਦੀ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਆਰਿਟੀ (DHS) ਨੇ ਸ਼ੁਕਰਵਾਰ ਨੂੰ ਡਿਸਟਰਿਕਟ ਆਫ਼ ਕੋਲੰਬਿਆ ਦੇ ਯੂਐਸ ਡਿਸਟਰਿਕਟ ਕੋਰਟ ਨੂੰ ਦੱਸਿਆ ਕਿ H-1B ਵੀਜ਼ਾ ਹੋਲਡਰਾਂ  ਦੇ ਪਰਵਾਰ ਵਾਲਿਆਂ ਨੂੰ H-4 ਵੀਜ਼ੇ ਦੇ ਜ਼ਰੀਏ ਮਿਲਣ ਵਾਲੇ ਵਰਕ ਪਰਮਿਟ ਨੂੰ ਉਹ ਖਤਮ ਕਰਨ ਜਾ ਰਿਹਾ ਹੈ ਅਤੇ ਇਸ ਦਿਸ਼ਾ ਵਿਚ ਸਖਤ ਅਤੇ ਤੇਜ ਕਦਮ ਚੁੱਕੇ ਜਾ ਰਹੇ ਹਨ।

Donald TrumpDonald Trump

DHS ਨੇ ਦੱਸਿਆ ਕਿ ਨਵੇਂ ਨਿਯਮਾਂ ਨੂੰ 3 ਮਹੀਨੇ ਦੇ ਅੰਦਰ ਵਾਈਟ ਹਾਉਸ ਦੇ ਬਜਟ ਦਾ ਪਰਬੰਧ ਕਰਨ ਵਾਲੇ ਦਫਤਰ ਵਿਚ ਜਮ੍ਹਾਂ ਕਰ ਦਿਤਾ ਜਾਵੇਗਾ। ਵਿਭਾਗ ਨੇ ਅਦਾਲਤ ਨੂੰ ਤੱਦ ਤੱਕ ਲਈ ਪ੍ਰਸਤਾਵਿਤ ਨਿਯਮਾਂ ਨੂੰ ਚੁਣੋਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਰੋਕਣ ਦੀ ਬੇਨਤੀ ਕੀਤੀ ਹੈ। ਦੂਜੇ ਪਾਸੇ ਪਟੀਸ਼ਨ ਦਾਖਲ ਕਰਨ ਵਾਲੇ ਸਮੂਹ ਨੇ ਅਦਾਲਤ ਤੋਂ ਛੇਤੀ ਫੈਸਲੇ ਦੀ ਬੇਨਤੀ ਕੀਤੀ ਹੈ।

H1B VisaH4 B Visa

ਦੱਸ ਦਈਏ ਕਿ ਅਮਰੀਕੀ ਕਰਮਚਾਰੀਆਂ ਦੇ ਇਕ ਸਮੂਹ ਦਾ ਤਰਜਮਾਨੀ ਕਰਨ ਵਾਲੇ ਸੇਵ ਜਾਬਸ ਯੂਐਸਏ ਨਾਮ ਦੀ ਸੰਸਥਾ ਨੇ ਕੋਰਟ ਵਿਚ ਪਟੀਸ਼ਨ ਦਾਖਲ ਕਰ ਕਿਹਾ ਹੈ ਕਿ ਸਰਕਾਰ ਦੀ ਇਸ ਤਰ੍ਹਾਂ ਦੀਆਂ ਨੀਤੀਆਂ ਤੋਂ ਉਨ੍ਹਾਂ ਦੀ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਟਰੰਪ ਪ੍ਰਸ਼ਾਸਨ ਫਿਲਹਾਲ H-1B ਵੀਜ਼ਾ ਪਾਲਿਸੀ ਦੀ ਸਮਿਖਿਆ ਕਰ ਰਿਹਾ ਹੈ। ਉਸ ਨੂੰ ਲਗਦਾ ਹੈ ਕਿ ਕੰਪਨੀਆਂ ਇਸ ਵੀਜ਼ਾ ਦੀ ਗਲਤ ਵਰਤੋਂ ਅਮਰੀਕੀ ਕਰਮਚਾਰੀਆਂ ਦੀ ਜਗ੍ਹਾ 'ਤੇ ਦੁਜਿਆਂ ਨੂੰ ਨੌਕਰੀਆਂ ਦੇਣ ਵਿਚ ਕਰ ਰਹੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement