
ਤੇਲ ਨਿਰਯਾਤ ਦੇਸ਼ਾਂ ਦੇ ਸੰਗਠਨ (ਓਪੇ ਕ) ਨੇ ਐਤਵਾਰ ਨੂੰ ਸਲਾਨਾ ਪੱਧਰ ਤੇ ਤੇਲ ਉਤਪਾਦਨ ਅਨੁਮਾਨ ਨੂੰ ਵਧਾ ਦਿੱਤਾ ਹੈ।
ਤੇਲ ਨਿਰਯਾਤ ਦੇਸ਼ਾਂ ਦੇ ਸੰਗਠਨ (ਓਪੇ ਕ) ਨੇ ਐਤਵਾਰ ਨੂੰ ਸਲਾਨਾ ਪੱਧਰ ਤੇ ਤੇਲ ਉਤਪਾਦਨ ਅਨੁਮਾਨ ਨੂੰ ਵਧਾ ਦਿੱਤਾ ਹੈ। ਸੰਗਠਨ ਨੇ ਅਮਰੀਕਾ ਚ ਉਤਪਾਦਨ ਵਧਾਉਣ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਸਲਾਨਾ ਉਤਪਾਦਨ ਵਧਣ ਦਾ ਅਨੁਮਾਨ ਲਗਾਇਆ ਹੈ। ਸੰਗਠਨ ਨੇ ਇਸ ਦੇ ਨਾਲ ਹੀ ਖ਼ਾਸ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਵਿਚ ਸ਼ੁੱਧ ਮੰਗ ਵਿਚ ਵੱਡੇ ਪੱਧਰ `ਤੇ ਵਾਧੇ ਦਾ ਅਨੁਮਾਨ ਲਗਾਇਆ ਹੈ।
ਓਪੇਕ ਨੇ ਆਪਣੀ ਸਲਾਨਾ ਵਿਸ਼ਵ ਤੇਲ ਪਰਦਰਸ਼ਿਤ ਉੱਤੇ ਜਾਰੀ ਰਿਪੋਟ ਵਿਚ ਅਨੁਮਾਨ ਜ਼ਾਹਰ ਕੀਤਾ ਹੈ ਕਿ ਸਾਰੇ ਤਰ੍ਹਾਂ ਦੇ ਹਾਈਡਰੋਕਾਰਬਨ ਦੀ ਸਲਾਨਾ ਸਪਲਾਈ ਮੌਜੂਦਾ 9.84 ਕਰੋੜ ਬੈਰਲ ਰੋਜ਼ਾਨਾ ਤੋਂ ਵਧ ਕੇ 2023 ਤੱਕ 10.45 ਕਰੋੜ ਬੈਰਲ ਰੋਜ਼ਾਨਾ ਅਤੇ 2040 ਤੱਕ 11.19 ਕਰੋੜ ਬੈਰਲ ਰੋਜ਼ਾਨਾ ਤੱਕ ਪਹੁੰਚ ਜਾਵੇਗੀ। ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ, ਓਪੇਕ ਦੇ ਇਹ ਆਂਕੜੇ ਪਿਛਲੇ ਸਾਲ ਦੇ ਅੰਕੜਿਆਂ ਤੋਂ ਜ਼ਿਆਦਾ ਹੈ।
ਇਸ ਵਿਚ ਵਿਸ਼ੇਸ ਤੌਰ ਤੇ ਓਪੇਕ ਸਮੂਹ ਤੋਂ ਬਾਹਰ ਦੇ ਦੇਸ਼ਾਂ ਵਿਚ ਉਤਪਾਦਨ ਵਧਾਉਣ ਦਾ ਅਨੁਮਾਨ ਦਰਜ ਹੈ। ਅਮਰੀਕਾ ਇਹਨਾਂ ਦੇਸ਼ਾਂ ਤੋਂ ਸਭ ਤੋਂ ਅੱਗੇ ਹੈ ਜਿੱਥੇ ਉਤਪਾਦਨ ਵਧ ਰਿਹਾ ਹੈ।ਦਸਿਆ ਜਾ ਰਿਹਾ ਹੈ ਕਿ ਓਪੇਕ ਉਤਪਾਦਨ ਸਮੂਹ ਤੋਂ ਬਾਹਰ ਦੇ ਦੇਸ਼ਾਂ ਵਿਚ 2023 ਤੱਕ ਉਤਪਾਦਨ 86 ਲੱਖ ਬੈਰਲ ਪ੍ਰਤੀਦਿਨ ਵਧ ਕੇ 6.61 ਕਰੋੜ ਬੈਰਲ ਪ੍ਰਤੀਦਿਨ ਤਕ ਪਹੁੰਚ ਜਾਵੇਗਾ।
ਸੰਗਠਨ ਨੇ ਹਾਲਾਂਕਿ ਇਹ ਵੀ ਕਿਹਾ ਹੈ ਕਿ ਇਲੈਕਟ੍ਰੋਨਿਕ ਵਾਹਨਾਂ ਦੇ ਆਉਣ ਦੇ ਬਾਵਜੂਦ ਪੈਟਰੋਲ ਦੀ ਮੰਗ ਲਗਾਤਾਰ ਵਧਦੀ ਰਹੇਗੀ। ਓਪੇਕ ਨੇ ਇਹ ਵੀ ਕਿਹਾ ਹੈ ਕਿ 2035 ਤੋਂ 2040 ਦੇ ਵਿਚ ਮੰਗ ਵਾਧੇ ਵਿਚ ਕਮੀ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ। ਮੌਜੂਦਾ ਸਥਿਤੀ ਵਿਚ ਮੰਗ ਨੂੰ ਬਿਹਤਰ ਦਸਦੇ ਹੋਏ ਸੰਗਠਨ ਨੇ ਰਿਪੋਰਟ ਵਿਚ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੀ ਅਰਥਵਿਵਸਥਾ ਵਿਚ ਵਿਸਤਾਰ ਨਾਲ ਚੱਲਦੇ ਮੰਗ ਵਿੱਚ ਵਾਧਾ ਹੈ।