Mumbai News : ਲੋੜੀਂਦਾ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਭਾਰਤ ਵਾਪਸ ਲਿਆਂਦਾ
Published : Mar 23, 2024, 7:17 pm IST
Updated : Mar 23, 2024, 7:40 pm IST
SHARE ARTICLE
gangster Prasad Pujari
gangster Prasad Pujari

Mumbai News : ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Mumbai News : ਮੁੰਬਈ/ਨਵੀਂ ਦਿੱਲੀ, ਕਤਲ, ਫਿਰੌਤੀ ਅਤੇ ਅਗਵਾ ਸਮੇਤ ਕਈ ਗੰਭੀਰ ਮਾਮਲਿਆਂ ’ਚ ਲੋੜੀਂਦਾ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਚੀਨ ਤੋਂ ਦੇਸ਼ ਨਿਕਾਲੇ ਤੋਂ ਬਾਅਦ ਭਾਰਤ ਵਾਪਸ ਲਿਆਂਦਾ ਗਿਆ। ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੁੰਬਈ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜੋ:Gurugram Court News : ਗੁਰੂਗ੍ਰਾਮ ਦੀ ਅਦਾਲਤ ਨੇ ਕੁੱਟਮਾਰ ਮਾਮਲੇ ’ਚ ਐਲਵਿਸ਼ ਯਾਦਵ ਨੂੰ ਜ਼ਮਾਨਤ ਦਿੱਤੀ

ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਪੁਜਾਰੀ ਉਰਫ਼ ਸੁਭਾਸ਼ ਵਿਟਲ ਪੁਜਾਰੀ ਉਰਫ਼ ਸਿਧਾਰਥ ਸ਼ੈੱਟੀ ਉਰਫ਼ ਸਿੱਧੂ ਉਰਫ਼ ਸਿੱਧ ਉਰਫ਼ ਜੌਨੀ ਗੈਂਗਸਟਰ ਕੁਮਾਰ ਪਿੱਲੈ ਅਤੇ ਛੋਟਾ ਰਾਜਨ ਦਾ ਸਾਬਕਾ ਗੈਂਗ ਮੈਂਬਰ ਹੈ। ਉਹ ਚੀਨ ਵਿਚ ਰਹਿ ਰਿਹਾ ਸੀ ਅਤੇ ਪਿਛਲੇ ਸਾਲ ਉਥੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਉਸ ਨੂੰ ਦੇਸ਼ ਵਾਪਸ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਏਜੰਸੀ ਨੂੰ 14 ਫਰਵਰੀ, 2012 ਨੂੰ ਪੁਜਾਰੀ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਜਾਰੀ ਕਰਵਾਇਆ ਸੀ ਅਤੇ ਚੀਨ ਤੋਂ ਉਸ ਨੂੰ ਵਾਪਸ ਭਾਰਤ ਲਿਆਉਣ ਲਈ ਮੁੰਬਈ ਪੁਲਿਸ ਅਤੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰ ਉਨ੍ਹਾਂ ਦੀ ਸਹਾਇਤਾ ਕੀਤੀ ਸੀ।

ਇਹ ਵੀ ਪੜੋ:Delhi News : ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਅਗਲੇ ਹੁਕਮਾਂ ਤੱਕ ਵਧਾਈ

ਇੱਕ ਰੈੱਡ ਕਾਰਨਰ ਨੋਟਿਸ ਸਾਰੇ ਇੰਟਰਪੋਲ ਮੈਂਬਰਾਂ ਦੇਸ਼ਾਂ ਨੂੰ ਇੱਕ ਭਗੌੜੇ ਦੋਸ਼ੀ ਬਾਰੇ ਸੁਚੇਤ ਕਰਦਾ ਹੈ ਅਤੇ ਜੇਕਰ ਅਜਿਹੇ ਵਿਅਕਤੀ ਨੂੰ ਉਹਨਾਂ ਦੇ ਅਧਿਕਾਰ ਖੇਤਰ ਵਿਚ ਦੇਖਿਆ ਜਾਂਦਾ ਹੈ ਤਾਂ ਉਸਨੂੰ ਹਿਰਾਸਤ ਵਿੱਚ ਲਿਆ ਜਾਣਾ ਚਾਹੀਦਾ ਹੈ। ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਮੁੰਬਈ ’ਚ ਕਥਿਤ ਗੋਲ਼ੀਬਾਰੀ, ਫਿਰੌਤੀ ਅਤੇ ਕਤਲ ਸਮੇਤ ਅੱਠ ਗੰਭੀਰ ਮਾਮਲਿਆਂ ’ਚ ਲੋੜੀਂਦਾ ਹੈ। ਉਹ ਵਿਖਰੋਲੀ ਦੇ ਟੈਗੋਰ ਨਗਰ ਦਾ ਰਹਿਣ ਵਾਲਾ ਹੈ ਅਤੇ ਕਈ ਸਾਲ ਪਹਿਲਾਂ ਵਿਦੇਸ਼ ਭੱਜ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਥਿਤ ਤੌਰ ’ਤੇ ਪੂਰਬੀ ਮੁੰਬਈ ਦੇ ਬਿਲਡਰਾਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ।

ਇਹ ਵੀ ਪੜੋ:Delhi News : ਭਾਰਤ ਨੇ ਜਰਮਨੀ ਦੇ ਦੂਤਘਰ ਦੇ ਡਿਪਟੀ ਚੀਫ਼ ਨੂੰ ਕੀਤਾ ਤਲਬ 

ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਦਾ ਨਾਂ ਦਸੰਬਰ 2019 ’ਚ ਵਿਖਰੋਲੀ ਇਲਾਕੇ ’ਚ ਰਹਿਣ ਵਾਲੇ ਸ਼ਿਵ ਸੈਨਾ ਵਰਕਰ ਚੰਦਰਕਾਂਤ ਯਾਦਵ ’ਤੇ ਗੋਲ਼ੀਬਾਰੀ ਦੇ ਮਾਮਲੇ ’ਚ ਵੀ ਆਇਆ ਸੀ। ਉਸ ਨੂੰ ਫਰਵਰੀ 2023 ਵਿੱਚ ਹਾਂਗਕਾਂਗ ਵਿੱਚ ਅਧਿਕਾਰੀਆਂ ਨੇ ਫੜਿਆ ਸੀ। ਅਧਿਕਾਰੀ ਨੇ ਕਿਹਾ, ’ਇੰਟਰਪੋਲ ਦੀ ਗੁਪਤ ਸੂਚਨਾ ਦੇ ਆਧਾਰ ’ਤੇ ਪੁਜਾਰੀ ਨੂੰ ਪਿਛਲੇ ਸਾਲ ਮਾਰਚ ’ਚ ਹਾਂਗਕਾਂਗ ’ਚ ਫਰਜ਼ੀ ਪਾਸਪੋਰਟ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਉਦੋਂ ਫੜਿਆ ਗਿਆ ਜਦੋਂ ਉਹ ਹਾਂਗਕਾਂਗ ਤੋਂ ਸ਼ੇਨਜ਼ੇਨ (ਚੀਨ ਦੇ ਸ਼ਹਿਰ) ਲਈ ਜਹਾਜ਼ ਵਿਚ ਸਵਾਰ ਹੋਣ ਦੀ ਤਿਆਰੀ ਕਰ ਰਿਹਾ ਸੀ। ਪੁਜਾਰੀ ਨੇ ਇੱਕ ਚੀਨੀ ਨਾਗਰਿਕ ਨਾਲ ਵਿਆਹ ਕਰਵਾਇਆ ਹੋਇਆ ਹੈ, ਗ੍ਰਿਫ਼ਤਾਰੀ ਦੇ ਸਮੇਂ ਆਪਣੀ ਪਤਨੀ ਅਤੇ ਬੱਚੇ ਨਾਲ ਸ਼ੇਨਜ਼ੇਨ ਵਿੱਚ ਰਹਿ ਰਿਹਾ ਸੀ।

ਇਹ ਵੀ ਪੜੋ:Railway Jalandhar News : ਰੇਲਵੇ ਦੀ ਲਾਪਰਵਾਹੀ! 50 ਪੈਟਰੋਲ ਟੈਂਕਰਾਂ ਵਾਲੀ ਮਾਲ ਗੱਡੀ ਜਲੰਧਰ ਰੁਕਣ ਦੀ ਬਜਾਏ ਪਠਾਨਕੋਟ-ਜੰਮੂ ਰੂਟ ’ਤੇ ਗਈ

ਅਧਿਕਾਰੀ ਨੇ ਕਿਹਾ ਕਿ 2020 ਵਿੱਚ, ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਪੁਜਾਰੀ ਦੀ ਮਾਂ ਇੰਦਰਾ ਵਿੱਠਲ ਪੁਜਾਰੀ ਨੂੰ ਵਿਖਰੋਲੀ ਵਿੱਚ ਇੱਕ ਬਿਲਡਰ ਤੋਂ ਜਬਰੀ ਵਸੂਲੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇੰਦਰਾ ਖ਼ਿਲਾਫ਼ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਤਹਿਤ ਇਕ ਡਿਵੈਲਪਰ ਤੋਂ ਕਥਿਤ ਤੌਰ ’ਤੇ 10 ਲੱਖ ਰੁਪਏ ਦੀ ਵਸੂਲੀ ਕਰਨ ਦੇ ਦੋਸ਼ ’ਚ ਕਾਰਵਾਈ ਕੀਤੀ ਗਈ ਸੀ।

ਇਹ ਵੀ ਪੜੋ:Muktsar News: ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਦੂਜਾ ਜ਼ਖ਼ਮੀ  

ਉਨ੍ਹਾਂ ਨੇ ਕਿਹਾ ਕਿ ਪੁਜਾਰੀ ਅੰਤਰਰਾਸ਼ਟਰੀ ਫੋਨ ਨੰਬਰਾਂ ਤੋਂ ਕਾਰੋਬਾਰੀਆਂ ਅਤੇ ਪ੍ਰਮੁੱਖ ਲੋਕਾਂ ਨੂੰ ਫੋਨ ਕਰਦਾ ਸੀ ਅਤੇ ਕੁਝ ਮਸ਼ਹੂਰ ਫ਼ਿਲਮ ਨਿਰਦੇਸ਼ਕਾਂ, ਨਿਰਮਾਤਾਵਾਂ ਅਤੇ ਬਾਲੀਵੁੱਡ ਅਦਾਕਾਰਾਂ ਨੂੰ ਮਾਰਨ ਦੀ ਧਮਕੀ ਦਿੰਦਾ ਸੀ। ਉਸਦਾ ਗੈਂਗ ਮੁੰਬਈ, ਠਾਣੇ ਅਤੇ ਨਵੀਂ ਮੁੰਬਈ ਦੇ ਖੇਤਰਾਂ ਵਿੱਚ ਕਾਫੀ ਸਰਗਰਮ ਹੈ।
ਅਧਿਕਾਰੀ ਨੇ ਦੱਸਿਆ ਕਿ ਚੀਨ ਤੋਂ ਡਿਪੋਰਟ ਹੋਣ ਤੋਂ ਬਾਅਦ ਉਸ ਨੂੰ ਸ਼ੁੱਕਰਵਾਰ ਰਾਤ ਕਰੀਬ 1 ਵਜੇ ਭਾਰਤ ਲਿਆਂਦਾ ਗਿਆ। ਉਸ ਨੇ ਕਿਹਾ ਕਿ ਮੁੰਬਈ ਪੁਲਿਸ ਨੇ ਉਸ ਨੂੰ ਵਿਖਰੋਲੀ ਪੁਲਿਸ ਸਟੇਸ਼ਨ ਵਿੱਚ 307 (ਕਤਲ ਦੀ ਕੋਸ਼ਿਸ਼), 120-ਬੀ (ਸਾਜ਼ਿਸ਼) ਅਤੇ ਮਕੋਕਾ ਸਮੇਤ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੇ ਗਏ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੇ ਐਂਟੀ ਐਕਸਟੌਰਸ਼ਨ ਸੈੱਲ (ਏਈਸੀ) ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 

ਇਹ ਵੀ ਪੜੋ:Bhutan News : ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ’ਚ ਭਾਰਤ ਦੇ ਸਹਿਯੋਗ ਨਾਲ ਬਣੇ ਆਧੁਨਿਕ ਹਸਪਤਾਲ ਦਾ ਕੀਤਾ ਉਦਘਾਟਨ

 (For more news apart from Mumbai police arrested gangster Prasad Pujari News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement