ਕੈਨੇਡਾ 'ਚ ਪੰਜਾਬੀਆਂ ਨੇ ਭਖਾਇਆ ਚੋਣ ਅਖਾੜਾ, 50 ਉਮੀਦਵਾਰ ਨਿੱਤਰੇ ਚੋਣ ਮੈਦਾਨ 'ਚ
Published : Sep 23, 2019, 9:35 am IST
Updated : Sep 23, 2019, 9:35 am IST
SHARE ARTICLE
canada elections indian origin candidates
canada elections indian origin candidates

ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ 'ਚ ਭਾਵੇਂ ਅਜੇ ਇਕ ਮਹੀਨਾ ਬਾਕੀ ਰਹਿੰਦਾ ਹੈ ਪਰ ਮੌਸਮ ਠੰਢਾ ਹੋਣ

ਕੈਨੇਡਾ : ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ 'ਚ ਭਾਵੇਂ ਅਜੇ ਇਕ ਮਹੀਨਾ ਬਾਕੀ ਰਹਿੰਦਾ ਹੈ ਪਰ ਮੌਸਮ ਠੰਢਾ ਹੋਣ ਦੇ ਬਾਵਜੂਦ ਵੀ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਉਮੀਦਵਾਰਾਂ ਵਲੋਂ ਦਿਨ-ਰਾਤ ਇਕ ਕਰਕੇ ਸੰਸਦ 'ਚ ਪਹੁੰਚਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਕੁੱਲ 338 ਮੈਂਬਰੀ ਸੰਸਦ ਵਾਸਤੇ ਵੋਟਾਂ 21 ਅਕਤੂਬਰ ਦਿਨ ਸੋਮਵਾਰ ਨੂੰ ਪੈਣਗੀਆਂ ਤੇ ਦੇਰ ਰਾਤ ਤੱਕ ਸਾਰੇ ਨਤੀਜੇ ਐਲਾਨ ਦਿੱਤੇ ਜਾਣਗੇ। ਇਨ੍ਹਾਂ ਚੋਣਾਂ 'ਚ ਇਸ ਵਾਰ 18 ਪੰਜਾਬਣਾਂ ਸਮੇਤ 50 ਪੰਜਾਬੀ ਸੰਸਦ ਮੈਂਬਰ ਬਣਨ ਲਈ ਆਪਣੀ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ 'ਚ ਡਾਕਟਰ, ਵਕੀਲ ਤੇ ਪੱਤਰਕਾਰ ਸ਼ਾਮਿਲ ਹਨ।

ਕੈਨੇਡਾ ਦੀ 42ਵੀਂ ਸੰਸਦ 'ਚ ਪੰਜਾਬੀ ਮੂਲ ਦੇ 18 ਸੰਸਦ ਮੈਂਬਰ ਸਨ, ਜਿਨ੍ਹਾਂ 'ਚੋਂ ਦਰਸ਼ਨ ਸਿੰਘ ਕੰਗ ਤੇ ਰਾਜ ਗਰੇਵਾਲ ਇਸ ਵਾਰ ਚੋਣ ਨਹੀਂ ਲੜ ਰਹੇ ਤੇ ਦੀਪਕ ਉਬਰਾਏ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਪੰਜਾਬ ਦੇ ਕਈ ਚੋਟੀ ਦੇ ਸਿਆਸੀ ਆਗੂ ਕੈਨੇਡਾ ਰਹਿੰਦੇ ਆਪਣੇ ਚਹੇਤਿਆਂ ਨੂੰ ਮਨਪਸੰਦ ਉਮੀਦਵਾਰਾਂ ਦੀ ਮਦਦ ਕਰਨ ਵਾਸਤੇ ਕਹਿ ਰਹੇ ਹਨ। ਕੁਝ ਉਮੀਦਵਾਰਾਂ ਦੇ ਨਜ਼ਦੀਕੀ ਚੋਣ ਪ੍ਰਚਾਰ ਕਰਨ ਵਾਸਤੇ ਅਮਰੀਕਾ, ਇੰਗਲੈਂਡ ਤੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਕੈਨੇਡਾ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਾਡਰਿਊ ਸ਼ੀਅਰ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਗਰੀਨ ਪਾਰਟੀ ਦੀ ਆਗੂ ਅਲਿਜ਼ਾਬੈਥ ਮੇਅ, ਬਲੌਕ ਕਿਊਬਕ ਦੇ ਵੇਅਸ ਫਰਾਂਸਿਕ, ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸੀਅਮ ਬਰਨੀਅਰ, ਪੰਜਾਬੀ ਮੂਲ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਤੇ ਅਮਰਜੀਤ ਸਿੰਘ ਸੋਹੀ ਆਪੋ-ਆਪਣੇ ਹਲਕਿਆਂ ਤੋਂ ਦੁਬਾਰਾ ਚੋਣ ਲੜ ਰਹੇ ਹਨ। ਅਮਰਜੀਤ ਸਿੰਘ ਸੋਹੀ ਦਾ ਮੁਕਾਬਲਾ ਸਾਬਕਾ ਰਾਜ ਮੰਤਰੀ ਟਿੰਮ ਉੱਪਲ ਨਾਲ ਹੋਵੇਗਾ।

canada elections indian origin candidates canada elections indian origin candidates

ਕੈਨੇਡਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਉਮੀਦਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜ ਰਿਹਾ ਹੈ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਹੀ ਹੋਵੇਗਾ। ਕੈਨੇਡਾ 'ਚ ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਸਰੀ, ਬਰੈਂਪਟਨ ਤੇ ਕੈਲਗਰੀ ਸ਼ਹਿਰਾਂ ਦੇ 4 ਅਜਿਹੇ ਸੰਸਦੀ ਹਲਕੇ ਹਨ, ਜਿਥੇ ਪੰਜਾਬੀ ਉਮੀਦਵਾਰਾਂ ਵਿਚਕਾਰ ਚਹੁੰਕੋਣਾ ਮੁਕਾਬਲਾ ਹੋਵੇਗਾ ਜਦਕਿ 3 ਹਲਕਿਆਂ 'ਚ ਤਿਕੋਣਾ ਮੁਕਾਬਲਾ ਹੋਵੇਗਾ। ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਲਿਬਰਲ ਪਾਰਟੀ ਦੀ ਟਿਕਟ 'ਤੇ ਦੂਸਰੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਵਲੋਂ ਰਮਨਦੀਪ ਸਿੰਘ ਬਰਾੜ, ਐਨ. ਡੀ. ਪੀ. ਵਲੋਂ ਮਨਦੀਪ ਕੌਰ ਤੇ ਪੀਪਲਜ਼ ਪਾਰਟੀ ਵਲੋਂ ਰਾਜਵਿੰਦਰ ਘੁੰਮਣ ਉਮੀਦਵਾਰ ਹਨ। ਬਰੈਂਪਟਨ ਈਸਟ ਹਲਕੇ ਤੋਂ ਲਿਬਰਲ ਪਾਰਟੀ ਵਲੋਂ ਨੌਜਵਾਨ ਨੇਤਾ ਮਨਿੰਦਰ ਸਿੱਧੂ, ਕੰਜ਼ਰਵੇਟਿਵ ਪਾਰਟੀ ਵਲੋਂ ਬੀਬੀ ਰਮੋਨਾ ਸਿੰਘ, ਐਨ. ਡੀ. ਪੀ. ਵਲੋਂ ਸ਼ਰਨਜੀਤ ਸਿੰਘ ਅਤੇ ਪੀਪਲਜ਼ ਪਾਰਟੀ ਵਲੋਂ ਗੌਰਵ ਵਾਲੀਆ ਸੰਸਦ ਦੀ ਪੌੜ੍ਹੀ ਚੜ੍ਹਨ ਲਈ ਪੂਰੀ ਵਾਹ ਲਾ ਰਹੇ ਹਨ।

canada elections indian origin candidates canada elections indian origin candidates

