ਬਗ਼ਦਾਦੀ ਨੇ ਜਾਰੀ ਕੀਤਾ ਨਵਾਂ ਸੰਦੇਸ਼
Published : Aug 24, 2018, 10:33 am IST
Updated : Aug 24, 2018, 10:33 am IST
SHARE ARTICLE
Abu Bakr al-Baghdadi
Abu Bakr al-Baghdadi

ਖ਼ਤਰਨਾਕ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗ਼ਦਾਦੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਤੋਂ 11 ਮਹੀਨੇ ਬਾਅਦ ਇਕ ਵਾਰੀ..............

ਬਗ਼ਦਾਦ : ਖ਼ਤਰਨਾਕ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗ਼ਦਾਦੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਤੋਂ 11 ਮਹੀਨੇ ਬਾਅਦ ਇਕ ਵਾਰੀ ਫਿਰ ਉਸ ਦੀ ਕਥਿਤ ਆਡੀਉ ਕਲਿਪ ਸਾਹਮਣੇ ਆਈ ਹੈ। ਇਸ ਨਵੀਂ ਆਡੀਉ ਰੀਕਾਰਡਿੰਗ 'ਚ ਉਸ ਨੇ ਅਪਣੇ ਹਮਾਇਤੀਆਂ ਨੂੰ ਇਰਾਕ ਅਤੇ ਸੀਰੀਆ 'ਚ ਹੋਏ ਨੁਕਸਾਨ ਦੇ ਬਾਵਜੂਦ 'ਸਬਰ ਕਰਦੇ ਹੋਏ ਡਟੇ ਰਹਿਣ' ਨੂੰ ਕਿਹਾ ਹੈ।  ਆਈ.ਐਸ.ਆਈ.ਐਸ. ਦੀ ਮੀਡੀਆ ਬ੍ਰਾਂਚ ਅਲ-ਫ਼ੁਰਕਾਨ ਨੇ ਬੁਧਵਾਰ ਨੂੰ 55 ਮਿੰਟਾਂ ਦੀ ਇਹ ਰੀਕਾਰਡਿੰਗ ਜਾਰੀ ਕੀਤੀ।

ਇਰਾਕ ਦੇ ਸ਼ਹਿਰ ਮੋਸੁਲ 'ਚ ਮਹਾਨ ਅਲ-ਨੂਰੀ ਮਸਜਿਦ ਤੋਂ ਖ਼ੁਦ ਨੂੰ 'ਖ਼ਲੀਫ਼ਾ' ਐਲਾਨ ਕਰਨ ਤੋਂ ਬਾਅਦ ਬਗ਼ਦਾਦੀ ਨੂੰ ਆਖ਼ਰੀ ਵਾਰੀ ਜਨਤਕ ਤੌਰ 'ਤੇ ਜੁਲਾਈ 2014 'ਚ ਵੇਖਿਆ ਗਿਆ ਸੀ। ਉਸ ਦਾ ਅੰਤਮ ਸੰਦੇਸ਼ ਸਤੰਬਰ, 2017 'ਚ ਜਾਰੀ ਕੀਤਾ ਗਿਆ ਸੀ। ਮਾਹਰਾਂ ਦਾ ਮੰਨਣਾ ਹੈ ਕਿ ਨਵੀਂ ਰੀਕਾਰਡਿੰਗ 'ਚ ਆਵਾਜ਼ ਪੁਰਾਣੇ ਸੰਦੇਸ਼ਾਂ 'ਚ ਸੁਣੀ ਆਵਾਜ਼ ਨਾਲ ਮਿਲਦੀ ਹੈ। ਬਗ਼ਦਾਦੀ ਨੇ ਅਪਣੇ ਤਾਜ਼ਾ ਸੰਦੇਸ਼ 'ਚ ਪਛਮੀ ਦੇਸ਼ਾਂ 'ਤੇ ਹਮਲੇ ਦਾ ਸੱਦਾ ਦਿਤਾ ਹੈ।

ਉਸ ਨੇ ਅਪਣੇ ਅਤਿਵਾਦੀਆਂ ਨੂੰ ਲੋਕਾਂ ਨੂੰ ਗੱਡੀਆਂ ਹੇਠ ਦਰੜਨ ਲਈ ਵੀ ਕਿਹਾ ਹੈ। ਨਾਲ ਹੀ ਉਸ ਨੇ ਜਾਰਡਨ ਦੀ ਸਰਕਾਰ ਨੂੰ ਡੇਗਣ ਲਈ ਵੀ ਕਿਹਾ ਜੋ ਅਮਰੀਕਾ ਅਤੇ ਬਰਤਾਨੀਆ ਦੀ ਮਦਦ ਕਰ ਰਹੀ ਹੈ। ਉਸ ਨੇ ਪਛਮੀ ਏਸ਼ੀਆ ਅਤੇ ਅਫ਼ਰੀਕਾ 'ਚ ਅਪਣੇ ਹਮਾਇਤੀਆਂ ਨੂੰ ਵੀ ਕਿਹਾ ਕਿ ਅੱਲਾਹ ਦੀ ਰਹਿਮਤ ਨਾਲ ਖ਼ਲੀਫ਼ਾ ਬਣਿਅ ਰਹੇਗਾ।  (ਏਜੰਸੀਆਂ)

Location: Iraq, Baghdad, Baghdad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement