
ਮਥੁਰਾ 'ਚ ਤਿੰਨ ਮੁੰਡਿਆਂ ਨੇ 17 ਸਾਲਾ ਲੜਕੀ ਨੂੰ ਛੱਤ ਤੋਂ ਦਿੱਤਾ ਧੱਕਾ। ਪਰਿਵਾਰਕ ਮੈਂਬਰਾਂ ਨਾਲ ਵੀ ਕੀਤੀ ਕੁੱਟਮਾਰ।
ਮਥੁਰਾ: ਉੱਤਰ ਪ੍ਰਦੇਸ਼ (Uttar Pradesh) ਦੇ ਮਥੁਰਾ ਤੋਂ 3 ਮੁੰਡਿਆਂ ਵਲੋਂ 17 ਸਾਲਾ ਲੜਕੀ ਨੂੰ ਦੂਸਰੀ ਮੰਜ਼ਿਲ ਤੋਂ ਸੁੱਟ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸਦੇ ਚਲਦਿਆਂ ਲੜਕੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਭਾਜਪਾ (BJP) ਸ਼ਾਸਤ ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (CM Yogi Adityanath) ਨੇ ਭਾਵੇਂ ਹੀ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ, ਪਰ ਅਜੇ ਵੀ ਸੂਬੇ ਵਿਚ ਅਪਰਾਧ ਦਾ ਪੱਧਰ ਘੱਟ ਨਹੀਂ ਹੋਇਆ।
ਇਹ ਵੀ ਪੜ੍ਹੋ-'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ
ਇਸ ਮਾਮਲੇ 'ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਰੀੜ੍ਹ ਦੀ ਹੱਡੀ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਕਾਫ਼ੀ ਸੱਟਾਂ ਲਗੀਆਂ ਹਨ। ਇਸ ਵਕਤ ਉਹ ਨੋਇਡਾ (Noida) ਦੇ ਨਿਜੀ ਹਸਪਤਾਲ ਵਿਚ ਭਰਤੀ ਹੈ ਅਤੇ ਗੰਭੀਰ ਸਥਿਤੀ ਵਿਚ ਹੈ। ਪਰਿਵਾਰ ਵਲੋਂ ਉਨ੍ਹਾਂ ਤਿੰਨਾਂ ਮੁੰਡਿਆਂ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੇ ਮਾਮਲੇ 'ਚ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
PHOTO
ਲੜਕੀ ਦੇ ਭਰਾ ਨੇ ਸਥਾਨਕ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨੂੰ ਦੱਸਦਿਆਂ ਇਹ ਦਾਅਵਾ ਕੀਤਾ ਕਿ ਉਹ ਤਿੰਨ ਮੁਲਜ਼ਮ ਪਿਛਲੇ ਇਕ ਸਾਲ ਤੋਂ ਉਸ ਦੀ ਭੈਣ ਨੂੰ ਤੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਸਾਨੂੰ ਇਕ ਅਣਜਾਣ ਨੰਬਰ ਤੋਂ ਫੋਨ ਅਇਆ ਸੀ। ਫੋਨ ਕਰਨ ਵਾਲੇ ਸਾਡੇ ਘਰ ਦੀ ਲੋਕੇਸ਼ਨ ਪਤਾ ਕਰ ਕੇ ਮੋਟਰਸਾਈਕਲ 'ਤੇ ਉਥੇ ਪਹੁੰਚ ਗਏ। ਉਨ੍ਹਾਂ ਨੇ ਸਾਡੇ ਘਰ 'ਚ ਦਾਖਲ ਹੋ ਕੇ ਮਾਂ ਅਤੇ ਭੈਣ ਸਮੇਤ ਸਭ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ-ਕੋਰੋਨਾ ਦੇ ਇਸ ਵੈਰੀਐਂਟ ਨੂੰ ਲੈ ਕੇ ਲੋਕਾਂ 'ਚ ਬਣਿਆ ਡਰ ਦਾ ਮਾਹੌਲ, ਬਣ ਸਕਦੈ ਤੀਸਰੀ ਲਹਿਰ ਦਾ ਕਾਰਨ
CCTV Footage
ਉਨ੍ਹਾਂ ਅਗੇ ਕਿਹਾ ਕਿ ਇਸ ਦੌਰਾਨ ਦੋ ਮੁੰਡੇ ਮੇਰੀ ਭੈਣ ਨੂੰ ਜ਼ਬਰਦਸਤੀ ਦੂਸਰੀ ਮੰਜ਼ਿਲ 'ਤੇ ਲੈ ਗਏ ਅਤੇ ਉਸ ਨੂੰ ਬਾਲਕਨੀ 'ਚੋਂ ਧੱਕਾ ਦੇ ਦਿੱਤਾ। ਇਸ ਘਟਨਾ ਦਾ ਸੀਸੀਟੀਵੀ ਫੂਟੇਜ (CCTV Footage) ਪੁਲਿਸ ਨੇ ਬਰਾਮਦ ਕਰ ਲਿਆ ਹੈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਲੜਕੀ ਸੜਕ 'ਤੇ ਡਿੱਗੀ ਸੀ। ਪੁਲਿਸ ਨੇ ਲੜਕੀ ਦੇ ਪਰਿਵਾਰ 'ਤੇ ਵੀ ਲਾਪਰਵਾਹੀ ਦਾ ਇਲਜ਼ਾਮ ਲਾਇਆ ਹੈ।
ਇਹ ਵੀ ਪੜ੍ਹੋ-'ਡੈਲਟਾ ਪਲੱਸ ਵੈਰੀਐਂਟ ਨਹੀਂ ਬਣੇਗਾ ਕੋਰੋਨਾ ਦੀ ਤੀਸਰੀ ਲਹਿਰ ਦਾ ਕਾਰਨ'
ਪਰਿਵਾਰ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਆਏ ਸੀ ਪਰ ਉਨ੍ਹਾਂ ਨੂੰ ਅਗਲੇ ਦਿਨ ਆਉਣ ਨੂੰ ਕਿਹਾ ਗਿਆ। ਜਿਸ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੀ ਐਫਆਈਆਰ (FIR) ਦਰਜ ਕੀਤੀ ਗਈ।