
ਆਸਮਾਨ ਵਿਚ ਰੱਸੀ ਟੁੱਟਦੇ ਹੀ ਸਿੱਧਾ ਜ਼ਮੀਨ 'ਤੇ ਡਿੱਗਿਆ
ਪੋਲੈਂਡ: ਬੰਜੀ ਜਮਪਿੰਗ ਦਾ ਇਕ ਖੌਫ਼ਨਾਕ ਵੀਡੀਉ ਸਾਹਮਣੇ ਆਇਆ ਹੈ। ਇਸ ਵੀਡੀਉ ਵਿਚ 39 ਸਾਲ ਦਾ ਇਕ ਵਿਅਕਤੀ 330 ਫੁੱਟ ਉਚਾਈ ਤੋਂ ਬੰਜੀ ਜਮਪਿੰਗ ਕਰਦਾ ਹੈ ਅਤੇ ਉਸੇ ਦੌਰਾਨ ਉਸ ਦੀ ਰੱਸੀ ਖੁੱਲ੍ਹ ਜਾਂਦੀ ਹੈ ਤੇ ਉਹ ਸਿੱਧਾ ਸਿਰ ਦੇ ਭਾਰ ਜ਼ਮੀਨ 'ਤੇ ਡਿੱਗ ਪੈਂਦਾ ਹੈ। ਫਿਰ ਵੀ ਉਸ ਦੀ ਜਾਨ ਬਚ ਜਾਂਦੀ ਹੈ। ਇਹ ਵੀਡੀਉ ਪੋਲੈਂਡ ਦੇ ਸ਼ਹਿਰ ਗਡਨਿਆ ਦੀ ਹੈ।
Poland
ਵਿਅਕਤੀ 330 ਫੁਟ ਉਚਾਈ ਤੋਂ ਬੰਜੀ ਜਮਪਿੰਗ ਕਰਦੇ ਹੋਏ ਹੇਠਾਂ ਆਉਂਦਾ ਹੈ ਅਤੇ ਜਿਵੇਂ ਹੀ ਉਹ ਦੋਵੇਂ ਹੱਥ ਛੱਡਦਾ ਹੈ ਉਸ ਦੀ ਰੱਸੀ ਖੁੱਲ੍ਹ ਜਾਂਦੀ ਹੈ ਅਤੇ ਉਹ ਹੇਠਾਂ ਰੱਖੇ ਬੈਗ 'ਤੇ ਸਿਰ ਦੇ ਭਾਰ ਡਿੱਗ ਜਾਂਦਾ ਹੈ। ਪੋਲੈਂਡ ਦੀ ਲੋਕਲ ਵੈਬਸਾਈਟ ਮੁਤਾਬਕ ਜ਼ਮੀਨ ਤੇ ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਵੀ ਹੋਸ਼ ਵਿਚ ਰਹਿੰਦਾ ਹੈ। ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ।
ਹਸਪਤਾਲ ਮੁਤਾਬਕ ਉਸ ਦੀ ਰੀੜ ਦੀ ਹੱਡੀ ਅਤੇ ਕੁੱਝ ਅੰਦਰੂਨੀ ਸੱਟਾਂ ਆਈਆਂ ਹਨ। ਪਰ ਉਹ ਠੀਕ ਹੋਣ ਤੋਂ ਬਾਅਦ ਬੰਜੀ ਜਮਪਿੰਗ ਕਰ ਸਕਦਾ ਹੈ। ਇਹ ਹਾਦਸਾ ਸ਼ਾਮ 6 ਵਜੇ ਦਾ ਹੈ। ਪੁਲਿਸ ਨੇ ਆਸ ਪਾਸ ਮੌਜੂਦ ਦੋ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।
ਵੀਡੀਉ ਦੇਖਣ ਲਈ ਇੱਥੇ ਕਲਿੱਕ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।