
ਵੋਟਿੰਗ ਵਿਚ ਵਿਦੇਸ਼ ਮੰਤਰੀ ਨੂੰ ਹਰਾਇਆ
ਬ੍ਰਿਟੇਨ: ਬੋਰਿਸ ਜਾਨਸਨ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਦੇਸ਼ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀਆਂ ਚੋਣਾਂ ਵਿਚ ਬੋਰਿਸ ਜਾਨਸਨ ਨੇ ਵਿਦੇਸ਼ ਮੰਤਰੀ ਜੇਰੇਸੀ ਹੰਟ ਨੂੰ ਹਰਾ ਦਿੱਤਾ। ਹੁਣ ਬੋਰਿਸ ਪ੍ਰਧਾਨ ਮੰਤਰੀ ਆਹੁਦਾ ਸੰਭਾਲਣਗੇ। ਬੋਰਿਸ ਜਾਨਸਨ ਨੂੰ 92153 ਵੋਟਾਂ ਮਿਲੀਆਂ ਜਦਕਿ ਹੰਟ ਨੂੰ ਸਿਰਫ 46656 ਵੋਟਾਂ ਮਿਲੀਆਂ। ਬੋਰਿਸ ਜਾਨਸਨ ਥੇਰੇਸਾ ਮੇ ਦੀ ਜਗ੍ਹਾ ਲਵੇਗੀ ਜੋ ਬ੍ਰੇਗਿਜਟ ਸਮੱਸਿਆ ਨਾ ਸੁਲਝਾ ਸਕੀ ਤੇ ਉਸ ਤੋਂ ਬਾਅਦ ਉਸ ਨੇ ਅਸਤੀਫ਼ਾ ਦੇ ਦਿੱਤਾ ਸੀ।
ਥੇਰੇਸਾ ਮੇ ਨੇ ਬ੍ਰੇਗਿਜਟ ਨੂੰ ਲੈ ਕੇ ਯੂਰੀਪੀਆ ਨਾਲ ਸਮਝੌਤੇ ਨੂੰ ਪਾਰਲੀਮੈਂਟ ਪਾਸ ਨਾ ਕਰਵਾਉਣ ਦੀ ਵਜ੍ਹਾ ਕਰ ਕੇ ਅਸਤੀਫ਼ਾ ਦੇ ਚੁੱਕੀ ਸੀ। ਥੇਰੇਸਾ ਮੇ ਨੇ ਉਹਨਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਹੁਣ ਮਿਲ ਕੇ ਬ੍ਰੇਗਿਜਟ ਲਈ ਕੰਮ ਕਰਨਗੇ।
ਉਹਨਾਂ ਵੱਲੋਂ ਬੋਰਿਸ ਜਾਨਸਨ ਨੂੰ ਪੂਰਾ ਸਮਰਥਨ ਮਿਲੇਗ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਰਿਸ ਜਾਨਸਨ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਾਏ ਜਾਣ ਤੇ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਬੋਰਿਸ ਮਹਾਨ ਆਗੂ ਸਾਬਤ ਹੋਣਗੇ।