
ਮਾਸਕ ਲਗਾਉ ਅਤੇ 2 ਗਜ਼ ਦੀ ਦੂਰੀ ਬਣਾਈ ਰੱਖੋ।’’
ਲੰਡਨ : ਆਕਸਫ਼ੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅੰਕੜੇ ਜਾਰੀ ਕੀਤੇ ਹਨ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਫ਼ਾਈਜ਼ਰ-ਬਾਇਓਐਨਟੇਕ ਅਤੇ ਐਸਟ੍ਰਾਜੇਨੇਕਾ ਦੋਵਾਂ ਕੰਪਨੀਆਂ ਵਲੋਂ ਵਿਕਸਤ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲੈਣ ਤੋਂ ਬਾਅਦ ਹੀ ਲਾਗ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ। ਖੋਜਕਰਾਂ ਨੇ ਸ਼ੁਕਰਵਾਰ ਨੂੰ ਪ੍ਰਕਾਸ਼ਤ ਅਪਣੀ ਖੋਜ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਗ ਦੇ ਖ਼ਤਰੇ ਨੂੰ ਘੱਟ ਕਰਨ ਦੀ ਸਮਰਥਾ ਨੂੰ ਲੈ ਕੇ ਟੀਕਿਆਂ ਵਿਚ ਕੁੱਝ ਖ਼ਾਸ ਅੰਤਰ ਨਹੀਂ ਹੈ।
Pfizer corona vaccine
ਇਹ ਅਧਿਐਨ ਅਜੇ ਤਕ ਕਿਸੇ ਵੱਕਾਰੀ ਸਮੀਖਿਆ ਪਤਰਕਾ ਵਿਚ ਪ੍ਰਕਾਸ਼ਤ ਨਹੀਂ ਹੋਇਆ ਹੈ ਪਰ ਇਹ ਦਸੰਬਰ ਤੋਂ ਅਪ੍ਰੈਲ ਦਰਮਿਆਨ ਇੰਗਲੈਂਡ ਅਤੇ ਵੇਲਜ਼ ਵਿਚ 3,70,000 ਤੋਂ ਜ਼ਿਆਦਾ ਲੋਕਾਂ ਦੀ ਨੱਕ ਅਤੇ ਗਲੇ ਦੇ ਸਵਾਬ ਦੇ ਨਮੂਨਿਆਂ ਦੇ ਵਿਸ਼ਲੇਸ਼ਣ ’ਤੇ ਆਧਾਰਤ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਫ਼ਾਈਜ਼ਰ-ਬਾਇਓਐਨਟੇਕ ਜਾਂ ਐਸਟ੍ਰਾਜੇਨੇਕਾ ਦੋਵਾਂ ਵਿਚੋਂ ਕਿਸੇ ਵੀ ਟੀਕੇ ਦੀ ਪਹਿਲੀ ਖ਼ੁਰਾਕ ਲਗਵਾਉਣ ਦੇ 3 ਹਫ਼ਤੇ ਬਾਅਦ ਲੋਕਾਂ ਵਿਚ ਕੋਰੋਨਾ ਲਾਗ ਦਾ ਖ਼ਤਰਾ 65 ਫ਼ੀ ਸਦੀ ਤਕ ਘੱਟ ਹੋ ਗਿਆ।
Oxford corona vaccine
ਉਥੇ ਹੀ ਦੂਜੀ ਖ਼ੁਰਾਕ ਲੈਣ ਤੋਂ ਬਾਅਦ ਖ਼ਤਰਾ ਹੋਰ ਵੀ ਘੱਟ ਹੋ ਗਿਆ, ਨਾਲ ਹੀ ਇਹ ਟੀਕੇ ਸੱਭ ਤੋਂ ਪਹਿਲਾਂ ਬਿ੍ਰਟੇਨ ਵਿਚ ਪਛਾਣੇ ਗਏ ਵਾਇਰਸ ਦੇ ਨਵੇਂ ਰੂਪ ਵਿਰੁਧ ਵੀ ਪ੍ਰਭਾਵੀ ਹਨ। ਆਕਸਫ਼ੋਰਡ ਯੂਨੀਵਰਸਿਟੀ ਦੇ ਸੀਨੀਅਰ ਵਿਗਿਆਨੀ ਡਾਕਟਰ ਕੋਏਨ ਪਾਵੇਲਸ ਨੇ ਕਿਹਾ ਕਿ ਕੁੱਝ ਉਦਾਹਰਣਾਂ ਹਨ, ਜਿਥੇ ਟੀਕਾ ਲੱਗਣ ਤੋਂ ਬਾਅਦ ਵੀ ਉਸ ਵਿਅਕਤੀ ਨੂੰ ਕੋਰੋਨਾ ਹੋ ਗਿਆ ਅਤੇ ਟੀਕਾ ਲਗਵਾ ਚੁਕੇ ਲੋਕਾਂ ਤੋਂ ਵੀ ਸੀਮਤ ਗਿਣਤੀ ਵਿਚ ਲਾਗ ਫ਼ੈਲਣ ਦੀ ਵੀ ਘਟਨਾ ਵਾਪਰੀ ਹੈ। ਪਾਵੇਲਸ ਨੇ ਇਕ ਬਿਆਨ ਵਿਚ ਕਿਹਾ,‘‘ਇਸ ਤੋਂ ਸਪੱਸ਼ਟ ਹੈ ਕਿ ਲੋਕਾਂ ਨੂੰ ਕੋਰੋਨਾ ਫੈਲਣ ਦੇ ਖ਼ਤਰੇ ਨੂੰ ਘੱਟ ਕਰਨ ਲਈ ਪ੍ਰੋਟੋਕਾਲ ਦਾ ਪਾਲਣ ਕਰਨਾ ਚਾਹੀਦਾ ਹੈ।