
ਸਸਕੈਚਵਨ ਪ੍ਰਾਂਤ ਦੇ ਇਕ ਸਾਬਕਾ ਸਕੂਲ ਵਿਖੇ ਅਣਪਛਾਤੀਆਂ ਕਬਰਾਂ ਵਿਚ ਸੈਂਕੜੇ ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ।
ਸਸਕੈਚਵਨ: ਬੁੱਧਵਾਰ ਨੂੰ ਸਸਕੈਚਵਨ (Saskatchewan) ਪ੍ਰਾਂਤ ਦੇ ਇਕ ਸਾਬਕਾ ਸਕੂਲ ਵਿਖੇ ਅਣਪਛਾਤੀਆਂ ਕਬਰਾਂ ਮਿਲੀਆਂ, ਜਿਨ੍ਹਾਂ ਵਿੱਚ ਸੈਂਕੜੇ ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ (Children's Graves found in former school) ਨੂੰ ਦਫਨਾਇਆ ਗਿਆ ਹੈ। ਇਸ ਦਾ ਖੁਲਾਸਾ ਹੋਣ ਤੋਂ ਪਹਿਲਾਂ, ਬ੍ਰਿਟਿਸ਼ ਕੋਲੰਬੀਆ (British Columbia) ਪ੍ਰਾਂਤ ਦੇ ਇਕ ਸਾਬਕਾ ਬੋਰਡਿੰਗ ਸਕੂਲ 'ਚ ਵੀ 215 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ।
ਇਹ ਵੀ ਪੜ੍ਹੋ- BJP ਰਾਜ 'ਚ ਗੁੰਡਾਗਰਦੀ! ਨੌਜਵਾਨਾਂ ਨੇ ਲੜਕੀ ਨੂੰ ਛੱਤ ਤੋਂ ਧੱਕਾ ਦੇ ਕੇ ਪਰਿਵਾਰ ਨਾਲ ਕੀਤੀ ਕੁੱਟਮਾਰ
PHOTO
ਕੈਨੇਡਾ (Canada) ਵਿਚ ਆਦਿਵਾਸੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ, ਕੋਸੈਕਸ ਫਰਸਟ ਨੇਸ਼ਨ ਅਤੇ ਕੈਨੇਡਾ ਦੇ ਫੈਡਰੇਸ਼ਨ ਆਫ ਸਵਰਨਿਨ ਇੰਡੀਜਿਅਨ ਫਰਸਟ ਨੇਸ਼ਨਜ਼ (Federation of Sovereign Indigenous First Nations) ਦੇ ਮੈਂਬਰਾਂ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਕੈਨੇਡਾ ਵਿਚ ਅਣਪਛਾਤੀਆਂ ਕਬਰਾਂ ਦੀ ਗਿਣਤੀ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਹੈ।
ਇਹ ਵੀ ਪੜ੍ਹੋ- H-1B ਵੀਜ਼ੇ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਅਮਰੀਕਾ ਨੇ ਫਿਰ ਅਪਲਾਈ ਕਰਨ ਦੀ ਦਿੱਤੀ ਇਜਾਜ਼ਤ
PHOTO
ਇਹ ਵੀ ਪੜ੍ਹੋ- ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ
FSIN ਦੇ ਨੇਤਾ ਬੌਬੀ ਕੈਮਰਨ ਅਤੇ ਕੋਸੈਕਸ ਦੇ ਮੁੱਖੀ ਕੈਡਮਸ ਡੇਲੋਰਮੀ ਨੇ ਕਿਹਾ ਕਿ ਉਹ ਇਸ ਖੋਜ ਬਾਰੇ ਵਿਸਥਾਰ ਨਾਲ ਪ੍ਰੈਸ ਕਾਨਫਰੰਸ ਕਰਨਗੇ। ਦੱਸ ਦੇਈਏ ਕਿ 1970 'ਚ ਫਰਸਟ ਰਾਸ਼ਟਰ ਨੇ ਸਕੂਲ ਕਬਰਸਤਾਨ (Graveyard) ਨੂੰ ਅਤਪਣੇ ਕਬਜ਼ੇ 'ਚ ਲੈ ਲਿਆ ਸੀ। ਉਸ ਸਮੇਂ ਤੋਂ ਉਹ ਸਾਰੇ ਸਾਬਕਾ ਆਦਿਵਾਸੀ ਰਿਹਾਇਸ਼ੀ ਸਕੂਲਾਂ ਦੀ ਵਿਚ ਸੰਭਾਵਤ ਕਬਰਾਂ ਦੀ ਭਾਲ ਕਰ ਰਹੇ ਹਨ।