
ਵਿਗਿਆਨਕਾਂ ਨੇ ਅਪਣੀ ਇਕ ਸਟਡੀ ਵਿਚ ਉਹ ਤਰੀਕ ਦੱਸੀ ਹੈ, ਜਿਸ ਤੋਂ ਬਾਅਦ ਕੁਝ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।
ਲੰਡਨ: ਵਿਗਿਆਨਕਾਂ ਨੇ ਅਪਣੀ ਇਕ ਸਟਡੀ ਵਿਚ ਉਹ ਤਰੀਕ ਦੱਸੀ ਹੈ, ਜਿਸ ਤੋਂ ਬਾਅਦ ਕੁਝ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਸਿੰਗਾਪੁਰ ਦੇ ਕੁਝ ਖੋਜਕਰਤਾਵਾਂ ਨੇ ਕਿਹਾ ਹੈ ਕਿ 30 ਸਤੰਬਰ ਤੋਂ ਬਾਅਦ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
Photo
ਸਿੰਗਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਇਨ ਨੇ ਅਪਣੇ ਮੈਥੇਮੈਟਿਕਲ ਮਾਡਲਿੰਗ ਦੇ ਜ਼ਰੀਏ ਤਰੀਕ ਦਾ ਐਲਾਨ ਕੀਤਾ ਹੈ। ਉਹਨਾਂ ਨੇ ਐਲਾਨ ਕੀਤਾ ਹੈ ਕਿ ਅਗਲੇ 4 ਮਹੀਨਿਆਂ ਵਿਚ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
Photo
ਵਿਗਿਆਨੀਆਂ ਦੀ ਟੀਮ ਨੇ ਤਰੀਕਾਂ ਦਾ ਮੁਲਾਂਕਣ 7 ਮਈ ਨੂੰ ਕੀਤਾ ਹੈ। ਉਸ ਸਮੇਂ ਤੱਕ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ 30 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਮਾਹਰਾਂ ਨੇ ਕੁਝ ਹੋਰ ਦੇਸ਼ਾਂ ਵਿਚ ਵੀ ਵਾਇਰਸ ਦਾ ਸੰਕਰਮਣ ਪੂਰੀ ਤਰ੍ਹਾਂ ਨਾਲ ਖਤਮ ਹੋਣ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।
Photo
8 ਮਈ ਨੂੰ ਕੁਝ ਦੂਜੇ ਦੇਸ਼ਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਵਿਗਿਆਨਕਾਂ ਨੇ ਦੱਸਿਆ ਹੈ ਕਿ ਇਟਲੀ ਵਿਚ 24 ਅਕਤੂਬਰ ਤੱਕ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਅਮਰੀਕਾ ਵਿਚ 11 ਨਵੰਬਰ ਤੱਕ ਵਾਇਰਸ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਸਿੰਗਾਪੁਰ ਵਿਚ 27 ਅਕਤੂਬਰ ਤੱਕ ਕੋਰੋਨਾ ਵਾਇਰਸ ਦਾ ਪ੍ਰਕੋਪ ਖਤਮ ਹੋ ਜਾਵੇਗਾ।
Photo
ਹਾਲਾਂਕਿ ਭਵਿੱਖਬਾਣੀ ਤੋਂ ਬਾਅਦ ਵੀ ਵਿਗਿਆਨਕਾਂ ਨੇ ਲੋਕਾਂ ਨੂੰ ਮਹਾਂਮਾਰੀ ਨੂੰ ਲੈ ਕੇ ਧਿਆਨ ਰੱਖਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਭਵਿੱਖਬਾਣੀ ਨੂੰ ਲੈ ਕੇ ਕੁਦਰਤੀ ਅਨਿਸ਼ਚਿਤਤਾ ਬਣੀ ਹੋਈ ਹੈ। ਉਹਨਾਂ ਨੇ ਕਿਹਾ ਹੈ ਕਿ ਕੁਝ ਮਾਮਲਿਆਂ ਵਿਚ ਵਾਇਰਸ ਖਾਤਮੇ ਦੀ ਤਰੀਕ ਦੱਸਣਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਲੋਕ ਲਾਪਰਵਾਹ ਹੋ ਸਕਦੇ ਹਨ।