BHU ਦੇ ਹਸਪਤਾਲ ਵਿਚ 600 ਰੁਪਏ ਦਿਹਾੜੀ ’ਤੇ ਫਰਜ਼ੀ ਡਾਕਟਰ ਕਰ ਰਹੇ ਸੀ ਮਰੀਜ਼ਾਂ ਦਾ ਇਲਾਜ
Published : Jan 24, 2023, 12:35 pm IST
Updated : Jan 24, 2023, 12:35 pm IST
SHARE ARTICLE
3 impersonators found on duty on behalf of MBBS interns at BHU
3 impersonators found on duty on behalf of MBBS interns at BHU

ਇਸ ਫਰਜ਼ੀਵਾੜੇ ਵਿਚ 2017 ਬੈਚ ਦੇ 5 ਐਮਬੀਬੀਐਸ ਪਾਸਆਊਟ ਡਾਕਟਰਾਂ ਦੇ ਨਾਂਅ ਸਾਹਮਣੇ ਆਏ ਹਨ।

 

ਵਾਰਾਣਸੀ:  ਉੱਤਰ ਪ੍ਰਦੇਸ਼ ਦੀ ਵਾਰਾਣਸੀ ਹਿੰਦੂ ਯੂਨੀਵਰਸਿਟੀ ਦੇ ਸਰ ਸੁੰਦਰਲਾਲ ਹਸਪਤਾਲ ਵਿਚ ਫਰਜ਼ੀਵਾੜੇ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ MBBS ਡਾਕਟਰ ਦੀ ਥਾਂ ਫਰਜ਼ੀ ਇੰਟਰਨਸ਼ਿਪ ਕਰਨ ਵਾਲੇ 3 ਲੋਕ ਫੜੇ ਗਏ ਹਨ। ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਹ ਕਈ ਮਹੀਨਿਆਂ ਤੋਂ ਹਸਪਤਾਲ 'ਚ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਇਸ ਫਰਜ਼ੀਵਾੜੇ ਵਿਚ 2017 ਬੈਚ ਦੇ 5 ਐਮਬੀਬੀਐਸ ਪਾਸਆਊਟ ਡਾਕਟਰਾਂ ਦੇ ਨਾਂਅ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: RTI ਦਾ ਦਾਅਵਾ: ਕੈਨੇਡਾ ਵਿਚ ‘ਨਸ਼ੇ’ ਕਾਰਨ ਹੋ ਰਹੀਆਂ ਜ਼ਿਆਦਾਤਰ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ

ਇਸ ਵਿਚ ਇਕ ਮਹਿਲਾ ਡਾਕਟਰ ਵੀ ਹੈ। ਫੜੇ ਗਏ ਫਰਜ਼ੀ ਡਾਕਟਰਾਂ ਕੋਲ ਕੋਈ ਡਾਕਟਰੀ ਡਿਗਰੀ ਤਾਂ ਦੂਰ ਦੀ ਗੱਲ ਹੈ, ਕੁਝ ਤਾਂ ਸਿਰਫ਼ ਇੰਟਰਮੀਡੀਏਟ ਪਾਸ ਹਨ। ਇਹਨਾਂ ਨੂੰ 600 ਰੁਪਏ ਦਿਹਾੜੀ ’ਤੇ ਰੱਖਿਆ ਹੋਇਆ ਸੀ। ਇਹ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 7 ਆਈਪੀਐੱਸ ਅਫ਼ਸਰਾਂ ਦੀ ਡੀਜੀਪੀ ਵਜੋਂ ਤਰੱਕੀ, ਸੂਬੇ ਨੂੰ ਮਿਲੀਆਂ ਪਹਿਲੀਆਂ ਮਹਿਲਾ ਡੀਜੀਪੀ 

ਫਰਜ਼ੀ ਇੰਟਰਨਜ਼ ਦੀ ਪਛਾਣ ਵਾਰਾਣਸੀ ਦੇ ਵਿਸ਼ਵੇਸ਼ਵਰਗੰਜ ਦੀ ਪ੍ਰੀਤੀ ਚੌਹਾਨ, ਮਿਰਜ਼ਾਪੁਰ ਅਦਲਹਾਟ ਦੇ ਮੋਹਿਤ ਸਿੰਘ ਅਤੇ ਸੋਨਭੱਦਰ ਦੇ ਅਨਪਾਰਾ ਦੇ ਅਭਿਸ਼ੇਕ ਸਿੰਘ ਵਜੋਂ ਹੋਈ ਹੈ। ਇਹ ਐਮਬੀਬੀਐਸ ਪਾਸ ਆਊਟ ਡਾਕਟਰ ਨਿਤਿਨ, ਡਾ. ਸ਼ੁਭਮ, ਡਾ. ਸੌਮਿਕ ਡੇ ਅਤੇ ਡਾ. ਕ੍ਰਿਤੀ ਦੀ ਥਾਂ ਡਿਊਟੀ ਕਰ ਰਹੇ ਸਨ। ਡਾਕਟਰਾਂ ਅਤੇ ਫੜੇ ਗਏ ਫਰਜ਼ੀ ਇੰਟਰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦੱਖਣੀ ਫਿਲਮ ਇੰਡਸਟਰੀ ਨੂੰ ਸਦਮਾ, ਅਦਾਕਾਰ ਸੁਧੀਰ ਵਰਮਾ ਨੇ ਕੀਤੀ ਖੁਦਕੁਸ਼ੀ 

ਵਾਰਾਣਸੀ ਦੇ ਪੁਲਿਸ ਕਮਿਸ਼ਨਰ ਅਸ਼ੋਕ ਮੁਥਾ ਜੈਨ ਨੇ ਦੱਸਿਆ ਕਿ ਡਾਕਟਰਾਂ ਦੀ ਬਜਾਏ ਇੰਟਰਨ ਕੰਮ ਕਰ ਰਹੇ ਸਨ। ਬੀਐਚਯੂ ਨੇ ਆਪਣੀ ਜਾਂਚ ਵਿਚ ਇਹ ਚੀਜ਼ ਪਾਈ ਅਤੇ ਸਾਨੂੰ ਸੌਂਪ ਦਿੱਤੀ, ਜਿਸ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸੌਦਾ ਸਾਧ ਦੇ ‘ਦਰਬਾਰ’ ’ਚ ਪਹੁੰਚੇ ਹਰਿਆਣਾ CM ਦੇ OSD ਅਤੇ ਰਾਜ ਸਭਾ MP, ਸਵਾਤੀ ਮਾਲੀਵਾਲ ਨੇ ਕਿਹਾ- ਤਮਾਸ਼ਾ ਸ਼ੁਰੂ

ਦੂਜੇ ਪਾਸੇ ਬੀਐਚਯੂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ.ਕੇ. ਦੇ. ਗੁਪਤਾ ਨੇ ਦੱਸਿਆ ਕਿ 2017 ਬੈਚ ਦੇ ਪੰਜ ਐਮਬੀਬੀਐਸ ਡਾਕਟਰਾਂ ਨੇ ਇਹਨਾਂ ਨੂੰ ਆਪਣੀ ਥਾਂ ’ਤੇ ਰੱਖਿਆ ਸੀ। ਇਹ ਇਕ ਅਪਰਾਧ ਹੈ। MBBS ਦੀ ਪੜ੍ਹਾਈ ਤੋਂ ਬਾਅਦ ਇਕ ਸਾਲ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਨੂੰ ਇੰਟਰਨਸ਼ਿਪ ਕਿਹਾ ਜਾਂਦਾ ਹੈ। ਇਸ ਲਈ 25 ਹਜ਼ਾਰ ਦਾ ਵਜ਼ੀਫ਼ਾ ਵੀ ਮਿਲਦਾ ਹੈ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਹਸਪਤਾਲ ਤੋਂ ਫਰਜ਼ੀ ਇੰਟਰਨ ਨੂੰ ਫੜਿਆ ਹੈ। ਫੜੇ ਗਏ ਸਾਰੇ ਲੋਕ ਨਾਨ ਮੈਡੀਕਲ ਹਨ। ਦੱਸਿਆ ਜਾ ਰਿਹਾ ਹੈ ਕਿ ਐਮਬੀਬੀਐਸ ਵਟਸਐਪ ਰਾਹੀਂ ਫਰਜ਼ੀ ਇੰਟਰਨਜ਼ ਨੂੰ ਸੂਚਨਾ ਦਿੰਦੇ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement