
ਕੰਪਨੀ ਮੁਤਾਬਕ ਜਿਸ ਤਰ੍ਹਾਂ ਲੋਕ ਅਸਮਾਨ ਵਿਚ ਚੰਦ ਦੇਖਦੇ ਹਨ, ਉਸੇ ਤਰ੍ਹਾਂ ਹੁਣ ਇਸ਼ਤਿਹਾਰ ਵੀ ਦੇਖ ਸਕਣਗੇ।
ਮਾਸਕੋ : ਵੱਡੀਆਂ ਮਲਟੀ ਨੈਸ਼ਨਲ ਕੰਪਨੀਆਂ ਟੀਵੀ, ਅਖ਼ਬਾਰ ਅਤੇ ਇੰਟਰਨੈਟ ਤੋਂ ਬਾਅਦ ਹੁਣ ਅਪਣੇ ਉਤਪਾਦਾਂ ਦੇ ਇਸ਼ਤਿਹਾਰ ਲਈ ਨਵੇਂ ਰਾਹ ਲੱਭ ਰਹੀਆਂ ਹਨ। ਇਸ ਦਿਸ਼ਾ ਵੱਲ ਇਕ ਰੂਸੀ ਕੰਪਨੀ ਨੇ ਨਵੀਂ ਯੋਜਨਾ ਪੇਸ਼ ਕੀਤੀ ਹੈ। ਇਸ ਯੋਜਨਾ ਅਧੀਨ ਅਸਮਾਨ ਵਿਚ ਚੰਦ ਅਤੇ ਤਾਰਿਆਂ ਵਾਂਗ ਇਸ਼ਤਿਹਾਰ ਵੀ ਚਮਕ ਸਕਦੇ ਹਨ। ਇਸ ਰੂਸੀ ਕੰਪਨੀ ਦਾ ਨਾਮ ਸਟਾਰਰਾਕੇਟ ਕੰਪਨੀ ਹੈ। ਕੰਪਨੀ ਮੁਤਾਬਕ ਜਿਸ ਤਰ੍ਹਾਂ ਲੋਕ ਅਸਮਾਨ ਵਿਚ ਚੰਦ ਦੇਖਦੇ ਹਨ, ਉਸੇ ਤਰ੍ਹਾਂ ਹੁਣ ਇਸ਼ਤਿਹਾਰ ਵੀ ਦੇਖ ਸਕਣਗੇ।
Billboard
ਇਸ ਦੇ ਲਈ ਰਾਕੇਟ ਰਾਹੀਂ ਛੋਟੇ-ਛੋਟੇ ਸੈਟੇਲਾਈਟ ਭੇਜੇ ਜਾਣਗੇ ਜੋ ਕਿ ਧਰਤੀ ਦੇ ਉਪਰ 400 ਕਿਮੀ ਦੀ ਉਚਾਈ ਤੇ ਚੱਕਰ ਲਗਾਉਣਗੇ। ਇਹਨਾਂ ਸੈਟੇਲਾਈਟ ਨੂੰ ਕਿਊਬਸੈਟ ਕਿਹਾ ਜਾਂਦਾ ਹੈ ਅਤੇ ਇਹ ਟਿਸ਼ੂਬਾਕਸ ਦੇ ਅਕਾਰ ਦੇ ਹੁੰਦੇ ਹਨ। ਇਹਨਾਂ ਇਸ਼ਤਿਹਾਰਾਂ ਨੂੰ ਧਰਤੀ ਤੇ ਰਹਿਣ ਵਾਲੇ ਕਰੋੜਾਂ ਲੋਕ ਇਕੋ ਵੇਲ੍ਹੇ ਦੇਖ ਸਕਣਗੇ। ਇਹ ਦਿਨ ਵਿਚ 10 ਜਾਂ ਇਸ ਤੋਂ ਜ਼ਿਆਦਾ ਵਾਰ ਦਿਖਾਈ ਦੇਣਗੇ। ਸਟਾਰਰਾਕੇਟ ਕੰਪਨੀ ਦੇ ਸੀਈਓ ਕੇ ਵਲਾਦੀਨ ਸੀਤੀਨੀਕੋਵ ਮੁਤਾਬਕ ਸੈਟੇਲਾਈਟ ਸੂਰਜ ਦੀ ਰੌਸ਼ਨੀ ਨਾਲ ਚਮਕਣਗੇ।
Advertising
ਜਿਸ ਨਾਲ ਇਸ਼ਤਿਹਾਰ ਵਿਚ ਲਿਖੇ ਹੋਏ ਸ਼ਬਦਾਂ ਜਾਂ ਲੋਕਾਂ ਦਾ ਅਕਸ ਨਜ਼ਰ ਆਵੇਗਾ। ਉਹਨਾਂ ਨੇ ਅਪਣੀ ਕੰਪਨੀ ਦੇ ਇਸ ਪ੍ਰੋਜੈਕਟ ਨੂੰ ਐਲਨ ਮਸੱਕ ਅਤੇ ਪੀਟਰ ਬੇਕ ਦੀਆਂ ਯੋਜਨਾਵਾਂ ਦੇ ਬਰਾਬਰ ਦੱਸਿਆ ਹੈ। ਕੰਪਨੀ ਅਪਣਾ ਟੈਸਟ ਪ੍ਰੋਜੈਕਟ 2021 ਤੱਕ ਲਾਂਚ ਕਰੇਗੀ। ਇਹਨਾਂ ਇਸ਼ਤਿਹਾਰਾਂ ਦੀ ਚਮਕ ਦੀ ਗੱਲ ਕੀਤੀ ਜਾਵੇ ਤਾਂ ਇਹ 8 ਮੈਗਨੀਚਿਊਡ ਦੇ ਹੋਣਗੇ। ਦੱਸ ਦਈਏ ਕਿ ਪੁੰਨਿਆ ਦਾ ਚੰਦ 13 ਅਤੇ ਸੂਰਜ 27 ਦੀ ਮੈਗਨੀਚਿਊਡ ਨਾਲ ਰੌਸ਼ਨੀ ਫੈਲਾਉਂਦਾ ਹੈ। ਮਸੱਕ ਦੇ ਸਪੇਸਐਕਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਉਤਸ਼ਾਹਤ ਸੀਤੀਨੀਕੋਵ ਨੇ ਕਿਹਾ
Elon Musk
ਕਿ ਉਹਨਾਂ ਨੂੰ ਇਸ ਤੋਂ ਬਹੁਤ ਪ੍ਰੇਰਣਾ ਮਿਲੀ। ਉਹਨਾਂ ਨੂੰ ਲਗਾ ਕਿ ਕੁਝ ਵੀ ਸੰਭਵ ਹੈ। ਜਨਵਰੀ 2018 ਵਿਚ ਇਕ ਹੋਰ ਅਮਰੀਕੀ ਕੰਪਨੀ ਰਾਕੇਟ ਲੈਪ ਨੇ ਵੀ ਡਿਸਕੋ ਬਾਲ ਨੂੰ ਪੁਲਾੜ ਵਿਚ ਲਾਂਚ ਕੀਤਾ ਸੀ। ਇਹ ਓਹੀ ਪ੍ਰੋਜੈਕਟ ਸੀ ਜਿਸ ਤੋਂ ਬਾਅਦ ਸੀਤੀਨੀਕੋਵ ਨੇ ਪੁਲਾੜ ਵਿਚ ਬਿਲਬੋਰਡ ਲਗਾਉਣ ਦਾ ਫ਼ੈਸਲਾ ਕੀਤਾ। ਹਾਲਾਂਕਿ ਵਾਤਾਰਨ ਖੇਤਰ ਨਾਲ ਜੁੜੇ ਕੁਝ ਸਮੂਹ ਇਸ ਪ੍ਰੋਜੈਕਟ ਦਾ ਵਿਰੋਧ ਵੀ ਕਰ ਰਹੇ ਹਨ।