
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੂੰ ਟਰੰਪ ਪ੍ਰਸ਼ਾਸਨ ਵਿਚ ਕੰਮ ਕਰਨ ਦਾ ਹਵਾਲਾ ਦਿੰਦਿਆਂ ਹੋਇਆਂ ਵਰਜੀਨੀਆ ਸਥਿਤ ਇਕ ਰੈਸਟੋਰੈਂਟ
ਵਾਸ਼ੀਂਗਟਨ, 24 ਜੂਨ (ਏਜੰਸੀ) ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੂੰ ਟਰੰਪ ਪ੍ਰਸ਼ਾਸਨ ਵਿਚ ਕੰਮ ਕਰਨ ਦਾ ਹਵਾਲਾ ਦਿੰਦਿਆਂ ਹੋਇਆਂ ਵਰਜੀਨੀਆ ਸਥਿਤ ਇਕ ਰੈਸਟੋਰੈਂਟ ਦੀ ਮਾਲਿਕ ਨੇ ਸੇਵਾਵਾਂ ਦੇਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਨੂੰ ਬਾਹਰ ਚਲੇ ਜਾਣ ਨੂੰ ਕਿਹਾ।
Trump's press secretary 'Sarah Sanders' Kicked out from the restaurantਸ਼ੁੱਕਰਵਾਰ ਨੂੰ ਇਕ ਫੇਸਬੁਕ ਯੂਜ਼ਰ ਨੇ ਆਪਣੇ ਆਪ ਨੂੰ ਵਰਜੀਨੀਆ ਦੇ 'ਦ ਰੈਡ ਹੈਨ' ਰੈਸਟੋਰੈਂਟ ਦਾ ਵੇਟਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੈਂਡਰਸ ਨੂੰ ਸਿਰਫ ‘ਦੋ ਮਿੰਟ ਦੀ ਸੇਵਾ’ ਦਿੱਤੀ ਅਤੇ ਉਸ ਤੋਂ ਬਾਅਦ ਸਾਰਾ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੂੰ ਬਾਹਰ ਜਾਣ ਨੂੰ ਕਹਿ ਦਿੱਤਾ ਗਿਆ। ਸੈਂਡਰਸ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੱਲ ਰਾਤ ਉਨ੍ਹਾਂ ਨੂੰ ਲੇਕਸਿੰਗਟਨ ਵਿਚ ਸਥਿਤ 'ਰੈਡ ਹੈਨ' ਰੈਸਟੋਰੈਂਟ ਵਿਚੋਂ ਸਿਰਫ਼ ਇਸ ਗੱਲ 'ਤੇ ਬਾਹਰ ਕੱਢ ਦਿੱਤਾ ਕਿਉਂਕਿ ਉਹ ਟਰੰਪ ਪ੍ਰਸ਼ਾਸਨ ਵਿਚ ਕੰਮ ਕਰਦੇ ਹਨ।
Trump's press secretary 'Sarah Sanders' Kicked out from the restaurant ਉਨ੍ਹਾਂ ਕਿਹਾ ਕਿ ਉਹ ਬਿਨਾ ਕਿਸੇ ਗੱਲ ਦੇ ਪੁਛੇ ਦੱਸੇ ਬਗੈਰ ਉਥੋਂ ਚੁੱਪ ਚਾਪ ਬਾਹਰ ਆ ਗਏ। ਉਧਰ ਰੈਸਟੋਰੈਂਟ ਦੀ ਮਾਲਿਕ ਸਟੇਫਨੀ ਵਿਲਕਿੰੰਸਨ ਨੇ ਕਿਹਾ ਕਿ ਸਾਰਾ ਦਾ ਕੰਮ ਉਨ੍ਹਾਂ ਦੇ ਇਸ ਕੀਤੇ ਸੁਭਾਅ ਤੋਂ ਵੀ ਜ਼ਿਆਦਾ ਕੁੱਝ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਨਾਲ ਚੰਗਾ ਵਰਤਾਅ ਕਰਦੇ ਹਨ ਇੱਥੇ ਤੱਕ ਕਿ ਉਨ੍ਹਾਂ ਲੋਕਾਂ ਦੇ ਨਾਲ ਵੀ ਜਿਨ੍ਹਾਂ ਤੋਂ ਸਟੇਫਨੀ ਕਦੇ ਸਹਿਮਤ ਨਹੀਂ ਹੁੰਦੀ ਅਤੇ ਉਨ੍ਹਾਂ ਅੱਗੇ ਵੀ ਇਸੇ ਤਰ੍ਹਾਂ ਇੱਜ਼ਤ ਨਾਲ ਪੇਸ਼ ਆਉਣਾ ਜਾਰੀ ਰੱਖਣ ਦੀ ਗੱਲ ਆਖੀ।
Trump's press secretary 'Sarah Sanders' Kicked out from the restaurantਸਟੇਫਨੀ ਨੇ ਵਾਸ਼ੀਂਗਟਨ ਪੋਸਟ ਨੂੰ ਦੱਸਿਆ ਕਿ ਉਹ ਰਾਸ਼ਟਰਪਤੀ ਦੀਆਂ ‘ਕਰੂਰ ਨੀਤੀਆਂ’ ਦਾ ਸਮਰਥਨ ਅਤੇ ਬਚਾਅ ਕਰਨ ਵਾਲਿਆਂ ਨੂੰ ਸਵੀਕਾਰ ਨਹੀਂ ਕਰ ਸਕਦੀ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਕਰਮਚਾਰੀ ਸਮਲਿੰਗੀ ਹੈ ਅਤੇ 'ਸਾਰਾ ਸੈਂਡਰਸ' ਨੇ ਹਥਿਆਰਬੰਦ ਬਲਾਂ ਤੋਂ ਕਿੰਨਰਾਂ ਨੂੰ ਵੱਖ ਰੱਖਣ ਦੀ ਟਰੰਪ ਦੀ ਇੱਛਾ ਦਾ ਸਮਰਥਨ ਕੀਤਾ ਸੀ। ਉਸ ਨੇ ਕਿਹਾ ਕਿ ਉਹ ਟਰੰਪ ਦੀਆਂ ਨੀਤੀਆਂ ਦੀ ਰੱਖਿਆ ਤੋਂ ਖ਼ੁਸ਼ ਨਹੀਂ ਸਨ ਅਤੇ ਬੱਚਿਆਂ ਨੂੰ ਪ੍ਰਵਾਸੀ ਮਾਪਿਆਂ ਤੋਂ ਵੱਖ ਰੱਖਿਆ ਗਿਆ ਸੀ।
Trump's press secretary 'Sarah Sanders' Kicked out from the restaurantਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੈਸਟੋਰੈਂਟ ਦੇ ਕੁੱਝ ਅਸੂਲ ਹਨ ਜਿਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਵੇਂ ਕਿ ਇਮਾਨਦਾਰੀ, ਤਰਸ ਅਤੇ ਸਹਿਯੋਗ।
ਦਰਅਸਲ ਅਮਰੀਕਾ ਵਿਚ ਇਸ ਤੋਂ ਪਹਿਲਾਂ ਵੀ ਹਾਲ ਹੀ ਵਿਚ ਅੰਦਰੂਨੀ ਸੁਰੱਖਿਆ ਮੰਤਰੀ 'ਕਰਿਸਟਜੇਨ ਨੀਲਸਨ' ਨੂੰ ਰੈਸਟੋਰੈਂਟ ਵਿਚ ਪਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।