ਕੈਨੇਡਾ ਨੂੰ 100 ਫੀ ਸਦੀ ਟੈਰਿਫ ਲਗਾਉਣ ਦੀ ਧਮਕੀ ਦਿਤੀ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਧਮਕੀ ਦਿਤੀ ਹੈ ਕਿ ਜੇਕਰ ਅਮਰੀਕਾ ਦਾ ਉੱਤਰੀ ਗੁਆਂਢੀ ਚੀਨ ਨਾਲ ਵਪਾਰ ਸਮਝੌਤਾ ਕਰਦਾ ਹੈ ਤਾਂ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ਉਤੇ 100 ਫੀ ਸਦੀ ਟੈਰਿਫ ਲਗਾਇਆ ਜਾਵੇਗਾ।
ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਚਦੇ ਹਨ ਕਿ ਉਹ ਚੀਨ ਨੂੰ ਅਮਰੀਕਾ ਵਿਚ ਮਾਲ ਅਤੇ ਉਤਪਾਦ ਭੇਜਣ ਲਈ ਕੈਨੇਡਾ ਨੂੰ ‘ਡਰਾਪ ਆਫ ਪੋਰਟ’ ਬਣਾਉਣ ਜਾ ਰਹੇ ਹਨ, ਤਾਂ ਉਹ ਬਹੁਤ ਗਲਤ ਹਨ।
ਟਰੰਪ ਵਲੋਂ ਪਿਛਲੇ ਸਾਲ ਵਪਾਰ ਜੰਗ ਛੇੜੇ ਜਾਣ ਤੋਂ ਬਾਅਦ ਕੈਨੇਡਾ ਨੇ ਇਸ ਮਹੀਨੇ ਕੈਨੇਡੀਅਨ ਖੇਤੀ ਉਤਪਾਦਾਂ ਉਤੇ ਘੱਟ ਆਯਾਤ ਟੈਕਸਾਂ ਦੇ ਬਦਲੇ ਚੀਨੀ ਇਲੈਕਟ੍ਰਿਕ ਗੱਡੀਆਂ ਉਤੇ ਟੈਰਿਫ ਘਟਾਉਣ ਲਈ ਇਕ ਸਮਝੌਤੇ ਉਤੇ ਗੱਲਬਾਤ ਕੀਤੀ ਸੀ। ਟਰੰਪ ਨੇ ਬਾਅਦ ਵਿਚ ਕਾਰਨੀ ਨੂੰ ਰਾਸ਼ਟਰਪਤੀ ਦੇ ‘ਸ਼ਾਂਤੀ ਬੋਰਡ’ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਰੱਦ ਕਰ ਦਿਤਾ ਸੀ ਜੋ ਉਹ ਵਿਸ਼ਵਵਿਆਪੀ ਸੰਘਰਸ਼ਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਲਈ ਬਣਾ ਰਹੇ ਹਨ।
