
ਭਾਰਤੀ ਮੂਲ ਦੇ ਬ੍ਰਿਟਿਸ਼ ਇਤਿਹਾਸਕਾਰ ਅਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ ਕੀਤਾ ਹੈ ਕਿ ਸਿੱਖਾਂ ਦੇ 90 ਫੀਸਦੀ ਵਿਰਾਸਤ ਸਥਾਨ ਪਾਕਿਸਤਾਨ ਵਿਚ ਸਥਿਤ ਹਨ
ਪੇਸ਼ਾਵਰ: ਭਾਰਤੀ ਮੂਲ ਦੇ ਬ੍ਰਿਟਿਸ਼ ਇਤਿਹਾਸਕਾਰ ਅਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ ਕੀਤਾ ਹੈ ਕਿ ਸਿੱਖਾਂ ਦੇ 90 ਫੀਸਦੀ ਵਿਰਾਸਤ ਸਥਾਨ ਪਾਕਿਸਤਾਨ ਵਿਚ ਸਥਿਤ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਖ਼ੈਬਰ ਪਖ਼ਤੂਨਖਵਾ (Khyber Pakhtunkhwa) ਸੂਬੇ ਵਿਚ ਹਨ। ਇਸ ਦੇ ਨਾਲ ਹੀ ਉਹਨਾਂ ਨੇ ਧਾਰਮਕ ਆਵਾਜਾਈ ਨੂੰ ਵਧਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
Kartarpur Sahib
ਸ਼ੁੱਕਰਵਾਰ ਨੂੰ ਪੇਸ਼ਾਵਰ ਅਜਾਇਬ ਘਰ ਦੇ ਵਿਕਟੋਰੀਆ ਮੈਮੋਰੀਅਲ ਹਾਲ (Victoria Memorial Hall of Peshawar) ਵਿਚ ‘ਕਰਤਾਰਪੁਰ ਤੋਂ ਖ਼ੈਬਰ ਪਾਸ ਤੱਕ’ (From Kartarpur to Khyber Pass) ਨਾਂਅ ਦੇ ਇਕ ਸੈਮੀਨਾਰ ਵਿਚ ਉਹਨਾਂ ਨੇ ਸਿੱਖ ਇਤਿਹਾਸ ਦੀਆਂ ਯਾਦਗਾਰਾਂ, ਕਿਲ੍ਹਿਆਂ, ਲੜਾਈਆਂ ਦੇ ਸਥਾਨਾਂ, ਮਕਬਰਿਆਂ, ਗੁਰਦੁਆਰਿਆਂ ਅਤੇ ਹਵੇਲੀਆਂ ਨਾਲ ਜੁੜੇ ਇਤਿਹਾਸਕ ਦ੍ਰਿਸ਼ਾਂ ਦਾ ਵਰਨਣ ਕੀਤਾ।
Bobby singh bansal and others
ਇਸ ਦੌਰਾਨ ਉਹ ਦਰਸ਼ਕਾਂ ਨੂੰ ਇਕ ਦਿਲਚਪਸ ਯਾਤਰਾ ‘ਤੇ ਲੈ ਗਏ। ਉਹਨਾ ਕਿਹਾ ਕਿ ਸਿੱਖਾਂ ਦੇ 90 ਫੀਸਦੀ ਧਾਰਮਕ ਸਥਾਨ ਪਾਕਿਸਤਾਨ ਵਿਚ ਸਥਿਤ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹਨਾਂ ਵਿਰਾਸਤਾਂ ਵਿਚ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਆਕਰਸ਼ਤ ਕਰਨ ਦੀ ਸਮਰੱਥਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।