ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ
Published : Sep 6, 2019, 2:04 pm IST
Updated : Sep 6, 2019, 3:27 pm IST
SHARE ARTICLE
Punjabi youth dies in Canada
Punjabi youth dies in Canada

ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਖੇ ਉਸ ਸਮੇਂ ਮਾਤਮ ਦਾ ਮਾਹੌਲ ਛਾ ਗਿਆ ਜਦੋ ਐਡਮਿੰਟਨ ਵਸਦੇ ਸਿਮਰਤ ਸਿੰਘ ਦੀ ਕਾਰ ਹਾਦਸੇ ਵਿਚ ਮੌਤ ਹੋਣ ਦੀ ਖਬਰ ਪਰਿਵਾਰ ਨੂੰ ਮਿਲੀ।

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਖੇ ਉਸ ਸਮੇਂ ਮਾਤਮ ਦਾ ਮਾਹੌਲ ਛਾ ਗਿਆ ਜਦੋ ਐਡਮਿੰਟਨ ਵਸਦੇ ਨੌਜਵਾਨ ਸਿਮਰਤ ਸਿੰਘ ਦੀ ਕਾਰ ਹਾਦਸੇ ਵਿਚ ਮੌਤ ਹੋਣ ਦੀ ਖਬਰ ਪਰਿਵਾਰ ਵਿਚ ਪਹੁੰਚੀ। ਭੰਡਾਲ ਬੇਟ ਵਾਸੀ ਸਿਮਰਤ ਸਿੰਘ ਸਮੇਤ ਚਾਰ ਨੌਜਵਾਨ ਸਰੀ ਤੋਂ ਐਡਮਿੰਟਨ ਜਾ ਰਹੇ ਸਨ, ਜਦੋਂ ਉਹਨਾ ਦੀ ਕਾਰ   ਵੈਲਮਾਂਉਟ ਨੇੜੇ ਪਹੁੰਚੀ ਤਾਂ ਰਸਤੇ ਵਿਚ ਜੰਗਲੀ ਜਾਨਵਰ (ਬੀਅਰ) ਆਉਣ ਕਾਰਨ ਉਹਨਾ ਦੀ ਕਾਰ ਬੇਕਾਬੂ ਹੋ ਕੇ  ਹਾਦਸੇ ਦਾ ਸ਼ਿਕਾਰ ਹੋ ਗਈ।

Simrat SinghSimrat Singh

ਵਾਪਰੇ  ਹਾਦਸੇ ਦੌਰਾਨ  ਕਾਰ ਸਵਾਰ  ਸਿਮਰਤ ਸਿੰਘ ਭੰਡਾਲ ਜਿੱਥੇ ਗੰਭੀਰ ਜ਼ਖਮੀ ਹੋ ਗਿਆ, ਉੱਥੇ  ਉਸ ਦੇ ਛੋਟੇ ਭਰਾ ਸਤਵੀਰ ਸਿੰਘ, ਚਚੇਰੇ ਭਰਾ ਗੁਰਸੇਵਕ  ਸਿੰਘ ਅਤੇ ਡਰਾਈਵਰ  ਗੁਰਵਿੰਦਰ ਸਿੰਘ ਨੂੰ ਵੀ ਸੱਟਾਂ ਲੱਗੀਆ ਸਨ, ਜਿਨ੍ਹਾਂ ਨੂੰ ਏਅਰ ਐਬੂਲੈਂਸ ਰਾਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਸਿਮਰਤ ਸਿੰਘ ਗੰਭੀਰ ਜ਼ਖਮੀ ਹੋਣ ਕਾਰਨ  ਦਮ ਤੋੜ ਗਿਆ।

Simrat SinghSimrat Singh

ਭਾਰਤ ਤੋ ਬਰੈਂਪਟਨ ਪਹੁੰਚੇ ਮ੍ਰਿਤਕ ਦੇ ਪਿਤਾ ਕੇਵਲ ਸਿੰਘ ਭੰਡਾਲ ਅਤੇ ਮਾਤਾ ਜਸਵੀਰ  ਕੌਰ ਨੇ ਆਪਣੇ ਬੇਟੇ ਦੇ ਸਰੀਰਕ ਅੰਗ ਦਾਨ ਕਰਨ ਦਾ ਫੈਸਲਾ ਲਿਆ ਹੈ। ਜਿਕਰਯੋਗ ਹੈ ਕਿ ਮ੍ਰਿਤਕ 23 ਸਾਲਾ ਨੌਜਵਾਨ ਸਿਮਰਤ ਸਿੰਘ ਨੂੰ ਪੀ ਆਰ ਕਾਰਡ ਮਿਲਣ ਵਾਲਾ ਸੀ ਜਿਸ ਦੀ ਖੁਸ਼ੀ ਵਿਚ ਉਹ ਭਾਰਤ ਰਹਿੰਦੇ ਆਪਣੇ ਮਾਤਾ ਪਿਤਾ ਨੂੰ ਨਵਾਂ ਘਰ ਖਰੀਦ ਕੇ ਦੇਣਾ ਚਾਹੁੰਦਾ ਸੀ ਅਤੇ ਚਾਰੇ ਨੌਜਵਾਨ ਨਵਾਂ ਘਰ ਖਰੀਦਣ  ਲਈ ਜਾ ਰਹੇ ਸਨ ਕਿ ਰਸਤੇ ਵਿਚ ਉਹ ਘਟਨਾ ਦਾ ਸ਼ਿਕਾਰ ਹੋ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement