Chhattisgarh News: ਇੱਕੋ ਪਰਵਾਰ ਦੀਆਂ ਤਿੰਨ ਔਰਤਾਂ ਹੋਈਆਂ ਲਾਪਤਾ

By : BALJINDERK

Published : Mar 24, 2024, 3:16 pm IST
Updated : Mar 24, 2024, 3:16 pm IST
SHARE ARTICLE
Three women
Three women

Chhattisgarh News: ਪੁਲਿਸ ਨੂੰ ਐਲਾਨਿਆ 20,000 ਰੁਪਏ ਦਾ ਇਨਾਮ

Chhattisgarh News: ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕੋ ਪਰਵਾਰ ਦੀਆਂ ਤਿੰਨ ਔਰਤਾਂ ਅਚਾਨਕ ਲਾਪਤਾ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਘਰੋਂ ਸਬਜ਼ੀ ਲੈਣ ਲਈ ਬਾਜ਼ਾਰ ਗਈ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਈਆਂ। ਔਰਤਾਂ ਘਰੋਂ 2 ਲੱਖ ਅਤੇ 3 ਲੱਖ ਰੁਪਏ ਦੇ ਗਹਿਣੇ ਲੈ ਕੇ ਗਾਇਬ ਹਨ। ਇਸ ਘਟਨਾ ਦੀ ਸੂਚਨਾ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ। ਪਤਾ ਦੱਸਣ ਵਾਲੇ ਨੂੰ 20,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਹ ਵੀ ਪੜੋ:Mumbai News : ਲੋੜੀਂਦਾ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਭਾਰਤ ਵਾਪਸ ਲਿਆਂਦਾ

ਜਾਣਕਾਰੀ ਅਨੁਸਾਰ ਕੋਰਬਾ ਸ਼ਹਿਰ ਦੇ ਕੋਤਵਾਲੀ ਥਾਣਾ ਖੇਤਰ ਦੇ ਵਾਰਡ ਨੰਬਰ 5 ਮੋਤੀ ਸਾਗਰਪਾੜਾ ਇਲਾਕੇ ’ਚ ਰਹਿਣ ਵਾਲੀਆਂ ਇੱਕੋ ਪਰਵਾਰ ਦੀਆਂ ਤਿੰਨ ਔਰਤਾਂ ਦੋ ਦਿਨ ਪਹਿਲਾਂ ਲਾਪਤਾ ਹੋ ਗਈਆਂ ਸਨ। ਅਜੇ ਤੱਕ ਵਾਪਸ ਨਾ ਆਉਣ ਕਾਰਨ ਪਰਵਾਰ ਪਰੇਸ਼ਾਨ ਹੈ। ਔਰਤਾਂ ਵੱਲੋਂ ਛੋਟੇ ਬੱਚੇ ਨੂੰ ਪਿੱਛੇ ਛੱਡਣ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਘਰ ਦੀ ਮੁਖੀ ਤਾਰਾਬਾਈ ਸਾਰਥੀ ਨੇ ਦੱਸਿਆ ਕਿ ਉਹ ਆਪਣੇ ਨਾਲ ਗਹਿਣੇ ਅਤੇ ਨਕਦੀ ਵੀ ਲੈ ਗਈਆਂ ਹਨ। ਤਾਰਾਬਾਈ ਨੇ ਕਿਹਾ ਕਿ ਉਹ ਜਿੱਥੇ ਵੀ ਹਨ ਵਾਪਸ ਆ ਜਾਣਾ ਇਸ ਬਾਰੇ ਕੋਈ ਕੁਝ ਨਹੀਂ ਕਹੇਗਾ।

ਇਹ ਵੀ ਪੜੋ:Delhi News : ਸੁਨੀਤਾ ਕੇਜਰੀਵਾਲ ਬਣ ਸਕਦੀ ਹੈ ‘‘ਆਪ’’ ਪਾਰਟੀ ਦਾ ਚਿਹਰਾ! 

ਤਾਰਾਬਾਈ ਸਾਰਥੀ ਨੇ ਦੱਸਿਆ ਕਿ ਘਰ ’ਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਪਰ ਇਹ ਤਿੰਨੇ ਕਿਵੇਂ, ਕਦੋਂ ਅਤੇ ਕਿਸ ਹਾਲਾਤ ’ਚ ਅਚਾਨਕ ਲਾਪਤਾ ਹੋ ਗਈਆਂ ਹਨ, ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਛੇ ਮਹੀਨੇ ਦੇ ਬੱਚੇ ਦੀ ਹਾਲਤ ਖ਼ਰਾਬ ਹੈ। ਉਸ ਨੇ ਇਸ ਦੀ ਸ਼ਿਕਾਇਤ ਥਾਣਾ ਕੋਤਵਾਲੀ ਨੂੰ ਕੀਤੀ ਹੈ। 
ਪਰਵਾਰ ਦੀ ਮੈਂਬਰ ਸਰੋਜਨੀ ਸਾਰਥੀ ਨੇ ਦੱਸਿਆ ਕਿ ਉਸ ਦੀ ਭਾਲ ਕੀਤੀ ਗਈ ਪਰ ਅਜੇ ਤੱਕ ਉਹ ਕਿਤੇ ਨਹੀਂ ਮਿਲੀਆਂ। ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20,000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।

ਇਹ ਵੀ ਪੜੋ:Punjab News : ਸੰਗਰੂਰ ਸ਼ਰਾਬ ਕਾਂਡ ਦੇ ਪੀੜਤਾਂ ਨੂੰ ਮਿਲੇ CM ਭਗਵੰਤ ਮਾਨ  

ਲਾਪਤਾ ਜੋਤੀ ਸਿੰਘ ਅਤੇ ਮੀਰਾ ਦੋਵੇਂ ਘਰ ਦੀਆਂ ਨੂੰਹਾਂ ਹਨ। ਇਸ ਦੌਰਾਨ ਰਜਨੀ, ਜੋਤੀ ਦੀ ਭੈਣ ਹੈ, ਜੋ ਕੁਝ ਦਿਨਾਂ ਤੋਂ ਇੱਥੇ ਹੀ ਰਹਿ ਰਹੀ ਸੀ। ਤਿੰਨੋਂ ਬਾਜ਼ਾਰ ਜਾਣ ਦੇ ਨਾਂ ’ਤੇ ਘਰੋਂ ਗਈਆਂ, ਪਰ ਵਾਪਸ ਨਹੀਂ ਆਈਆਂ। ਇਹ ਪਰਵਾਰ ਇੱਕ ਹਫ਼ਤੇ ਤੋਂ ਲਾਪਤਾ ਔਰਤਾਂ ਕਾਰਨ ਪ੍ਰੇਸ਼ਾਨ ਹੈ। ਉਨ੍ਹਾਂ ਵੱਲੋਂ ਕੋਤਵਾਲੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। 

ਇਹ ਵੀ ਪੜੋ:High Court News : ਦਿਨੋ-ਦਿਨ ਵਧਣ ਲੱਗੇ ਮੋਹਾਲੀ ਏਅਰਪੋਰਟ ਰੋਡ ’ਤੇ ਸੜਕ ਹਾਦਸੇ, ਮਾਮਲਾ ਹਾਈ ਕੋਰਟ ਪੁੱਜਿਆ 

 (For more news apart from Three women from same family went missing in Chhattisgarh News in Punjabi, stay tuned to Rozana Spokesman)

Location: India, Chhatisgarh, Korba

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement