
ਹੱਜ ਯਾਤਰਾ ਦੁਨੀਆਂ ਭਰ ਦੇ ਮੁਸਲਮਾਨਾਂ ਲਈ ਸੱਭ ਤੋਂ ਮਹੱਤਵਪੂਰਨ ਰਸਮ
ਰਿਆਦ : ਆਲਮੀ ਪੱਧਰ ’ਤੇ ਫੈਲੀ ਕੋਰੋਨਾ ਮਹਾਮਾਰੀ ਨੇ ਹਰ ਵਰਗ ਨੂੰ ਅਪਣੇ ਧਾਰਮਕ ਤਿਉਹਾਰ ਮਨਾਉਣ ਵਿਚ ਰੁਕਾਵਟ ਪਾਈ ਹੈ। ਬੀਤੇ ਸਾਲ ਵਿਦੇਸ਼ੀ ਮੁਸਲਿਮ ਭਾਈਚਾਰੇ ਨੂੰ ਹੱਜ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ ਪਰ ਇਸ ਸਾਲ ਦੁਨੀਆਂ ਭਰ ਤੋਂ ਸਿਰਫ਼ 60,000 ਵਿਦੇਸ਼ੀ ਸ਼ਰਧਾਲੂਆਂ ਨੂੰ ਹੱਜ ਕਰਨ ਦੀ ਇਜਾਜ਼ਤ ਦਿਤੀ ਗਈ ਹੈ।
Haj
ਸਾਊਦੀ ਗਜ਼ਟ ਮੁਤਾਬਕ ਧਾਰਮਕ ਤੀਰਥ ਯਾਤਰਾ 2021 ਸੀਜ਼ਨ ਵਿਚ ਸਾਰਿਆਂ ਲਈ ਖੁੱਲ੍ਹੀ ਰਹੇਗੀ ਪਰ ਕੋਵਿਡ-19 ਨੂੰ ਧਿਆਨ ਵਿਚ ਰਖਦਿਆਂ ਸੁਰੱਖਿਆ ਨਿਯਮਾਂ ਦੀ ਪਾਲਣਾ ਜ਼ਰੂਰੀ ਹੋਵੇਗੀ। ਹੱਜ ’ਤੇ ਸਿਰਫ਼ ਉਹੀ ਲੋਕ ਜਾ ਸਕਣਗੇ ਜਿਨ੍ਹਾਂ ਦੀ ਟੀਕਾਕਰਨ ਹੋਇਆ ਹੋਵੇਗਾ।
Haj yatra
ਨਾਲ ਹੀ ਸਾਊਦੀ ਅਰਬ ਪਹੁੰਚਣ ’ਤੇ ਤਿੰਨ ਦਿਨ ਤਕ ਕੁਆਰੰਟੀਨ ਵਿਚ ਰਹਿਣਾ ਲਾਜ਼ਮੀ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਿਯਮਿਤ ਹੱਜ ਯਾਤਰਾ ਨਹੀਂ ਹੋ ਸਕੀ ਸੀ। ਸਿਰਫ਼ 1,000 ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਇਜਾਜ਼ਤ ਮਿਲੀ ਸੀ।
Corona Virus
ਇਸ ਤੋਂ ਪਹਿਲਾਂ ਹੱਜ ਨੂੰ ਲੈ ਕੇ ਪਿਛਲੇ ਸਾਲ ਦਸੰਬਰ ਵਿਚ ਇਕ ਰਿਪੋਰਟ ਜਾਰੀ ਹੋਈ ਸੀ। ਇਸ ਵਿਚ ਦਸਿਆ ਗਿਆ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਦੀ ਹੱਜ ਯਾਤਰਾ ਮਹਿੰਗੀ ਹੋਵੇਗੀ। ਜ਼ਿਕਰਯੋਗ ਹੈ ਕਿ ਹੱਜ ਯਾਤਰਾ ਦੁਨੀਆਂ ਭਰ ਦੇ ਮੁਸਲਮਾਨਾਂ ਲਈ ਸੱਭ ਤੋਂ ਮਹੱਤਵਪੂਰਨ ਰਸਮ ਹੈ, ਜਿਸ ਨੂੰ ਲੱਗਭਗ ਸਾਰੇ ਮੁਸਲਮਾਨ ਅਪਣੇ ਜੀਵਨਕਾਲ ਵਿਚ ਘੱਟੋ-ਘੱਟ ਇਕ ਵਾਰ ਜ਼ਰੂਰ ਕਰਨਾ ਚਾਹੁੰਦੇ ਹਨ।