
ਚੀਨ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਰੁਕਿਆ ਸੰਸਦ ਦਾ ਸਲਾਨਾ ਸੈਸਨ ਸ਼ੁਕਰਵਾਰ ਨੂੰ ਸ਼ੁਰੂ ਹੋ ਗਿਆ। ਚੀਨ ਨੇ ਅਪਣੇ ਰਖਿਆ ਬਜਟ ਨੂੰ ਪਿਛਲੇ
ਬੀਜਿੰਗ, 22 ਮਈ : ਚੀਨ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਰੁਕਿਆ ਸੰਸਦ ਦਾ ਸਲਾਨਾ ਸੈਸਨ ਸ਼ੁਕਰਵਾਰ ਨੂੰ ਸ਼ੁਰੂ ਹੋ ਗਿਆ। ਚੀਨ ਨੇ ਅਪਣੇ ਰਖਿਆ ਬਜਟ ਨੂੰ ਪਿਛਲੇ ਸਾਲ ਦੇ ਮੁਕਾਬਲੇ 177.6 ਅਰਬ ਡਾਲਰ ਤੋਂ ਵਧਾ ਕੇ 179 ਅਰਬ ਡਾਲਰ ਕਰ ਦਿਤਾ ਹੈ। ਇਹ ਭਾਰਤ ਦੇ ਰਖਿਆ ਬਜਟ ਦਾ ਕਰੀਬ ਤਿੰਨ ਗੁਣਾ ਹੈ ਅਤੇ ਅਮਰੀਕਾ ਦੇ ਬਾਅਦ ਦੁਨੀਆਂ ਵਿਚ ਸਭ ਤੋਂ ਜ਼ਿਆਦਾ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ ਵਿਚ ਆਈ ਰੁਕਾਵਟ ਕਾਰਨ ਹਾਲ ਦੇ ਸਾਲਾਂ ਵਿਚ ਕੀਤਾ ਗਿਆ ਇਹ ਸਭ ਤੋਂ ਘੱਟ ਵਾਧਾ ਹੈ। ਦੇਸ਼ ਦੀ ਵਿਧਾਨਸਭਾ ਨੈਸ਼ਨਲ ਪੀਪੁਲਸ ਕਾਂਗਰਸ (ਐਨ.ਪੀ.ਸੀ.) ਵਿਚ ਸ਼ੁਕਰਵਾਰ ਨੂੰ ਪੇਸ਼ ਕੀਤੇ ਗਏ ਇਕ ਬਜਟ ਦੀ ਰੀਪੋਰਟ ਅਨੁਸਾਰ 2020 ਵਿਚ ਚੀਨ ਦੇ ਰਖਿਆ ਬਜਟ ਦੀ ਵਾਧਾ ਦਰ 6.6 ਫ਼ੀ ਸਦੀ ਰਹੇਗੀ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿੰਹੁਆ ਨਿਊਜ਼ ਨੇ ਦੱਸਿਆ ਕਿ ਇਸ ਤਰ੍ਹਾਂ ਲਗਾਤਾਰ ਪੰਜਵੇਂ ਸਾਲ ਚੀਨ ਦੇ ਰਖਿਆ ਬਜਟ ਵਿਚ 10 ਫ਼ੀ ਸਦੀ ਤੋਂ ਘੱਟ ਵਾਧਾ ਹੋਵੇਗਾ। ਐਨ.ਪੀ.ਸੀ. ਨੂੰ ਸੌਂਪੇ ਗਏ ਰਖਿਆ ਬਜਟ ਅਨੁਸਾਰ ਇਸ ਸਾਲ ਚੀਨ ਦਾ ਰਖਿਆ ਬਜਟ 1,270 ਅਰਬ ਯੁਆਨ (ਕਰੀਬ 179 ਅਰਬ ਡਾਲਰ) ਦਾ ਹੋਵੇਗਾ। ਰੀਪੋਰਟ ਮੁਤਾਬਕ 2019 ਵਿਚ ਚੀਨ ਦਾ ਕੁੱਲ ਰਖਿਆ ਖ਼ਰਚ ਅਮਰੀਕਾ ਦੇ ਮੁਕਾਬਲੇ ਇਕ ਚੌਥਾਈ ਸੀ, ਜਦੋਂ ਕਿ ਪ੍ਰਤੀ ਵਿਅਕਤੀ ਰਖਿਆ ਖ਼ਰਚ ਅਮਰੀਕਾ ਦੇ 17ਵੇਂ ਹਿੱਸੇ ਦੇ ਬਰਾਬਰ ਸੀ।
(ਪੀਟੀਆਈ)
File photo
ਹਾਂਗਕਾਂਗ ਲਈ ਵਿਵਾਦਤ ਸੁਰੱਖਿਆ ਬਿੱਲ ਪੇਸ਼
ਚੀਨ ਨੇ ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਵਿਵਾਦਤ ਬਿੱਲ ਦਾ ਮਸੌਦਾ ਸ਼ੁਕਰਵਾਰ ਨੂੰ ਅਪਣੀ ਸੰਸਦ ’ਚ ਪੇਸ਼ ਕੀਤਾ। ਇਸ ਦਾ ਮਕਸਦ ਹਾਂਗਕਾਂਗ ’ਤੇ ਅਪਣੇ ਕੰਟਰੋਲ ਨੂੰ ਹੋਰ ਮਜ਼ਬੂਤ ਕਰਨਾ ਹੈ। ਨਵੇਂ ਮਸੌਦੇ ਬਿੱਲ ’ਚ ਅਲਗਾਵਵਾਦੀ, ਵਿਨਾਸ਼ਕ ਗਤੀਵਿਧੀ ਦੇ ਨਾਲ ਵਿਦੇਸ਼ੀ ਦਖ਼ਲ ਅਤੇ ਅਤਿਵਾਦੀ ਗਤੀਵਿਧੀਆਂ ਦੇ ਜੁਰਮ ’ਚ ਦੇਸ਼ ਤੋਂ ਬਾਹਰ ਕੱਢਣ ਦਾ ਪ੍ਰਬੰਧ ਹੈ। ਦੱਸ ਦਈਏ ਕਿ ਇਨ੍ਹਾਂ ਮੁਸ਼ਕਲਾਂ ਕਾਰਨ ਲਗਾਤਾਰ ਚੀਨ ਪ੍ਰੇਸ਼ਾਨ ਹੈ ਅਤੇ ਹਾਂਗਕਾਂਗ ’ਚ ਸਰਕਾਰ ਵਿਰੋਧੀ ਹਿਸੰਕ ਪ੍ਰਦਰਸ਼ਨ ਲਗਾਤਾਰ ਵੱਧ ਰਹੇ ਹਨ। ਐਨ.ਸੀ.ਪੀ ਤੋਂ ਬਿੱਲ ਪਾਸ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੀ ਛਵੀ ਚੀਨ ਦੇ ਕਮਿਊਨਿਸਟ ਪਾਰਟੀ ਦੇ ਫ਼ੈਸਲੇ ਨੂੰ ਮਨਜ਼ੂਰੀ ਦੇਣ ਵਾਲੇ ਰਬਰ ਦੀ ਮੁਹਰ ਹੈ। ਦੂਜੇ ਪਾਸੇ ਡੈਮੋਕੇ੍ਰਟਿਕ ਪਾਰਟੀ ਦੇ ਨੇਤਾ ਵੁ.ਚੀ ਵਾਈ ਸਮੇਤ ਹਾਂਗਕਾਂਗ ਦੇ ਕਈ ਮੁੱਖ ਲੋਕਤੰਤਰ ਸਮਰਥਕ ਅਗੁਆਂ ਨੇ ਇਸ ਐਲਾਨ ਨੂੰ ਇਕ ਦੇਸ਼ ਦੋ ਸਿਧਾਂਤ ਦਾ ਅੰਤ ਕਰਾਰ ਦਿਤਾ।
ਤੈਅ ਨਹੀਂ ਕੀਤਾ ਗਿਆ ਸਲਾਨਾ ਜੀ.ਡੀ.ਪੀ ਟੀਚਾ
ਸੰਸਦ ਸੈਸ਼ਨ ਦੌਰਾਨ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਈ ਅਨਿਸ਼ਚਿਤਤਾਵਾਂ, ਚੀਨ ਤੇ ਗਲੋਬਲ ਅਰਥਵਿਵਸਥਾਵਾਂ ’ਚ ਮੰਦੀ ਅਤੇ ਕੌਮਾਂਤਰੀ ਵਪਾਰ ’ਚ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਦੇ ਲਈ ਜੀ.ਡੀ.ਪੀ ਦਾ ਟੀਚਾ ਤੈਅ ਨਹੀਂ ਕੀਤਾ ਗਿਆ। ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਐਨ.ਸੀ.ਪੀ ਨੂੰ ਦਿਤੀ 23 ਪੇਜਾਂ ਦੀ ਰੀਪੋਰਟ ਵਿਚ ਕਿਹਾ, ‘‘ਮੈਂ ਇਹ ਦੱਸਣਾ ਚਾਹਾਂਗਾ ਕਿ ਅਸੀਂ ਇਸ ਸਾਲ ਆਰਥਕ ਵਿਕਾਸ ਲਈ ਕੋਈ ਖ਼ਾਸ ਟੀਚਾ ਤੈਅ ਨਹੀਂ ਕੀਤਾ।’’ ਚੀਨ ਵਿਚ ਇਸ ਤੋਂ ਪਹਿਲਾਂ 1990 ਵਿਚ ਅਜਿਹੇ ਹਾਲਾਤ ਬਣੇ ਸਨ ਕਿ ਜੀ.ਡੀ.ਪੀ ਟੀਚਾ ਨਹੀਂ ਤੈਅ ਕੀਤਾ ਗਿਆ ਸੀ।