Singapore News: ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ; ਪ੍ਰੇਮਿਕਾ ਨੂੰ ਕੁੱਟ-ਕੁੱਟ ਕੇ ਮਾਰਨ ਦੇ ਇਲਜ਼ਾਮ
Published : Apr 23, 2024, 1:29 pm IST
Updated : Apr 23, 2024, 1:29 pm IST
SHARE ARTICLE
Indian origin man sentenced to 20 years in Singapore
Indian origin man sentenced to 20 years in Singapore

40 ਸਾਲਾ ਕ੍ਰਿਸ਼ਨਨ ਨੇ ਪਿਛਲੇ ਹਫਤੇ ਹਾਈ ਕੋਰਟ 'ਚ ਅਪਣਾ ਜੁਰਮ ਕਬੂਲ ਕੀਤਾ ਸੀ।

Singapore News: ਭਾਰਤੀ ਮੂਲ ਦੇ ਇਕ ਵਿਆਹੁਤਾ ਵਿਅਕਤੀ ਨੂੰ ਸੋਮਵਾਰ ਨੂੰ ਗੈਰ ਇਰਾਦਤਨ ਹਤਿਆ ਦਾ ਦੋਸ਼ੀ ਮੰਨਣ ਤੋਂ ਬਾਅਦ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਵਿਅਕਤੀ ਨੇ ਅਪਣੀ ਪ੍ਰੇਮਿਕਾ ਨੂੰ ਹੋਰ ਮਰਦਾਂ ਨਾਲ ਸਬੰਧ ਰੱਖਣ ਨੂੰ ਲੈ ਕੇ ਗੁੱਸੇ 'ਚ ਧੱਕਾ ਦੇ ਦਿਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਐੱਮ ਕ੍ਰਿਸ਼ਨਨ ਨੇ ਮਲਿਕਾ ਬੇਗਮ ਰਹਿਤੰਸਾ ਅਬਦੁਲ ਰਹਿਮਾਨ (40) ਨਾਲ ਹੋਰ ਮਰਦਾਂ ਨਾਲ ਸਬੰਧ ਬਣਾਉਣ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਸੀ। ਮੱਲਿਕਾ ਦੀ ਮੌਤ 17 ਜਨਵਰੀ 2019 ਨੂੰ ਹੋਈ ਸੀ। 'ਟੂਡੇ' ਅਖਬਾਰ ਮੁਤਾਬਕ 40 ਸਾਲਾ ਕ੍ਰਿਸ਼ਨਨ ਨੇ ਪਿਛਲੇ ਹਫਤੇ ਹਾਈ ਕੋਰਟ 'ਚ ਅਪਣਾ ਜੁਰਮ ਕਬੂਲ ਕੀਤਾ ਸੀ।

ਜੱਜ ਵੈਲੇਰੀ ਥੇਨ ਨੇ ਕਿਹਾ ਕਿ ਕ੍ਰਿਸ਼ਨਨ ਨੇ 2018 ਵਿਚ (ਪੁਲਿਸ ਅਧਿਕਾਰੀਆਂ ਨਾਲ ਦੁਰਵਿਵਹਾਰ ਦੇ ਇਕ ਹੋਰ ਗੰਭੀਰ ਮਾਮਲੇ ਤੋਂ ਬਾਅਦ) ਵਾਅਦਾ ਕੀਤਾ ਸੀ ਕਿ ਉਹ ਸੁਧਰ ਜਾਵੇਗਾ, ਪਰ ਉਸ ਨੇ ਅਪਣੀ ਪਤਨੀ ਅਤੇ ਪ੍ਰੇਮਿਕਾ ਨਾਲ ਦੁਰਵਿਵਹਾਰ ਕਰਨਾ ਜਾਰੀ ਰੱਖਿਆ। ਕ੍ਰਿਸ਼ਨਨ ਦੀ ਪਤਨੀ ਨੇ ਨਵੰਬਰ 2015 ਵਿਚ ਉਸ ਨੂੰ ਅਤੇ ਉਸ ਦੀ ਪ੍ਰੇਮਿਕਾ ਨੂੰ ਕਮਰੇ ਵਿਚ ਇਕੱਠੇ ਦੇਖਿਆ ਸੀ ਅਤੇ ਦੋਵੇਂ ਸ਼ਰਾਬ ਪੀ ਰਹੇ ਸਨ, ਪਰ ਉਸ ਨੇ ਉਸ ਸਮੇਂ ਇਸ ਡਰੋਂ ਕ੍ਰਿਸ਼ਨਨ ਤੋਂ ਮੁਆਫੀ ਮੰਗੀ ਕਿ ਸ਼ਾਇਦ ਉਹ ਗੁੱਸੇ ਵਿਚ ਆ ਕੇ ਉਸ 'ਤੇ ਸ਼ਰਾਬ ਦੀ ਬੋਤਲ ਨਾ ਸੁੱਟ ਦੇਵੇ।

ਮੱਲਿਕਾ ਦੀ ਮੌਤ ਤੋਂ ਪਹਿਲਾਂ ਤਕ ਕ੍ਰਿਸ਼ਨਨ ਅਤੇ ਮੱਲਿਕਾ ਰਿਸ਼ਤੇ ਵਿਚ ਰਹੇ। ਅਦਾਲਤ ਦੇ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਕ੍ਰਿਸ਼ਨਨ ਨੇ 2017 ਵਿਚ ਇਕ ਛੋਟੀ ਜਿਹੀ ਗੱਲ ਨੂੰ ਲੈ ਕੇ ਮੱਲਿਕਾ ਦੀ ਕੁੱਟਮਾਰ ਕੀਤੀ ਸੀ। 'ਟੂਡੇ' ਦੀ ਖ਼ਬਰ ਮੁਤਾਬਕ ਮੱਲਿਕਾ ਵਲੋਂ ਕਈ ਮਰਦਾਂ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਵਿਗੜਨੇ ਸ਼ੁਰੂ ਹੋ ਗਏ।

15 ਜਨਵਰੀ 2019 ਨੂੰ ਜਦੋਂ ਮੱਲਿਕਾ ਅਤੇ ਕ੍ਰਿਸ਼ਣਨ ਘਰ ਵਿਚ ਸ਼ਰਾਬ ਪੀ ਰਹੇ ਸਨ ਤਾਂ ਮੱਲਿਕਾ ਨੇ ਹੋਰ ਮਰਦਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਉਸ ਨਾਲ ਧੋਖਾਧੜੀ ਕਰਨ ਦੀ ਗੱਲ ਕਬੂਲੀ, ਜਿਸ ਕਾਰਨ ਗੁੱਸੇ ਵਿਚ ਆਏ ਕ੍ਰਿਸ਼ਨਨ ਨੇ ਅਪਣੀ ਪ੍ਰੇਮਿਕਾ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਸਿਰ ਅਲਮਾਰੀ ਨਾਲ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।  

(For more Punjabi news apart from Indian origin man sentenced to 20 years in Singapore, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement