
Delhi News : ਪਾਰਟੀ ’ਚ ਕੋਈ ਦੂਜੀ ਲੀਡਰਸ਼ਿਪ ਨਹੀਂ ਜਿਸ ਨੂੰ ਲਿਆਂਦਾ ਜਾਵੇ ਅੱਗੇ
Delhi News : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 6 ਦਿਨਾਂ ਲਈ ਈਡੀ ਰਿਮਾਂਡ ’ਤੇ ਹਨ। ਅੱਜ ਉਨ੍ਹਾਂ ਦਾ ਈਡੀ ਦੀ ਹਿਰਾਸਤ ’ਚ ਦੂਜਾ ਦਿਨ ਹੈ। ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਕਿਵੇਂ ਚੱਲੇਗੀ ਕਿਉਂਕਿ ਪਾਰਟੀ ਦੇ ਵੱਡੇ ਆਗੂ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵੀ ਜੇਲ ਵਿਚ ਹਨ।
ਸ਼ਰਾਬ ਘੁਟਾਲੇ ’ਚ ਗ੍ਰਿਫਤਾਰੀ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਸੀਐਮ ਦੇ ਅਹੁਦੇ ’ਤੇ ਬਣੇ ਹੋਏ ਹਨ। ਪਾਰਟੀ ਕਹਿ ਰਹੀ ਹੈ ਕਿ ਜੇਕਰ ਕੇਜਰੀਵਾਲ ਜੇਲ ’ਚ ਹਨ ਤਾਂ ਸਰਕਾਰ ਕਿਵੇਂ ਚਲੇਗੀ। ਹਾਲਾਂਕਿ, ਇਹ ਇੰਨਾ ਆਸਾਨ ਨਹੀਂ ਹੈ। ਫਾਈਲਾਂ ’ਤੇ ਦਸਤਖਤ ਕਰਨ ਤੋਂ ਲੈ ਕੇ ਕੈਬਨਿਟ ਮੀਟਿੰਗਾਂ ਕਰਨ ਲਈ ਵਾਰ-ਵਾਰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ’ਚ ਨਾ ਸਿਰਫ ਦਿੱਲੀ ਦੀ ਸਰਕਾਰ ਚਲਾਉਣ ਦੀ ਚੁਣੌਤੀ ਹੈ, ਸਗੋਂ ਪਾਰਟੀ ਨੂੰ ਚੋਣਾਂ ਦੀ ਤਿਆਰੀ ਵੀ ਕਰਨੀ ਹੋਵੇਗੀ। ਇਸ ਦਾ ਪਹਿਲਾ ਅਸਰ 22 ਮਾਰਚ ਨੂੰ ਹੀ ਦੇਖਣ ਨੂੰ ਮਿਲਿਆ। ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਮੁਲਤਵੀ ਕਰਨਾ ਪਿਆ।
ਇਹ ਵੀ ਪੜੋ:Delhi News : ਏਜੰਸੀ ਦੀ ਕਾਰਵਾਈ ਤੋਂ ਬਾਅਦ ਇਹਨਾਂ ਮੁੱਖ ਮੰਤਰੀਆਂ ਨੇ ਛੱਡੀ ਕੁਰਸੀ, ਕਿਸ-ਕਿਸ ਦਾ ਨਾਮ ਸ਼ਾਮਲ?
ਹੁਣ ਆਦਮੀ ਪਾਰਟੀ ਦੇ ਸਾਹਮਣੇ ਤਿੰਨ ਸਵਾਲ
1. ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੋਣਾਂ ’ਚ ਕੌਣ ਹੋਵੇਗਾ ਪਾਰਟੀ ਦਾ ਚਿਹਰਾ?
2. ਕੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਪਾਰਟੀ ਨੂੰ ਭਾਵਨਾਤਮਕ ਤੌਰ ’ਤੇ ਫਾਇਦਾ ਹੋਵੇਗਾ?
3. ਪਾਰਟੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਕਿਵੇਂ ਬਾਹਰ ਆਵੇਗੀ ਅਤੇ ਕੀ ਇਸ ਨੂੰ ਨੁਕਸਾਨ ਹੋ ਸਕਦਾ ਹੈ?
ਇਹ ਵੀ ਪੜੋ:Chandigarh News: ਚੰਡੀਗੜ੍ਹ ਪੁਲਿਸ ਨੇ ਸੈਕਟਰ 16 ਦੀ ਸੜਕ ਨੂੰ ਬਿਨਾਂ ਕਿਸੇ ਸੂਚਨਾ ਦੇ ਵਨ-ਵੇ ਕੀਤਾ
ਅਰਵਿੰਦ ਕੇਜਰੀਵਾਲ ‘‘ਆਮ ਆਦਮੀ’’ ਪਾਰਟੀ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ। ਪਾਰਟੀ ਉਨ੍ਹਾਂ ਦੇ ਨਾਂ ’ਤੇ ਚੋਣਾਂ ਲੜਦੀ ਹੈ ਅਤੇ ਉਨ੍ਹਾਂ ਦੇ ਨਾਂ ’ਤੇ ਵੋਟਾਂ ਮੰਗਦੀ ਹੈ। ਪਾਰਟੀ ਦੀ ਦੂਜੀ ਕਤਾਰ ਵਿੱਚ ਆਮ ਲੋਕਾਂ ਨਾਲ ਜੁੜਿਆ ਕੋਈ ਵੱਡਾ ਆਗੂ ਨਹੀਂ ਹੈ, ਜਿਸ ਨੂੰ ਅੱਗੇ ਲਿਆਂਦਾ ਜਾ ਸਕੇ। ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਕੋਈ ਅੰਦਾਜ਼ਾ ਨਹੀਂ ਸੀ। ਪਾਰਟੀ ਦੇ ਇਕ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਚੋਣਾਂ ’ਚ ਅਰਵਿੰਦ ਕੇਜਰੀਵਾਲ ਦਾ ਨਾਂ ਹੀ ਰਹੇਗਾ। ਜੇਕਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਸੁਨੀਤਾ ਕੇਜਰੀਵਾਲ ਪਾਰਟੀ ਲਈ ਪ੍ਰਚਾਰ ਕਰ ਸਕਦੀ ਹੈ।
ਇਹ ਵੀ ਪੜੋ:Hoshiarpur News :ਤੂੜੀ ਦੀ ਟਰਾਲੀ ਪਲਟਣ ਕਾਰਨ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਸੁਨੀਤਾ ਕੇਜਰੀਵਾਲ ਆਪਣੇ ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਰਗਰਮ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਪਾਈ ਸੀ। ਇਸ ’ਚ ਲਿਖਿਆ ਕਿ ਮੋਦੀ ਜੀ ਤੁਸੀਂ ਤਿੰਨ ਵਾਰ ਚੁਣੇ ਗਏ ਮੁੱਖ ਮੰਤਰੀ ਨੂੰ ਸੱਤਾ ਦੇ ਹੰਕਾਰ ’ਚ ਗ੍ਰਿਫ਼ਤਾਰ ਕਰਵਾਇਆ ਗਿਆ ਹੈ। ਇਹ ਦਿੱਲੀ ਦੀ ਜਨਤਾ ਨਾਲ ਧੋਖਾ ਹੈ। ਲੋਕਾਂ ਦਾ ਮੁੱਖ ਮੰਤਰੀ ਹਮੇਸ਼ਾ ਲੋਕਾਂ ਨਾਲ ਖੜ੍ਹਾ ਹੈ। ਭਾਵੇਂ ਅੰਦਰ ਹੋਵੇ ਜਾਂ ਬਾਹਰ, ਉਨ੍ਹਾਂ ਦਾ ਜੀਵਨ ਦੇਸ਼ ਨੂੰ ਸਮਰਪਿਤ ਹੈ।
ਸੁਨੀਤਾ ਕੇਜਰੀਵਾਲ ਦੀ ਇਹ ਪੋਸਟ ‘ਐਕਸ’ ’ਤੇ ਲਗਭਗ ਇਕ ਸਾਲ ਬਾਅਦ ਆਈ ਹੈ। ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਨੇ ਪਾਰਟੀ ਅਤੇ ਹੋਰ ਆਗੂਆਂ ਦੀ ਪੋਸਟ ਨੂੰ ਰੀ-ਪੋਸਟ ਕੀਤਾ ਹੈੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਪੋਸਟ ਕਰਕੇ ਤੰਜ਼ ਕੱਸਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਸ਼ੁਰੂ ਹੋ ਗਈ ਕਿ ਸੁਨੀਤਾ ਕੇਜਰੀਵਾਲ ਪਾਰਟੀ ਦਾ ਚਿਹਰਾ ਬਣ ਸਕਦੀ ਹੈ। 23 ਮਾਰਚ ਨੂੰ ਉਨ੍ਹਾਂ ਨੇ ਕੈਮਰੇ ’ਤੇ ਆ ਕੇ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਵੀਡੀਓ ’ਚ ਉਹ ਉਸੇ ਜਗ੍ਹਾ ’ਤੇ ਬੈਠੇ ਸਨ, ਜਿੱਥੋਂ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਸੰਦੇਸ਼ ਦਿੰਦੇ ਹਨ।
ਇਹ ਵੀ ਪੜੋ:Jalandhar News : ਟਰੈਵਲ ਏਜੰਟ ਨੇ ਔਰਤ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ 4.50 ਲੱਖ ਦੀ ਠੱਗੀ
ਸਿਆਸੀ ਮਾਹਿਰ ਰਾਸ਼ਿਦ ਕਿਦਵਈ ਦਾ ਕਹਿਣਾ ਹੈ, ‘‘ਆਮ ਆਦਮੀ’’ ਪਾਰਟੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਨਹੀਂ ਉਤਾਰੇਗੀ। ਪਾਰਟੀ ਨਹੀਂ ਚਾਹੇਗੀ ਕਿ ਬਿਹਾਰ ਦੀ ਕਹਾਣੀ ਦਿੱਲੀ ’ਚ ਦੁਹਰਾਈ ਜਾਵੇ। ਜਿਵੇਂ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਹਾਂ, ਇਹ ਗੱਲ ਤੈਅ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਪਾਰਟੀ ਦੀ ਹਮਦਰਦੀ ਹੋ ਸਕਦੀ ਹੈ। ਰਾਸ਼ਿਦ ਕਿਦਵਈ ਨੇ ਅੱਗੇ ਕਿਹਾ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਨੂੰ ਕਿਸੇ ਕਾਰਨ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਭਾਵਨਾਤਮਕ ਲਾਭ ਜ਼ਰੂਰ ਮਿਲਦਾ ਹੈ। ਦੇਖਣ ’ਚ ਆਇਆ ਹੈ ਕਿ ਜਨ-ਆਧਾਰ ਵਾਲੇ ਨੇਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਵੱਖਰਾ ਸੰਦੇਸ਼ ਜਾਂਦਾ ਹੈ।
ਇਹ ਵੀ ਪੜੋ:Muktsar News: ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਦੂਜਾ ਜ਼ਖ਼ਮੀ
‘ਜੈਲਲਿਤਾ ਇਸ ਦੀ ਇਕ ਉਦਾਹਰਣ ਹੈ। ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਨ੍ਹਾਂ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਵਧ ਗਈਆਂ। ਸੁਖਰਾਮ ਟੈਲੀਕਾਮ ਘੁਟਾਲੇ ਦਾ ਦੋਸ਼ੀ ਸੀ, ਪਰ ਮੰਡੀ ਤੋਂ ਚੋਣ ਵੱਡੇ ਫ਼ਰਕ ਨਾਲ ਜਿੱਤਿਆ ਸੀ। ਇਸੇ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਜ਼ਬਾਤੀ ਅਪੀਲ ਕਰਦੀ ਹੈ ਅਤੇ ਲੋਕਾਂ ਨੂੰ ਸਮਝਾਉਣ ਦੇ ਯੋਗ ਹੋ ਜਾਂਦੀ ਹੈ ਤਾਂ ਲੋਕ ਸਭਾ ਚੋਣਾਂ ਵਿੱਚ ਇਸਦਾ ਫਾਇਦਾ ਮਿਲ ਸਕਦਾ ਹੈ।
ਹਾਲਾਂਕਿ ਦਿੱਲੀ ਭਾਜਪਾ ਨਾਲ ਜੁੜੇ ਇਕ ਨੇਤਾ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਆਪਣੀਆਂ ਯੋਜਨਾਵਾਂ ਅਤੇ ਵਿਕਾਸ ’ਤੇ ਹੀ ਚੋਣਾਂ ਲੜਾਂਗੇ ਅਤੇ ਜਿੱਤਾਂਗੇ।
ਇਹ ਵੀ ਪੜੋ:Bhutan News : ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ’ਚ ਭਾਰਤ ਦੇ ਸਹਿਯੋਗ ਨਾਲ ਬਣੇ ਆਧੁਨਿਕ ਹਸਪਤਾਲ ਦਾ ਕੀਤਾ ਉਦਘਾਟਨ
ਆਮ ਆਦਮੀ ਪਾਰਟੀ ਦੇ ਮੈਂਬਰ ਰਹੇ ਆਸ਼ੂਤੋਸ਼ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਵੱਡੀ ਗੱਲ ਹੈ, ਪਰ ਇਹ ਤਾਂ ਹੀ ਮੁੱਦਾ ਬਣ ਸਕਦਾ ਹੈ ਜੇਕਰ ਵਿਰੋਧੀ ਧਿਰ ਇਸ ਨੂੰ ਜ਼ੋਰਦਾਰ ਢੰਗ ਨਾਲ ਉਠਾ ਸਕੇ। ਇਸ ਵੇਲੇ ਵਿਰੋਧੀ ਧਿਰ ਕੋਈ ਮੁੱਦਾ ਬਣਾਉਣ ’ਚ ਨਾਕਾਮ ਰਹੀ ਹੈ। ਉਸ ਕੋਲ ਵੱਡੇ ਮੁੱਦੇ ਹਨ। ਹੁਣੇ ਹੁਣੇ ਚੋਣ ਬਾਂਡ ਦਾ ਮੁੱਦਾ ਆਇਆ ਹੈ। ਵਿਰੋਧੀ ਧਿਰ ਇਸ ਨੂੰ ਮੁੱਦਾ ਨਹੀਂ ਬਣਾ ਸਕੀ। 145 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਉਹ ਵੀ ਕੋਈ ਵੱਡਾ ਮੁੱਦਾ ਨਹੀਂ ਬਣਿਆ।
ਇਹ ਵਿਰੋਧੀ ਧਿਰ ਦੀ ਨਾਕਾਮੀ ਹੈ। ਅਜਿਹੇ ’ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਇਕ ਵੱਡਾ ਮੁੱਦਾ ਹੈ ਪਰ ਵਿਰੋਧੀ ਧਿਰ ਇਸ ਦੀ ਜਗ੍ਹਾ ਨਹੀਂ ਲੈ ਪਾ ਰਹੀ ਹੈ। ਜੇਕਰ ਇਹ ਵੱਡਾ ਮੁੱਦਾ ਬਣ ਜਾਂਦਾ ਹੈ ਤਾਂ ਭਾਜਪਾ ਨੂੰ ਨੁਕਸਾਨ ਹੋਵੇਗਾ ਅਤੇ ‘ਆਪ’ ਨੂੰ ਫਾਇਦਾ ਹੋਵੇਗਾ। ਆਸ਼ੂਤੋਸ ਕਹਿੰਦੇ ਹਨ ਕਿ ਬੀਜੇਪੀ ਪੂਰੀ ਧਿਰ ਨੂੰ ਭ੍ਰਿਸ਼ਟਾਚਾਰ ਸਾਬਿਤ ਕਰਨਾ ਚਾਹੁੰਦੀ ਹੈ। ਉਹ ਲੋਕਾਂ ਨੂੰ ਇਹ ਮੈਸੇਜ ਦੇ ਰਹੇ ਹਨ ਕਿ ਦੂਸਰੀਆਂ ਪਾਰਟੀਆਂ ’ਚ ਬਹੁਤ ਭ੍ਰਿਸ਼ਟਾਚਾਰ ਹੈ ਅਤੇ ਖੁਦ ਨੂੰ ਇਮਾਨਦਾਰ ਕਹਿਣ ਵਾਲਾ ਵਿਅਕਤੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੈ। ਬੀਜੇਪੀ ਇਸ ਗੱਲ ਦਾ ਫਾਇਦਾ ਜਰੂਰ ਐ ਸਕਦੀ ਹੈ।
ਇਕ ਸਵਾਲ ਵਿੱਚ ਆਸ਼ੂਤੋਸ਼ ਕਹਿੰਦੇ ਹਨ ਜੇਕਰ ਅਰਵਿੰਦ ਕੇਜਰੀਵਾਲ ਜੇਲ ਤੋਂ ਸਰਕਾਰ ਚਲਾਉਣਗੇ ਕੀ ਉਨ੍ਹਾਂ ਦੀ ਪਾਰਟੀ ਨੂੰ ਲੋਕ ਸਭਾ ਚੋਣਾਂ ’ਚ ਫਾਇਦਾ ਹੋਵੇਗਾ ਜਾਂ ਹਾਰ। ਜੇਲ ਤੋਂ ਸਰਕਾਰ ਚਲਾਉਣ ਦੀ ਜ਼ਿੱਦ ਹੈਰਾਨੀਜਨਕ ਹੈ। ਉਨ੍ਹਾਂ ਨੂੰ ਲੀਡਰਸ਼ਿਪ ਲਈ ਕਿਸੇ ਨੂੰ ਤਿਆਰ ਕਰਨਾ ਚਾਹੀਦਾ ਸੀ। ਕਿਸੇ ਹੋਰ ਆਗੂ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਸੀ, ਪਰ ਅਜਿਹਾ ਨਹੀਂ ਕੀਤਾ। ਪਾਰਟੀ ਵਿਚ ਦੂਜੀ ਕਤਾਰ ਦੀ ਕੋਈ ਵੱਡੀ ਲੀਡਰਸ਼ਿਪ ਨਹੀਂ ਹੈ। ਆਮ ਆਦਮੀ ਪਾਰਟੀ ਵਿੱਚ ਕੋਈ ਦੂਜੀ ਲੀਡਰਸ਼ਿਪ ਨਹੀਂ ਹੈ, ਇਸ ਲਈ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜੋ:Delhi News : ਭਾਰਤ ਨੇ ਜਰਮਨੀ ਦੇ ਦੂਤਘਰ ਦੇ ਡਿਪਟੀ ਚੀਫ਼ ਨੂੰ ਕੀਤਾ ਤਲਬ
ਸਿਆਸੀ ਮਾਹਿਰ ਸੰਗੀਤ ਰਾਗੀ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਉਹ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਪਾਰਟੀ ਦੇ ਇਕਲੌਤੇ ਵੱਡੇ ਨੇਤਾ ਹਨ, ਜਿਨ੍ਹਾਂ ਦੀ ਪਛਾਣ ਰਾਸ਼ਟਰੀ ਪੱਧਰ ’ਤੇ ਹੈ। ਵੱਡੀਆਂ ਪਾਰਟੀਆਂ ਅਤੇ ਨੇਤਾ ਆਪਣੇ ਸਵਾਲਾਂ ਵਿੱਚ ਘਿਰ ਜਾਂਦੇ ਹਨ। ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ’ਚ ਕੋਈ ਹੋਰ ਵੱਡਾ ਨੇਤਾ ਸਾਹਮਣੇ ਨਹੀਂ ਆਇਆ। ਭਾਵ, ਪਾਰਟੀ ਵਿੱਚ ਦੂਜੀ ਲੀਡਰਸ਼ਿਪ ਨਹੀਂ ਬਣਾਈ ਗਈ ਹੈ। ਸਿਰਫ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਹੀ ਦੋ ਵੱਡੇ ਨੇਤਾ ਸਨ, ਜਿਨ੍ਹਾਂ ਦੀ ਗੱਲ ਲੋਕਾਂ ਅਤੇ ਵਿਰੋਧੀ ਧਿਰ ਤੱਕ ਪਹੁੰਚ ਗਈ। ਜੇਕਰ ਦੋਵੇਂ ਬਾਹਰ ਹੁੰਦੇ ਤਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਵੱਡਾ ਮੁੱਦਾ ਬਣਾ ਲੈਂਦੇ। ਇਸ ਦਾ ਚੋਣਾਂ ਵਿੱਚ ਫਾਇਦਾ ਹੋ ਸਕਦਾ ਸੀ। ਹੁਣ ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਜੇਲ ਵਿੱਚ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਕਿਸੇ ਨੂੰ ਚੁਣੌਤੀ ਦੇ ਸਕਦੀ ਹੈ। ਸੰਗੀਤ ਰਾਗੀ ਨੇ ਅੱਗੇ ਕਿਹਾ, ’ਕੇਜਰੀਵਾਲ ਜੇਲ ਤੋਂ ਸਰਕਾਰ ਚਲਾਉਣ ਦੀ ਗੱਲ ਕਰ ਰਹੇ ਹਨ, ਪਰ ਇਸ ਨਾਲ ਗਲਤ ਸੰਦੇਸ਼ ਜਾਵੇਗਾ। ਫਿਰ ਜੇਕਰ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿਸੇ ਮਾਮਲੇ ਵਿਚ ਜੇਲ ਜਾਂਦਾ ਹੈ ਤਾਂ ਉਹ ਉਥੋਂ ਵੀ ਦਫ਼ਤਰ ਚਲਾਉਣ ਲਈ ਕਹੇਗਾ। ਅਪਰਾਧੀ ਅਦਾਲਤ ਤੋਂ ਇਹ ਵੀ ਮੰਗ ਕਰਨਗੇ ਕਿ ਸਾਨੂੰ ਵੀ ਜੇਲ ਤੋਂ ਕੰਮ ਕਰਨ ਦੀ ਇਜਾਜ਼ਤ ਦਿਤੀ ਜਾਵੇ।
ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਪੰਜਾਬ ’ਤੇ ਵੀ ਪਿਆ ਅਸਰ
ਅਰਵਿੰਦ ਕੇਜਰੀਵਾਲ ਭਾਵੇਂ ਦਿੱਲੀ ਦੇ ਮੁੱਖ ਮੰਤਰੀ ਹਨ, ਪਰ ਉਨ੍ਹਾਂ ਦੀ ਹਰ ਹਰਕਤ ਪੰਜਾਬ ਵਿੱਚ ਸਿਆਸੀ ਹਲਚਲ ਪੈਦਾ ਕਰਦੀ ਹੈ। ਉਸ ਦੀ ਗ੍ਰਿਫ਼ਤਾਰੀ ਦਾ ਅਸਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ, ’ਕੇਂਦਰ ਸਰਕਾਰ ਜਾਣਬੁੱਝ ਕੇ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੂੰ ਜੇਲ ’ਚ ਡੱਕ ਕੇ ਫਾਇਦਾ ਉਠਾਉਣਾ ਚਾਹੁੰਦੀ ਹੈ, ਪਰ ਅਜਿਹਾ ਨਹੀਂ ਹੋਵੇਗਾ। ਕੇਜਰੀਵਾਲ ਜਿੱਥੇ ਵੀ ਹਨ, ਪਾਰਟੀ ਨੂੰ ਹਮੇਸ਼ਾ ਉਸ ਦੇ ਵਿਚਾਰਾਂ ਦੀ ਰਾਜਨੀਤੀ ਦਾ ਫਾਇਦਾ ਹੋਵੇਗਾ।
ਹਾਲਾਂਕਿ, ਇਸ ਬਾਰੇ ਮਾਹਰਾਂ ਦੇ ਵੱਖੋ ਵੱਖਰੇ ਵਿਚਾਰ ਹਨ। ਰਾਸ਼ਿਦ ਕਿਦਵਈ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਪਕੜ ਹੈ। ਅਰਵਿੰਦ ਕੇਜਰੀਵਾਲ ਨੂੰ ਵੀ ਆਪਣਾ ਸਮਰਥਨ ਹਾਸਲ ਹੈ। ਜੇਕਰ ਪਾਰਟੀ ਉੱਥੇ ਜਾ ਕੇ ਲੋਕਾਂ ਵਿੱਚ ਹਮਦਰਦੀ ਦਾ ਮੁੱਦਾ ਉਠਾਵੇ ਤਾਂ ਇਸ ਦਾ ਫਾਇਦਾ ਹੋ ਸਕਦਾ ਹੈ। ਪਾਰਟੀ ਨੂੰ ਸ਼ਹਿਰੀ ਵੋਟਰਾਂ ਨਾਲ ਲੋਕ ਸਭਾ ਸੀਟਾਂ ’ਤੇ ਬੜ੍ਹਤ ਮਿਲ ਸਕਦੀ ਹੈ।
ਇਹ ਵੀ ਪੜੋ:Onion export ban update : ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਅਗਲੇ ਹੁਕਮਾਂ ਤੱਕ ਵਧਾਈ
ਅਰਵਿੰਦ ਕੇਜਰੀਵਾਲ ਵਲੋਂ ਸ਼ਨੀਵਾਰ ਸ਼ਾਮ ਨੂੰ ਗ੍ਰਿਫਤਾਰੀ ਅਤੇ ਰਿਮਾਂਡ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਦੋਵੇਂ ਫੈਸਲੇ ਗੈਰ-ਕਾਨੂੰਨੀ ਸਨ। ਕੇਜਰੀਵਾਲ ਰਿਹਾਅ ਹੋਣ ਦਾ ਹੱਕਦਾਰ ਹੈ। ਉਸ ਨੇ ਅਦਾਲਤ ਤੋਂ ਅੱਜ 24 ਮਾਰਚ ਯਾਨੀ ਅੱਜ ਸੁਣਵਾਈ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਦਾ ਸਮਾਂ ਦਿੱਤਾ ਹੈ।
2 ਨਵੰਬਰ, 2023 ਤੋਂ 21 ਮਾਰਚ, 2024 ਦੇ ਵਿਚਕਾਰ, ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ 9 ਸੰਮਨ ਭੇਜੇ ਸਨ। ਕੇਜਰੀਵਾਲ ਇੱਕ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। 9ਵਾਂ ਸੰਮਨ ਮਿਲਦੇ ਹੀ ਉਹ ਇਸ ਦੇ ਖ਼ਿਲਾਫ਼ ਦਿੱਲੀ ਹਾਈਕੋਰਟ ਪਹੁੰਚ ਗਏ। ਉਸ ਨੇ ਅਪੀਲ ਕੀਤੀ ਕਿ ਜੇਕਰ ਉਹ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਹੁੰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ। ਹਾਲਾਂਕਿ ਹਾਈਕੋਰਟ ਨੇ ਕੇਜਰੀਵਾਲ ਨੂੰ ਇਹ ਛੋਟ ਨਹੀਂ ਦਿੱਤੀ। ਇਸ ਤੋਂ ਬਾਅਦ ਈਡੀ ਦੇ ਐਡੀਸ਼ਨਲ ਡਾਇਰੈਕਟਰ ਦੀ ਅਗਵਾਈ ਹੇਠ 10 ਮੈਂਬਰਾਂ ਦੀ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਅਤੇ ਤਲਾਸ਼ੀ ਲਈ। ਦੋ ਘੰਟੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜੋ:Gurugram Court News : ਗੁਰੂਗ੍ਰਾਮ ਦੀ ਅਦਾਲਤ ਨੇ ਕੁੱਟਮਾਰ ਮਾਮਲੇ ’ਚ ਐਲਵਿਸ਼ ਯਾਦਵ ਨੂੰ ਜ਼ਮਾਨਤ ਦਿੱਤੀ
ਈਡੀ ਅਤੇ ਸੀਬੀਆਈ ਦੇ ਅਨੁਸਾਰ, ਦਿੱਲੀ ਸਰਕਾਰ ਨੇ ਸ਼ਰਾਬ ਨੀਤੀ ਵਿੱਚ ਬਦਲਾਅ ਕੀਤਾ ਅਤੇ ਆਪਣੇ ਚਹੇਤੇ ਡੀਲਰਾਂ ਨੂੰ ਲਾਇਸੈਂਸ ਦਿੱਤੇ। ਬਦਲੇ ਵਿੱਚ ਉਸ ਤੋਂ ਰਿਸ਼ਵਤ ਲਈ ਗਈ। ਹਾਲਾਂਕਿ ਆਮ ਆਦਮੀ ਪਾਰਟੀ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਦੱਸਦੀ ਹੈ। ਈਡੀ ਨੇ ਇਸ ਮਾਮਲੇ ਵਿੱਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਰਾਬ ਘੁਟਾਲੇ ਵਿੱਚ ਈਡੀ ਨੇ ਹੁਣ ਤੱਕ ਕੁੱਲ 6 ਚਾਰਜਸ਼ੀਟਾਂ ਦਾਖ਼ਲ ਕੀਤੀਆਂ ਹਨ। ਨਾਲ ਹੀ 128 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਸ਼ਰਾਬ ਘੁਟਾਲੇ ਵਿੱਚ ਹੀ ਈਡੀ ਨੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਉਸ ਦੇ ਹੈਦਰਾਬਾਦ ਸਥਿਤ ਘਰ ਤੋਂ ਕੀਤੀ ਗਈ। ਕਵਿਤਾ 23 ਮਾਰਚ ਤੱਕ ਹਿਰਾਸਤ ਵਿੱਚ ਹੈ।
ਇਹ ਵੀ ਪੜੋ:Mumbai News : ਲੋੜੀਂਦਾ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਭਾਰਤ ਵਾਪਸ ਲਿਆਂਦਾ
(For more news apart from Sunita Kejriwal can become the face of AAP party! News in Punjabi, stay tuned to Rozana Spokesman)