ਸ਼ਾਪਿੰਗ ਮਾਲ ਦੀ ਡਿੱਗੀ ਛੱਤ, 6 ਲੋਕਾਂ ਦੀ ਮੌਤ ਤੇ 78 ਜ਼ਖ਼ਮੀ

By : JUJHAR

Published : Feb 23, 2025, 12:55 pm IST
Updated : Feb 23, 2025, 12:55 pm IST
SHARE ARTICLE
Shopping mall roof collapses, 6 dead, 78 injured
Shopping mall roof collapses, 6 dead, 78 injured

ਰਖਿਆ ਮੰਤਰੀ ਵਾਲਟਰ ਅਸਟੂਡੀਲੋ ਨੇ ਦਿਤੀ ਜਾਣਕਾਰੀ

ਉਤਰ-ਪੱਛਮੀ ਪੇਰੂ ਵਿਚ ਇਕ ਸ਼ਾਪਿੰਗ ਮਾਲ ਦੇ ‘ਫ਼ੂਡ ਕੋਰਟ’ ਦੀ ਛੱਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 78 ਹੋਰ ਲੋਕ ਜ਼ਖ਼ਮੀ ਹੋ ਗਏ। ਦੇਸ਼ ਦੇ ਰਖਿਆ ਮੰਤਰੀ ਨੇ ਇਹ ਜਾਣਕਾਰੀ ਦਿਤੀ। ‘ਫ਼ੂਡ ਕੋਰਟ’ ਮਾਲ ਵਿਚ ਉਹ ਜਗ੍ਹਾ ਹੁੰਦੀ ਹੈ, ਜਿਥੇ ਕਈ ਤਰ੍ਹਾਂ ਦੇ ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਦੁਕਾਨਾਂ ਹੁੰਦੀਆਂ ਹਨ।

ਸ਼ੁੱਕਰਵਾਰ ਰਾਤ ਨੂੰ ਲਾ ਲਿਬਰਟਾਡ ਖੇਤਰ ਦੇ ਟਰੂਜਿਲੋ ਸ਼ਹਿਰ ਵਿਚ ‘ਰੀਅਲ ਪਲਾਜ਼ਾ ਟਰੂਜਿਲੋ’ ਸ਼ਾਪਿੰਗ ਮਾਲ ਦੀ ਇਕ ਭਾਰੀ ਲੋਹੇ ਦੀ ਛੱਤ ਉਥੇ ਮੌਜੂਦ ਲੋਕਾਂ ’ਤੇ ਡਿੱਗ ਗਈ। ਰਖਿਆ ਮੰਤਰੀ ਵਾਲਟਰ ਅਸਟੂਡੀਲੋ ਨੇ ਸਨਿਚਰਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ‘ਲਾ ਲਿਬਰਟਾਡ’ ਵਿਚ ਸਥਾਨਕ ਫ਼ਾਇਰ-ਫ਼ਾਈਟਰਾਂ ਦੁਆਰਾ ਦਿਤੀ ਗਈ

ਜਾਣਕਾਰੀ ਅਨੁਸਾਰ ਇਮਾਰਤ ਢਹਿ ਜਾਣ ਤੋਂ ਬਾਅਦ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 1 ਹੋਰ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ। ਅਸਟੂਡੀਲੋ ਨੇ ਕਿਹਾ ਕਿ  ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਮੰਤਰੀ ਨੇ ਪੀੜਤਾਂ ਦੇ ਪਰਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਸਥਾਨਕ ਫ਼ਾਇਰ ਵਿਭਾਗ ਦੇ ਮੁਖੀ ਲੁਈਸ ਰੌਨਕਲ ਨੇ ਕਿਹਾ ਕਿ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।

ਇਸ ਦੌਰਾਨ ਟਰੂਜਿਲੋ ਦੇ ਮੇਅਰ ਮਾਰੀਓ ਰੇਯਨਾ ਨੇ ਆਉਣ ਵਾਲੇ ਜੋਖ਼ਮ ਦੇ ਕਾਰਨ ਮਾਲ ਬੰਦ ਕਰਨ ਦਾ ਐਲਾਨ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement