
ਭਾਰਤ ਵਿਚ ਭਗੌੜਾ ਕਰਾਰ ਦਿਤੇ ਗਏ ਡਾਨ ਦਾਊਦ ਇਬਰਾਹੀਮ ਦੇ ਪਾਕਿਸਤਾਨ ਸਥਿਤ ਅਪਰਾਧਿਕ ਗੁਟ ਡੀ - ਕੰਪਨੀ ਨੇ ਕਈ ਦੇਸ਼ਾਂ ਵਿਚ ਅਪਣੇ ਪੈਰ ਪਸਾਰ ਲਏ ਹਨ।
ਵਾਸ਼ਿੰਗਟਨ : ਭਾਰਤ ਵਿਚ ਭਗੌੜਾ ਕਰਾਰ ਦਿਤੇ ਗਏ ਡਾਨ ਦਾਊਦ ਇਬਰਾਹੀਮ ਦੇ ਪਾਕਿਸਤਾਨ ਸਥਿਤ ਅਪਰਾਧਿਕ ਗੁਟ ਡੀ - ਕੰਪਨੀ ਨੇ ਕਈ ਦੇਸ਼ਾਂ ਵਿਚ ਅਪਣੇ ਪੈਰ ਪਸਾਰ ਲਏ ਹਨ। ਜਾਰਜ ਮੈਸਨ ਯੂਨੀਵਰਸਿਟੀ ਦੇ ਸੇਚਾਰ ਸਕੂਲ ਆਫ਼ ਪਾਲਿਸੀ ਵਿਚ ਪ੍ਰੋਫੈਸਰ ਡਾ . ਲੁਈਸ ਸ਼ੇਲੀ ਨੇ ਅਮਰੀਕੀ ਸੰਸਦਾਂ ਨੂੰ ਅੱਜ ਦਸਿਆ ਕਿ ਭਾਰਤ ਨਾਲ ਜੁੜਿਆ ਪਾਕਿਸਤਾਨ ਸਥਿਤ ਅਪਰਾਧਿਕ ਅਤਵਾਦੀ ਸਮੂਹ ਡੀ - ਕੰਪਨੀ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਈ ਦੇਸ਼ਾਂ ਵਿਚ ਪੈਰ ਪਸਾਰ ਲਏ ਹਨ ਅਤੇ ਇਸ ਨੇ ਇਕ ਸ਼ਕਤੀਸ਼ਾਲੀ ਸੰਗਠਨ ਦਾ ਰੂਪ ਲੈ ਲਿਆ ਹੈ।Dawood Ibrahimਸ਼ੇਲੀ ਨੇ ਦਾਅਵਾ ਕੀਤਾ ਕਿ ਡੀ - ਕੰਪਨੀ ਦਾ ਜਾਲ ਕਈ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਉਨ੍ਹਾਂ ਅਤਵਾਦ ਅਤੇ ਗ਼ੈਰਕਾਨੂੰਨੀ ਵਿੱਤ ਪੋਸਣ 'ਤੇ ਸਦਨ ਦੀ ਵਿੱਤੀ ਸੇਵਾਵਾਂ ਸਬੰਧੀ ਕਮੇਟੀ ਦੁਆਰਾ ਆਯੋਜਿਤ ਸੁਣਵਾਈ ਦੌਰਾਨ ਕਿਹਾ, ‘‘ਮੈਕਸਿਕੋ ਦੇ ਨਸ਼ੀਲੇ ਪਦਾਰਥਾਂ ਦੇ ਸੰਗਠਨਾਂ ਦੀ ਤਰ੍ਹਾਂ ਡੀ - ਕੰਪਨੀ ਦਾ ਜਾਲ ਵੱਖਰੇ ਦੇਸ਼ਾਂ ਵਿਚ ਫੈਲਿਆ ਹੈ। ਉਹ ਹਥਿਆਰਾਂ, ਨਕਲੀ ਡੀਵੀਡੀ ਦੀ ਤਸਕਰੀ ਕਰਦੇ ਹਨ ਅਤੇ ਹਵਾਲਾ ਸੰਚਾਲਕਾਂ ਦੀ ਵਿਆਪਕ ਵਿਵਸਥਾ ਦੇ ਜਰੀਏ ਵਿੱਤੀ ਸੇਵਾਵਾਂ ਉਪਲਬਧ ਕਰਾਉਂਦੇ ਹਨ।’’
ਡੀ - ਕੰਪਨੀ ਦਾ ਮੁਖੀ ਭਾਰਤ ਵਿਚ ਭਗੋੜ ਕਰਾਰ ਦਿਤਾ ਗਿਆ ਡਾਨ ਦਾਊਦ ਇਬਰਾਹੀਮ ਹੈ। ਦੋਸ਼ ਦੇ ਵਡੇ ਮਾਮਲਿਆਂ ਅਤੇ ਮੁੰਬਈ ਵਰਗੇ ਸਥਾਨਾਂ 'ਤੇ ਅਤਵਾਦੀ ਹਮਲਿਆਂ ਦੇ ਮਾਮਲਿਆਂ ਵਿਚ ਭਾਰਤ ਵਿਚ ਇੱਛਤ ਦਾਊਦ ਦਾ ਡੇਰਾ ਹੁਣ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਹੈ। ਅਮਰੀਕੀ ਅਤੇ ਭਾਰਤੀ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ। Dawood Ibrahimਹਾਲਾਂਕਿ ਪਾਕਿਸਤਾਨੀ ਅਧਿਕਾਰੀ ਅਪਣੇ ਦੇਸ਼ ਵਿਚ ਦਾਊਦ ਦੇ ਹੋਣ ਤੋਂ ਇਨਕਾਰ ਕਰਦੇ ਰਹੇ ਹਨ। ਦਾਊਦ ਦੇ ਖਿਲਾਫ਼ ਭਾਰਤ ਦੇ ਅਭਿਆਨ ਨੂੰ ਅਮਰੀਕਾ ਨੇ ਆਖ਼ਿਰਕਾਰ 2003 ਵਿਚ ਮੰਨਿਆ। ਉਸ ਸਮੇਂ ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਦਾਊਦ ਨੂੰ ਵਿਸ਼ਵ ਅਤਵਾਦੀ ਘੋਸ਼ਿਤ ਕੀਤਾ ਜਿਸ ਦੇ ਤਾਰ ਅਲਕਾਇਦਾ ਨਾਲ ਜੁੜੇ ਹੋਏ ਹਨ। ਸੰਯੁਕਤ ਰਾਸ਼ਟਰ ਨੇ ਵੀ ਉਸ 'ਤੇ ਰੋਕ ਲਗਾਈ ਹੋਈ ਹੈ। ਪਾਕਿਸਤਾਨ 'ਤੇ ਦਾਊਦ ਨੂੰ ਸ਼ਰਨ ਦੇਣ ਦੀ ਭਾਰਤ ਦੀ ਗੱਲ ਦੀ ਪੁਸ਼ਟੀ ਕਰਦੇ ਹੋਏ ਉਸ ਸਮੇਂ ਖਜ਼ਾਨਾ ਵਿਭਾਗ ਨੇ ਕਿਹਾ ਸੀ ਕਿ ਦਾਊਦ ਕਰਾਚੀ ਵਿਚ ਹੈ ਅਤੇ ਉਸ ਦੇ ਕੋਲ ਪਾਕਿਸਤਾਨੀ ਪਾਸਪੋਰਟ ਹੈ।