
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਵਾਰ ਫਿਰ ਤੋਂ ਅੰਗਰੇਜ਼ੀ ਮੈਗਜ਼ੀਨ ਦੇ ਕਵਰ ਪੇਜ਼ 'ਤੇ ਜਗ੍ਹਾ ਦਿਤੀ ਗਈ ਹੈ ਪਰ ਇਸ ਮੈਗਜ਼ੀਨ ...
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਵਾਰ ਫਿਰ ਤੋਂ ਅੰਗਰੇਜ਼ੀ ਮੈਗਜ਼ੀਨ ਦੇ ਕਵਰ ਪੇਜ਼ 'ਤੇ ਜਗ੍ਹਾ ਦਿਤੀ ਗਈ ਹੈ ਪਰ ਇਸ ਮੈਗਜ਼ੀਨ ਦੇ ਕਵਰ ਪੇਜ਼ 'ਤੇ ਇਸ ਵਾਰ ਉਹ ਅਪਣੀ ਕਿਸੇ ਸ਼ਾਨਦਾਰ ਪ੍ਰਾਪਤੀ ਕਰਕੇ ਨਹੀਂ ਬਲਕਿ ਜਿਹੜਾ ਕਾਰਨ ਹੈ ਉਹ ਕਈ ਪੱਖਾਂ ਤੋਂ ਅਮਰੀਕੀ ਰਾਸ਼ਟਰਪਤੀ ਦੇ ਅਕਸ ਲਈ ਠੀਕ ਨਹੀਂ। ਦਰਅਸਲ 'ਟਾਈਮ' ਮੈਗਜ਼ੀਨ ਨੇ ਰਾਸ਼ਟਰਪਤੀ ਟਰੰਪ ਦੀ ਅਪ੍ਰਵਾਸੀ ਨੀਤੀ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਮੁੱਦੇ ਨੂੰ ਅਪਣੀ ਕਵਰ ਸਟੋਰੀ ਬਣਾਇਆ ਹੈ। ਦਸ ਦਈਏ ਕਿ ਚਾਰੇ ਪਾਸੇ ਤੋਂ ਦਬਾਅ ਪੈਣ ਤੋਂ ਬਾਅਦ ਟਰੰਪ ਨੇ ਇਸ ਨੀਤੀ ਨੂੰ ਬਦਲ ਦਿਤਾ ਹੈ।
trump
ਇਸ ਨੀਤੀ ਕਾਰਨ ਟਰੰਪ ਨੂੰ ਆਪਣੀ ਪਤਨੀ ਮੇਲਾਨੀਆ ਅਤੇ ਧੀ ਇਵਾਂਕਾ ਦੇ ਵਿਰੋਧ ਅਤੇ ਨਿੰਦਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਉਦੋਂ ਰਾਜਨੀਤਕ ਮਸਲਿਆਂ 'ਤੇ ਟਿੱਪਣੀ ਨਾ ਕਰਨ ਵਾਲੀ ਟਰੰਪ ਦੀ ਪਤਨੀ ਮੇਲਾਨੀਆ ਨੇ ਕਿਹਾ ਸੀ ਕਿ ਅਮਰੀਕੀ ਸਰਕਾਰ ਨੂੰ ਨਵੀਂ ਨੀਤੀ ਵਾਪਸ ਨਾ ਲੈਣੀ ਪਵੇ, ਇਸ ਦੇ ਲਈ ਇਹ ਜ਼ਰੂਰੀ ਹੈ ਕਿ ਪ੍ਰਵਾਸੀਆਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਤੁਰੰਤ ਰੋਕ ਲਾਈ ਜਾਵੇ। ਹੁਣ 2 ਜੁਲਾਈ 2018 ਦੀ ਟਾਈਮ ਮੈਗਜ਼ੀਨ ਦੇ ਐਡੀਸ਼ਨ 'ਚ ਇਸ ਮੁੱਦੇ ਨੂੰ ਸੰਖੇਪ ਤੋਂ ਚੁੱਕ ਕੇ ਇਸ ਨੂੰ ਹੋਰ ਵੀ ਹਵਾ ਦੇ ਦਿਤੀ ਗਈ ਹੈ।
TIME
ਟਾਈਮ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਦੇਸ਼ ਵਿਚ ਰਹਿੰਦੇ ਹਾਂ। ਟਾਈਮ ਦੇ ਪਹਿਲੇ ਪੇਜ਼ 'ਤੇ ਟਰੰਪ ਇਕ ਰੋਂਦੇ ਹੋਏ ਬੱਚੇ ਦੇ ਸਾਹਮਣੇ ਖੜ੍ਹੇ ਹਨ। ਬੱਚੀ ਆਪਣੇ ਹੱਥ ਮੋੜ ਕੇ ਟਰੰਪ ਨੂੰ ਦੇਖ ਰਹੀ ਹੈ। ਟਰੰਪ ਦੇ ਚਿਹਰੇ 'ਤੇ ਇਕ ਫਿੱਕੀ ਜਿਹੀ ਖੁਸ਼ੀ ਹੈ, ਮੈਗਜ਼ੀਨ 'ਚ ਚਿੱਟੇ ਅਖਰਾਂ 'ਚ ਲਿਖਿਆ ਹੈ ਕਿ, 'ਵੈਲਕਮ ਟੂ ਅਮਰੀਕਾ।' ਹੁਣ ਅਸੀਂ ਇਸ ਬੱਚੀ ਦੀ ਤਸਵੀਰ ਦੀ ਕਹਾਣੀ ਤੁਹਾਨੂੰ ਬਿਆਨ ਕਰਦੇ ਹਾਂ। ਦਰਅਸਲ 2 ਸਾਲ ਦੀ ਇਹ ਬੱਚੀ ਹੋਂਡੂਰਾਸ ਤੋਂ ਹੈ। ਬੱਚੀ ਦੀ ਮਾਂ ਨੂੰ ਟੈਕਸਾਸ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।
trump
ਇਸ ਤੋਂ ਬਾਅਦ ਬੱਚੀ ਨੂੰ ਮਾਂ ਤੋਂ ਵੱਖ ਕਰ ਦਿੱਤਾ ਗਿਆ, ਬਾਅਦ ਵਿਚ ਬੱਚੀ ਦੀ ਰੋਂਦੀ ਹੋਈ ਦੀਆਂ ਤਸਵੀਰਾਂ ਪੁਲਿਤਜ਼ਰ ਪੁਰਸਕਾਰ ਜੇਤੂ ਫੋਟੋ ਪੱਤਰਕਾਰ ਜਾਨ ਮੂਰ ਨੇ ਖਿਚੀਆਂ ਸਨ। ਇਹ ਤਸਵੀਰ ਵਿਸ਼ਵ ਭਰ ਵਿਚ ਵਾਇਰਲ ਹੋ ਗਈ ਹੈ ਅਤੇ ਇਸ ਕਾਰਨ ਅਮਰੀਕਾ ਦੀ ਅਪ੍ਰਵਾਸੀ ਨੀਤੀ ਦੀ ਪੂਰੀ ਦੁਨੀਆ ਵਿਚ ਸਖ਼ਤ ਸ਼ਬਦਾਂ ਵਿਚ ਨਿੰਦਾ ਹੋਈ। ਪਹਿਲਾਂ ਅਮਰੀਕਾ ਦੇ ਅਪ੍ਰਵਾਸੀ ਨਿਯਮਾਂ ਦੇ ਤਹਿਤ ਇਥੇ ਬੱਚਿਆਂ ਸਮੇਤ ਗ਼ੈਰ-ਕਾਨੂੰਨੀ ਰੂਪ ਨਾਲ ਐਂਟਰ ਹੋਣ ਵਾਲੇ ਲੋਕਾਂ ਤੋਂ ਉਨ੍ਹਾਂ ਦੇ ਬੱਚੇ ਵੱਖ ਕਰ ਦਿਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਵੱਖਰੇ ਸੈੱਲ ਵਿਚ ਰਖਿਆ ਜਾਂਦਾ ਸੀ।
trump
ਪਿਛਲੇ ਕੁਝ ਹਫਤਿਆਂ ਵਿਚ ਅਜਿਹੇ 2,500 ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਤੋਂ ਵੱਖ ਕੀਤਾ ਗਿਆ। ਹਾਲਾਂਕਿ ਜ਼ਬਰਦਸ਼ਤ ਨਿੰਦਾ ਦਾ ਸਾਹਮਣਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ 21 ਜੂਨ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਪਰਵਾਰਾਂ ਨੂੰ ਵੱਖ ਕਰਨ ਦੀ ਨੀਤੀ 'ਤੇ ਰੋਕ ਲਾਉਣ ਵਾਲੇ ਇਕ ਸਰਕਾਰੀ ਆਦੇਸ਼ 'ਤੇ ਆਪਣੀ ਮੋਹਰ ਲਗਾ ਦਿਤੀ।
trump
ਹਾਲਾਂਕਿ ਦੇਸ਼ ਵਿਚ ਗ਼ੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ਵਾਲੇ ਲੋਕਾਂ ਵਿਰੁਧ ਟਰੰਪ ਦਾ ਸਖ਼ਤ ਰਵੱਈਆ ਅਜੇ ਵੀ ਬਰਕਰਾਰ ਹੈ। ਸ਼ਾਸਕੀ ਆਦੇਸ਼ 'ਤੇ ਹਸਤਾਖਰ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਦੇ ਓਵਲ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਅਸੀਂ ਪਰਿਵਾਰਾਂ ਨੂੰ ਇਕੱਠੇ ਰੱਖਾਂਗੇ ਅਤੇ ਇਸ ਨਾਲ ਸਮੱਸਿਆ ਹੱਲ ਹੋ ਜਾਵੇਗੀ। ਨਾਲ ਹੀ ਅਸੀਂ ਸਰਹੱਦ 'ਤੇ ਸਖ਼ਤੀ ਬਣਾਈ ਰੱਖਾਂਗੇ ਅਤੇ ਇਸ ਸਬੰਧ ਵਿਚ ਕਦੇ ਬਰਦਾਸ਼ਤ ਨਾ ਕਰਨ ਦੀ ਨੀਤੀ ਬਰਕਰਾਰ ਰਹੇਗੀ। ਅਸੀਂ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਦੇਸ਼ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਹਨ।'