
ਕਰੀਬ ਚਾਰ ਮਹੀਨਿਆਂ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।
ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਦੇ ਬਿਜਲੀ ਸੰਕਟ ਨੂੰ ਖਤਮ ਕਰਨ ਵਿਚ ਮਦਦ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਸੋਮਵਾਰ ਨੂੰ ਰਾਸ਼ਟਰੀ ਗਰਿੱਡ ਵਿਚ ਨੁਕਸ ਕਾਰਨ ਵੱਡੇ ਪੱਧਰ ’ਤੇ ਬੱਤੀ ਗੁੱਲ ਰਹੀ, ਜਿਸ ਨਾਲ ਰਾਜਧਾਨੀ ਇਸਲਾਮਾਬਾਦ ਅਤੇ ਵਿੱਤੀ ਹੱਬ ਕਰਾਚੀ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਵਿਚ ਲੱਖਾਂ ਲੋਕ ਹਨੇਰੇ ਵਿਚ ਰਹੇ।
ਇਹ ਵੀ ਪੜ੍ਹੋ: 4 ਸਾਲ ਬਾਅਦ ਸਟੇਜ 'ਤੇ ਆਈ Beyoncé ਨੇ ਇਕ ਘੰਟੇ ਦੇ ਸ਼ੋਅ ਲਈ ਲਏ 285 ਕਰੋੜ ਰੁਪਏ
ਊਰਜਾ ਮੰਤਰਾਲੇ ਮੁਤਾਬਕ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7.34 ਵਜੇ ਰਾਸ਼ਟਰੀ ਗਰਿੱਡ 'ਚ ਨੁਕਸ ਪੈ ਗਿਆ, ਜਿਸ ਕਾਰਨ ਬਿਜਲੀ ਬੰਦ ਹੋ ਗਈ। ਕਰੀਬ ਚਾਰ ਮਹੀਨਿਆਂ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।
ਇਹ ਵੀ ਪੜ੍ਹੋ: BHU ਦੇ ਹਸਪਤਾਲ ਵਿਚ 600 ਰੁਪਏ ਦਿਹਾੜੀ ’ਤੇ ਫਰਜ਼ੀ ਡਾਕਟਰ ਕਰ ਰਹੇ ਸੀ ਮਰੀਜ਼ਾਂ ਦਾ ਇਲਾਜ
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ, “ਬੇਸ਼ੱਕ, ਅਸੀਂ ਦੇਖਿਆ ਹੈ ਕਿ ਪਾਕਿਸਤਾਨ ਵਿਚ ਕੀ ਹੋਇਆ ਹੈ। ਬਿਜਲੀ ਬੰਦ ਹੋਣ ਨਾਲ ਪ੍ਰਭਾਵਿਤ ਹੋਏ ਲੋਕਾਂ ਪ੍ਰਤੀ ਸਾਨੂੰ ਹਮਦਰਦੀ ਹੈ। ਅਮਰੀਕਾ ਨੇ ਕਈ ਚੁਣੌਤੀਆਂ ਵਿਚ ਸਾਡੇ ਪਾਕਿਸਤਾਨੀ ਭਾਈਵਾਲਾਂ ਦੀ ਮਦਦ ਕੀਤੀ ਹੈ।''
ਇਹ ਵੀ ਪੜ੍ਹੋ: RTI ਦਾ ਦਾਅਵਾ: ਕੈਨੇਡਾ ਵਿਚ ‘ਨਸ਼ੇ’ ਕਾਰਨ ਹੋ ਰਹੀਆਂ ਜ਼ਿਆਦਾਤਰ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ
ਉਹਨਾਂ ਕਿਹਾ, ''ਅਸੀਂ ਇਸ ਮਾਮਲੇ ਵਿਚ ਸਹਿਯੋਗ ਕਰਨ ਲਈ ਵੀ ਤਿਆਰ ਹਾਂ ਪਰ ਮੈਨੂੰ ਅਜੇ ਤੱਕ ਕਿਸੇ ਖਾਸ ਬੇਨਤੀ ਦੀ ਜਾਣਕਾਰੀ ਨਹੀਂ ਹੈ।'' ਪਾਕਿਸਤਾਨ ਲਗਾਤਾਰ ਘੱਟ ਹੋ ਰਹੇ ਵਿਦੇਸ਼ੀ ਮੁੱਦਰਾ ਭੰਡਾਰ ਕਾਰਨ ਪੈਦਾ ਹੋਏ ਵਿੱਤੀ ਸੰਕਟ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ ਵਿਚੋਂ ਇਕ ਬਣ ਗਆ ਹੈ। ਦੇਸ਼ ਦੇ ਬਿਜਲੀ ਖੇਤਰ ਦੀ ਤਰਸਯੋਗ ਹਾਲਤ ਇਸ ਦੀ ਮਾੜੀ ਆਰਥਿਕਤਾ ਦਾ ਨਤੀਜਾ ਹੈ।