ਕੈਲਗਰੀ-ਸਕਾਈਵਿਊ ਸੰਸਦੀ ਹਲਕੇ ਤੋਂ ਉੱਘੀ ਪੱਤਰਕਾਰ ਤੇ ਲਿਬਰਲ ਉਮੀਦਵਾਰ ਨਿਰਮਲਾ ਨਾਇਡੂ, ਕੰਜ਼ਰਵੇਟਿਵ ਪਾਰਟੀ ਦੀ ਜਗਦੀਪ ਕੌਰ ਸਹੋਤਾ, ਐਨ. ਡੀ. ਪੀ. ਦੇ ਗੁਰਿੰਦਰ ਸਿੰਘ ਤੇ ਪੀਪਲਜ਼ ਪਾਰਟੀ ਦੇ ਹੈਰੀ ਢਿੱਲੋਂ ਆਪਣੀ ਕਿਸਮ ਅਜ਼ਮਾ ਰਹੇ ਹਨ। ਸਰੀ-ਨਿਊਟਨ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ, ਉੱਘੇ ਰੇਡੀਓ ਹੋਸਟ ਤੇ ਐਨ. ਡੀ. ਪੀ. ਉਮੀਦਵਾਰ ਹਰਜੀਤ ਸਿੰਘ ਗਿੱਲ ਅਤੇ ਨਾਮਵਰ ਟੀ. ਵੀ. ਹੋਸਟ ਕੰਜ਼ਰਵੇਟਿਕ ਉਮੀਦਵਾਰ ਹਰਪ੍ਰੀਤ ਸਿੰਘ ਵਿਚਕਾਰ ਕਾਂਟੇ ਦੀ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ। ਬਰੈਂਪਟਨ ਸੈਂਟਰ ਹਲਕੇ ਤੋਂ ਲਿਬਰਲ ਉਮੀਦਵਾਰ ਰਮੇਸ਼ ਸੰਘਾ, ਕੰਜ਼ਰਵੇਟਿਵ ਪਾਰਟੀ ਦੀ ਪਵਨਦੀਪ ਕੌਰ ਗੋਸਲ ਤੇ ਪੀਪਲਜ਼ ਪਾਰਟੀ ਦੇ ਬਲਜੀਤ ਸਿੰਘ ਬਾਵਾ ਵਿਚਕਾਰ ਮੁਕਾਬਲਾ ਹੋਵੇਗਾ। ਇਨ੍ਹਾਂ ਚੋਣਾਂ 'ਚ ਲਿਬਰਲ ਪਾਰਟੀ ਨੇ 20, ਕੰਜ਼ਰਵੇਟਿਵ 16, ਐਨ. ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਿਨ੍ਹਾਂ 'ਚੋਂ 50 ਪੰਜਾਬੀ, ਬੀਬੀ ਨਿਰਮਲਾ ਨਾਇਊ ਆਂਧਰਾ ਪ੍ਰਦੇਸ਼ ਅਤੇ ਜਿਗਰ ਪਟੇਲ ਗੁਜਰਾਤ ਤੋਂ ਹਨ।

ਬਰੈਂਪਟਨ ਵੈਸਟ ਤੋਂ ਲਿਬਰਲ ਉਮੀਦਵਾਰ ਕਮਲ ਖਹਿਰਾ ਤੇ ਐਨ. ਡੀ. ਪੀ. ਦੀ ਨਵਜੀਤ ਕੌਰ ਬਰਾੜ ਵਿਚਕਾਰ ਮੁਕਾਬਲਾ ਹੋਵੇਗਾ। ਉੱਤਰੀ ਬਰੈਂਪਟਨ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਤੇ ਕੰਜ਼ਰਵੇਟਿਵ ਦੇ ਅਰਪਨ ਖੰਨਾ ਚੋਣ ਜਿੱਤਣ ਲਹੀ ਤੂਫਾਨੀ ਦੌਰੇ ਕਰ ਰਹੇ ਹਨ। ਸਰੀ ਸੈਂਟਰ ਸੰਸਦੀ ਹਲਕੇ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ, ਕੰਜ਼ਰਵੇਟਿਵ ਪਾਰਟੀ ਦੀ ਟੀਨਾ ਬੈਂਸ, ਐਨ. ਡੀ. ਪੀ. ਦੇ ਸੁਰਜੀਤ ਸਿੰਘ ਸਰਾਂ ਤੇ ਪੀਪਲਜ਼ ਪਾਰਟੀ ਦੇ ਜਸਵਿੰਦਰ ਸਿੰਘ ਦਿਲਾਵਰੀ ਵਿਚਕਾਰ ਚਹੁੰ ਕੋਣਾ ਮੁਕਾਬਲਾ ਹੋਵੇਗਾ।

canada elections indian origin candidates canada elections indian origin candidates

ਲਿਬਰਲ ਉਮੀਦਵਾਰ ਡਾ: ਜੱਗ ਆਨੰਦ ਕੈਲਗਰੀ ਫੌਰੈਸਟ, ਅਨੀਤਾ ਆਨੰਦ ਓਕਵਿਲ, ਦੇਵ ਵਿਰਦੀ ਸਕੀਨਾ ਵੈਲੀ, ਨੀਲਮ ਕੌਰ ਬਰਾੜ ਉੱਤਰੀ ਬਰਨਬੀ, ਬਰਦੀਸ਼ ਚੱਗੜ ਵਾਟਰਲੂ, ਅੰਜੂ ਢਿੱਲੋਂ ਲਾਸਾਲ, ਰਾਜ ਸੈਣੀ ਕਿਚਨਰ, ਜਤੀ ਸਿੱਧੂ ਮਿਸਨ-ਮਾਸਕੀ, ਫਰੇਜ਼ਰ ਕੈਨਲ ਤੋਂ ਗਗਨ ਸਿਕੰਦ, ਮਿਸੀਮਾਰਾ-ਸਟਰੀਟਵੈਲ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਸਨੀ ਅਟਵਾਲ ਕੈਂਬਰਿਜ, ਸੰਜੇ ਭਾਟੀਆ ਡੇਵਨਪੋਰਟ, ਨਿੱਕੀ ਕੌਰ ਪੂਰਬੀ ਹੈਮਿਲਟਨ, ਸਰਬਜੀਤ ਕੌਰ ਉੱਤਰੀ ਈਟੋਬੀਕੋ, ਡਾ: ਸ਼ਿੰਦਰ ਪੁਰੇਵਾਲ ਫਲੀਟਵੁੱਡ-ਪੋਰਟਕੈਲਜ, ਬੌਬ ਸਰੋਆ ਮਾਰਖਮ, ਜਸਰਾਜ ਸਿੰਘ ਹੱਲਣ ਕੈਲਗਰੀ ਲਾਅਨ ਤੇ ਬੌਬੀ ਸਿੰਘ ਸਕਾਰਬਰੋ ਆਪਣੀ ਕਿਸਮ ਅਜ਼ਮਾ ਰਹੇ ਹਨ। ਐਨ. ਡੀ. ਪੀ. ਪਾਰਟੀ ਵਲੋਂ ਹਰਵਿੰਦਰ ਕੌਰ ਸੰਧੂ ਓਕਾਨਾਗਨ-ਸੂਸਪ, ਜਿਗਰ ਪਟੇਲ ਰੀਜਾਈਨਾ, ਸਬੀਨਾ ਸਿੰਘ ਸੈਨਿਚ ਤੇ ਗੁਰਚਰਨ ਸਿੰਘ ਸਿੱਧੂ ਕੈਲਗਰੀ ਤੋਂ ਸੰਸਦ ਮੈਂਬਰ ਬਣਨ ਲਈ ਸਖ਼ਤ ਮਿਹਨਤ ਕਰ ਰਹੇ ਹਨ।ਇਹ ਤਾਂ 21 ਅਕਤੂਬਰ ਨੂੰ ਹੀ ਪਤਾ ਚੱਲੇਗਾ ਕਿ ਜਿੱਤ ਦਾ ਤਾਜ ਕਿਸ ਉਮੀਦਵਾਰ ਦੇ ਸਿਰ ਸਜਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement