
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਸੋਚਣਾ ਖ਼ਤਰਨਾਕ ਹੈ ਕਿ ਓਮੀਕਰੋਨ ਕੋਰੋਨਾ ਦਾ ਆਖਰੀ ਰੂਪ ਹੋਵੇਗਾ ਅਤੇ ਅਸੀਂ ਇਸ ਮਹਾਮਾਰੀ ਦੇ ਅੰਤ ਦੇ ਆਖਰੀ ਪੜਾਅ 'ਤੇ ਹਾਂ।
ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਸੋਚਣਾ ਖ਼ਤਰਨਾਕ ਹੈ ਕਿ ਓਮੀਕਰੋਨ ਕੋਰੋਨਾ ਦਾ ਆਖਰੀ ਰੂਪ ਹੋਵੇਗਾ ਅਤੇ ਅਸੀਂ ਇਸ ਮਹਾਮਾਰੀ ਦੇ ਅੰਤ ਦੇ ਆਖਰੀ ਪੜਾਅ 'ਤੇ ਹਾਂ। ਵਿਸ਼ਵ ਸਿਹਤ ਸੰਗਠਨ ਦੇ ਮੁੱਖ ਡਾਕਟਰ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਕਿਹਾ ਕਿ ਇਸ ਦੇ ਲਈ ਵੱਖ-ਵੱਖ ਦ੍ਰਿਸ਼ ਹਨ ਕਿ ਕੋਵਿਡ 19 ਮਹਾਂਮਾਰੀ ਕਿਵੇਂ ਖਤਮ ਹੋ ਸਕਦੀ ਹੈ ਅਤੇ ਇਸ ਦਾ ਤੇਜ਼ੀ ਨਾਲ ਫੈਲਣਾ ਕਿਵੇਂ ਖਤਮ ਹੋ ਸਕਦਾ ਹੈ।
ਉਹਨਾਂ ਸਪੱਸ਼ਟ ਕੀਤਾ ਕਿ ਪਰ ਇਹ ਕਹਿਣਾ ਖ਼ਤਰਨਾਕ ਹੈ ਕਿ ਓਮੀਕਰੋਨ ਤੋਂ ਬਾਅਦ ਕੋਰੋਨਾ ਖਤਮ ਹੋ ਜਾਵੇਗਾ। ਡਾਕਟਰ ਟੇਡਰੋਸ ਨੇ ਕਿਹਾ ਕਿ ਇਸ ਦੇ ਉਲਟ ਅੰਤਰਰਾਸ਼ਟਰੀ ਸਥਿਤੀਆਂ ਅਜਿਹੀਆਂ ਹਨ, ਜਿਸ ਵਿਚ ਕੋਰੋਨਾ ਦੇ ਹੋਰ ਰੂਪ ਸਾਹਮਣੇ ਆ ਸਕਦੇ ਹਨ। ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਬਦਲਣ ਲਈ ਸਾਨੂੰ ਉਹਨਾਂ ਹਾਲਾਤਾਂ ਨੂੰ ਬਦਲਣਾ ਪਵੇਗਾ, ਜਿਨ੍ਹਾਂ ਕਾਰਨ ਇਹ ਮਹਾਂਮਾਰੀ ਫੈਲ ਰਹੀ ਹੈ।