
ਪੀਐਮ ਦਾ ਰਿਸ਼ਤੇਦਾਰ ਕਰ ਰਿਹਾ ਸੀ ਨਾਸ਼ਤਾ
ਕੋਲੰਬੋ: ਸ਼੍ਰੀਲੰਕਾ ਵਿਚ ਇਸਟਰਨ ਐਤਵਾਰ ਨੂੰ ਹੋਏ ਬੰਬ ਧਮਾਕੇ ਵਿਚ ਬਹੁਤ ਸਾਰੇ ਲੋਕਾਂ ਮਾਰੇ ਗਏ ਸਨ। ਇਹ ਬੰਬ ਧਮਾਕਾ ਬਹੁਤ ਹੀ ਭਿਆਨਕ ਸੀ। ਇਸ ਬੰਬ ਧਮਾਕੇ ਵਿਚ ਮਾਰੇ ਗਏ 45 ਬੱਚਿਆਂ ਵਿਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ 8 ਸਾਲ ਦਾ ਰਿਸ਼ਤੇਦਾਰ ਵੀ ਸ਼ਾਮਲ ਹੈ। ਮੀਡੀਆ ਤੋਂ ਇਹ ਖਬਰ ਦੀ ਮਿਲੀ ਹੈ। ਸੱਤਾਰੁੜ ਆਵਾਮੀ ਲੀਗ ਦੇ ਆਗੂ ਸ਼ੇਖ ਫਜ਼ਲੂਲ ਕਰੀਮ ਸਲੀਮ ਦਾ ਦੋਹਤਾ ਜਿਆਨ ਚੌਧਰੀ ਮਾਰਿਆ ਗਿਆ ਹੈ।
Bangladesh PM Shekh Hasina
ਪਹਿਲੇ ਬੰਬ ਧਮਾਕੇ ਤੋਂ ਬਾਅਦ ਉਹਨਾਂ ਦੇ ਲਾਪਤਾ ਹੋਣ ਦੀ ਖ਼ਬਰ ਆਈ ਸੀ। ਇਸਟਰਨ ਐਤਵਾਰ ਹੋਏ ਹਮਲੇ ਵਿਚ 8 ਸਾਲ ਦਾ ਜਿਆਨ ਅਪਣੇ ਪਿਤਾ ਨਾਲ ਨਾਸ਼ਤਾ ਕਰ ਰਿਹਾ ਸੀ। ਇਸ ਧਮਾਕੇ ਵਿਚ ਲਗਭਗ 321 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 500 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਸਲੀਮ ਦੇ ਭਰਾ ਸ਼ੇਖ ਫਜ਼ਲੂਲ ਰਹਿਮਾਨ ਮਾਰੂਕ ਨੇ ਦਸਿਆ ਕਿ ਲਾਸ਼ ਬੁੱਧਵਾਰ ਨੂੰ ਵਾਪਸ ਢਾਕਾ ਲਿਆਈ ਜਾਵੇਗੀ। ਫਜ਼ਲੂਲ ਕਰੀਮ ਸਲੀਮ ਪ੍ਰਧਾਨ ਮੰਤਰੀ ਹਸੀਨਾ ਦੇ ਰਿਸ਼ਤੇਦਾਰ ਹਨ।
Bangladesh Attack
ਦਸ ਦਈਏ ਕਿ ਐਤਵਾਰ ਦੇ ਦਿਨ ਚਰਚ ਵਿਚ ਲੋਕ ਇਸਟਰਨ ਤਿਉਹਾਰ ਮਨਾ ਰਹੇ ਸਨ। ਇਸ ਵਿਚ ਅਤਿਵਾਦੀ ਵੀ ਸ਼ਾਮਲ ਸੀ ਜਿਸ ਨੇ ਹਮਲਾ ਕੀਤਾ ਸੀ। ਉਸ ਨੇ ਸਵੇਰ ਦੇ ਸਮੇਂ ਚਰਚ ਵਿਚ ਬੰਬ ਧਮਾਕਾ ਕਰ ਦਿੱਤਾ ਸੀ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਗਿਰਜਾਘਰ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਹਮਲਾਵਾਰ ਅਪਣਾ ਨਾਮ ਬਦਲ ਕੇ ਉਸ ਇਲਾਕੇ ਵਿਚ ਰਹਿਣ ਆਇਆ ਸੀ।
ਉਸ ਨੇ ਇਹ ਬਹਾਨਾ ਬਣਾਇਆ ਸੀ ਕਿ ਉਹ ਕੰਮ ਦੀ ਤਲਾਸ਼ ਵਿਚ ਇੱਥੇ ਰਹਿਣ ਆਇਆ ਹੈ। ਉਹ ਸਵੇਰੇ ਪਹਿਲਾਂ ਨਾਸ਼ਤੇ ਦੇ ਸਮੇਂ ਕਤਾਰ ਵਿਚ ਸਭ ਤੋਂ ਅੱਗੇ ਖੜ੍ਹਾ ਸੀ। ਮੌਕੇ ਵੇਖਦੇ ਹੀ ਉਸ ਨੇ ਬੰਬ ਧਮਾਕਾ ਕਰ ਦਿੱਤਾ।