
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕਰਾਚੀ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਮੁਹਾਜਿਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਿਹੈ
ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨਮੰਤਰੀ ਨੂੰ ਅਮਰੀਕਾ ਦੀ ਅਪਣੀ ਪਹਿਲੀ ਯਾਤਰਾ ਦੌਰਾਨ ਪਾਕਿਸਤਾਨੀ ਨਸਲੀ ਅਤੇ ਘੱਟ ਗਿਣਤੀ ਸਮੂਹਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਲੋਕਾਂ ਦੇ ਜ਼ਬਰਦਸਤੀ ਗਾਇਬ ਕੀਤੇ ਜਾਣ ਦੀ ਘਟਨਾ ਦੇ ਵੱਲ ਟਰੰਪ ਪ੍ਰਸ਼ਾਸਨ ਦਾ ਧਿਆਨ ਖਿਚੱਣ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ।
Imran Khan
ਮੁਹਾਜ਼ਿਰ ਅਤੇ ਬਲੋਚ ਭਾਈਚਾਰੇ ਸਮੂਹ ਦਾ ਦੋਸ਼ ਹੈ ਕਿ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਘੱਟ ਗਿਣਤੀ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਬਲੋਚ ਸਮੇਤ ਨਸਲੀ ਅਤੇ ਘੱਟ ਗਿਣਤੀ ਸਮੂਹਾਂ ਨੇ ਮੁਤਾਹਿਦਾ ਕਾਓਮੀ ਮੂਵਮੈਂਟ (ਐਮ ਕਿਐਮਐਮ) ਨਾਲ ਮਿਲ ਕੇ ਵਹਾਈਟ ਹਾਊਸ, ਯੂਐਸ ਕੈਪੀਟੋਲ ਅਤੇ ਯੂਐਸ ਇੰਸਟੀਚਿਊਟ ਆਫ਼ ਪੀਸ ਇਮਾਰਤ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।
Imran Khan to meet with Trump to improve relations
ਐਮਕਿਊਐਮ ਨੇ ਐਤਵਾਰ ਨੂੰ ਅਮਰੀਕੀ ਕੈਪੀਟੋਲ ਦੇ ਸਾਹਮਣੇ ਖਾਨ ਦੇ ਵਿਰੁਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਕਰਾਚੀ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਮੁਹਾਜਿਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਿਹਾ ਹੈ। ਖਾਨ 21 ਜੁਲਾਈ ਤੋਂ 23 ਜੁਲਾਈ ਤਕ ਤਿੰਨ ਦਿਨਾਂ ਦੇ ਦੌਰੇ 'ਤੇ ਅਮਰੀਕਾ ਆਏ ਸਨ। ਇਸ ਦੌਰਾਨ, ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਦੇ ਕਾਰਨ ਖੇਤਰੀ ਸਥਿਰਤਾ ਨੂੰ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਸਥਾਪਨਾ 'ਤੇ ਚਰਚਾ ਕੀਤੀ।