ਨਵੇਂ ਜੰਮੇ ਬੱਚਿਆਂ ਨੂੰ ਕੀਤਾ ਚਾਕੂ ਨਾਲ ਜ਼ਖਮੀ ਫਿਰ ਖੁਦ ਦਾ ਵੀ ਕੱਟਿਆ ਗੁੱਟ
Published : Sep 22, 2018, 11:52 am IST
Updated : Sep 22, 2018, 11:52 am IST
SHARE ARTICLE
Woman slashes 3 newborns, 2 adults
Woman slashes 3 newborns, 2 adults

ਨਿਊਯਾਰਕ ਸ਼ਹਿਰ ਦੇ ਇਕ ਘਰ ਵਿਚ ਸਥਿਤ ਡੇ ਕਅਰ ਸੈਂਟਰ (ਬੱਚਿਆਂ ਦੀ ਦੇਖਭਾਲ ਦਾ ਕੇਂਦਰ) ਵਿਚ ਇਕ ਮਹਿਲਾ ਕਰਮਚਾਰੀ ਨੇ ਤਿੰਨ ਨਵੇਂ ਜੰਮੇ ਬੱਚਿਆਂ ਅਤੇ ਦੋ ਲੋਕਾਂ...

ਨਿਊਯਾਰਕ : ਨਿਊਯਾਰਕ ਸ਼ਹਿਰ ਦੇ ਇਕ ਘਰ ਵਿਚ ਸਥਿਤ ਡੇਅ ਕਅਰ ਸੈਂਟਰ (ਬੱਚਿਆਂ ਦੀ ਦੇਖਭਾਲ ਦਾ ਕੇਂਦਰ) ਵਿਚ ਇਕ ਮਹਿਲਾ ਕਰਮਚਾਰੀ ਨੇ ਤਿੰਨ ਨਵੇਂ ਜੰਮੇ ਬੱਚਿਆਂ ਅਤੇ ਦੋ ਲੋਕਾਂ ਨੂੰ ਚਾਕੂ ਨਾਲ ਹਮਲਾ ਕਰ ਜ਼ਖ਼ਮੀ ਕਰ ਦਿਤਾ। ਬਾਅਦ ਵਿਚ ਹਮਲਾਵਰ ਨੇ ਖੁੱਦ ਦਾ ਗੁੱਟ ਵੀ ਕੱਟ ਲਿਆ ਜਿਸ ਨੂੰ ਜ਼ਖ਼ਮੀ ਹਾਲਤ ਵਿਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਿਊਯਾਰਕ ਸਿਟੀ ਪੁਲਿਸ ਵਿਭਾਗ ਦੀ ਸਹਾਇਕ ਗਸ਼ਤੀ ਮੁਖੀ ਜੁਆਨਿਟਾ ਹੋਮਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਕਰਵਾਰ ਨੂੰ 52 ਸਾਲਾਂ ਮਹਿਲਾ ਨੇ 13 ਦਿਨ, 22 ਦਿਨ ਅਤੇ 33 ਦਿਨ ਦੇ ਬੱਚਿਆਂ ਨੂੰ ਚਾਕੂ ਸੇੇ ਗੰਭੀਰ ਰੁਪ ਨਾਲ ਜ਼ਖ਼ਮੀ ਕਰ ਦਿਤਾ।

Woman slashes 3 newborns, 2 adults at New York day careWoman slashes 3 newborns, 2 adults at New York day care

ਦੋ ਲਡ਼ਕੀਆਂ ਸਮੇਤ ਤਿੰਨਾਂ ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾਂਦੀ ਹੈ। ਹਮਲਾਵਰ ਮਹਿਲਾ ਦੀ ਪਹਿਚਾਣ ਨਹੀਂ ਕੀਤੀ ਜਾ ਸਕੀ ਹੈ ਅਤੇ ਨਾ ਹੀ ਇਸ ਹਮਲੇ ਦੇ ਪਿੱਛੇ ਉਸ ਦੀ ਇਛਾ ਦੇ ਬਾਰੇ ਵਿਚ ਪਤਾ ਚੱਲ ਸਕਿਆ ਹੈ। ਹਮਲਾਵਰ ਉਥੇ ਨਰਸਰੀ ਵਿਚ ਕੰਮ ਕਰਦੀ ਸੀ।  ਹਮਲਾਵਰ ਨੇ ਇਕ ਵਿਅਕਤੀ (31) ਅਤੇ ਇਕ ਮਹਿਲਾ (63) ਨੂੰ ਵੀ ਚਾਕੂ ਨਾਲ ਹਮਲਾ ਕਰ ਜ਼ਖ਼ਮੀ ਕਰ ਦਿਤਾ। ਜ਼ਖ਼ਮੀ ਵਿਅਕਤੀ ਨਵੇਂ ਜੰਮੇ ਬੱਚਿਆਂ ਵਿਚੋਂ ਇਕ ਦਾ ਪਿਤਾ ਦੱਸਿਆ ਜਾਂਦਾ ਹੈ। ਪੁਲਿਸ ਨੇ ਘਟਨਾ ਥਾਂ ਤੋਂ ਖੂਨ ਨਾਲ ਸਨਿਆ ਇਕ ਚਾਕੂ ਅਤੇ ਇਕ ਮੀਟ ਕਲੀਵਰ ਬਰਾਮਦ ਕੀਤਾ ਹੈ।

Woman slashes 3 newborns, 2 adults at New York day careWoman slashes 3 newborns, 2 adults at New York day care

ਪੁਲਿਸ ਦੇ ਮੁਤਾਬਕ ਘਟਨਾ ਦੇ ਸਮੇਂ ਸੈਂਟਰ ਵਿਚ ਨੌਂ ਬੱਚੇ ਅਤੇ ਉਨ੍ਹਾਂ ਦੇ ਕਈ ਸੰਭਾਲਕਰਤਾ ਮੌਜੂਦ ਸਨ। ਕਵੀਂਸ ਜਿਲ੍ਹਾ ਅਟਾਰਨੀ ਰਿਚਰਡ ਬਰਾਉਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਪੀੜਤ ਠੀਕ ਹੋਣਗੇ ਅਤੇ ਇਹਨਾਂ ਦੀਆਂ ਸੱਟਾਂ ਠੀਕ ਹੋ ਜਾਣਗੀਆਂ। ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਛੋਟੇ-ਛੋਟੇ ਬੱਚੇ ਕਿਸੇ ਸੀ ਮੂਰਖਤਾ ਭਰੀ ਹਿੰਸਾ ਦੇ ਭਿਆਨਕ ਕਾਰਜ ਤੋਂ ਉਭਰਣ ਲਈ ਵੀ ਕਾਫ਼ੀ ਮਜਬੂਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement