
ਅੱਜ ਜਦੋਂ ਦੇਸ਼ ਵਿਚ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ ਤਾਂ ਮੋਦੀ ਸਰਕਾਰ ਦਾ ਕੋਈ ਵੀ ਨੇਤਾ ਇਨ੍ਹਾਂ ਕੀਮਤਾਂ ਨੂੰ ਘੱਟ ਕਰਨ ਦੀ ਹਾਮੀ ...
ਨਵੀਂ ਦਿੱਲੀ : ਅੱਜ ਜਦੋਂ ਦੇਸ਼ ਵਿਚ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ ਤਾਂ ਮੋਦੀ ਸਰਕਾਰ ਦਾ ਕੋਈ ਵੀ ਨੇਤਾ ਇਨ੍ਹਾਂ ਕੀਮਤਾਂ ਨੂੰ ਘੱਟ ਕਰਨ ਦੀ ਹਾਮੀ ਤਕ ਭਰਦਾ ਨਜ਼ਰ ਨਹੀਂ ਆ ਰਿਹਾ। ਇਕ ਦਿਨ ਦੀ ਰਾਹਤ ਤੋਂ ਬਾਅਦ ਤੇਲ ਕੰਪਨੀਆਂ ਨੇ ਵੀਰਵਾਰ ਨੂੰ ਫਿਰ ਤੋਂ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 11 ਅਤੇ 13 ਪੈਸੇ ਦਾ ਵਾਧਾ ਕਰ ਦਿਤਾ ਹੈ। ਦਿੱਲੀ 'ਚ ਵੀਰਵਾਰ ਨੂੰ ਪੈਟਰੋਲ ਦੀ ਕੀਮਤ ਵਧ ਕੇ 81 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜਦਕਿ ਡੀਜ਼ਲ 73.08 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
Petrol and Diesel Pumps
ਇਸੇ ਤਰ੍ਹਾਂ ਮੁੰਬਈ ਵਿਚ ਮੁੰਬਈ 'ਚ ਪਟਰੌਲ 88.39 ਅਤੇ ਡੀਜ਼ਲ 77.58 ਰੁਪਏ, ਕੋਲਕਾਤਾ ਵਿਚ ਪਟਰੌਲ 82.87 ਰੁਪਏ ਅਤੇ ਡੀਜ਼ਲ 74.93 ਰੁਪਏ, ਚੇਨਈ ਵਿਚ ਪਟਰੌਲ 84.19 ਰੁਪਏ ਅਤੇ ਡੀਜ਼ਲ 77.25 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਗੱਲ ਕਰੀਏ ਜੇਕਰ ਪੰਜਾਬ ਦੀ, ਤਾਂ ਇੱਥੇ ਤੇਲ ਕੀਮਤਾਂ ਨੂੰ ਸਭ ਤੋਂ ਜ਼ਿਆਦਾ ਅੱਗ ਲੱਗੀ ਹੋਈ ਹੈ। ਇਸ ਵਾਧੇ ਨਾਲ ਜਲੰਧਰ ਵਿਚ ਪਟਰੌਲ 86.31 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਚ ਪੈਟਰੋਲ 86.88 ਰੁਪਏ ਪ੍ਰਤੀ ਲਿਟਰ, ਲੁਧਿਆਣੇ ਵਿਚ 86.74 ਰੁਪਏ ਪ੍ਰਤੀ ਲਿਟਰ ਅਤੇ ਪਟਿਆਲੇ ਵਿਚ 86.68 ਰੁਪਏ ਦੀ ਕੀਮਤ 'ਤੇ ਵਿਕ ਰਿਹਾ ਹੈ।
Petrol and Diesel Pumps
ਇਸ ਤੋਂ ਇਲਾਵਾ ਪੰਜਾਬ ਦੇ ਦੋ ਗੁਆਂਢੀ ਸੂਬਿਆਂ ਹਰਿਆਣਾ ਵਿਚ ਪਟਰੌਲ 81.59 ਰੁਪਏ ਜਦਕਿ ਹਿਮਾਚਲ ਪ੍ਰਦੇਸ਼ ਵਿਚ 82.05 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਨੇ ਹਰ ਵਰਗ ਦਾ ਬਜਟ ਹਿਲਾ ਕੇ ਰੱਖ ਦਿਤਾ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ 'ਤੇ ਜ਼ਰ੍ਹਾ ਵੀ ਖਾਜ ਨਹੀਂ ਹੋਈ। ਜੇਕਰ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਅਸਮਾਨੀਂ ਚੜ੍ਹਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਵਿਰੁਧ ਆਮ ਲੋਕਾਂ ਨੂੰ ਵੀ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਾ ਪਵੇਗਾ।
Petrol and Diesel Pumps
ਕੇਂਦਰੀ ਸੱਤਾ 'ਤੇ ਬਿਰਾਜਮਾਨ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਪਹਿਲਾਂ ਯੂਪੀਏ ਸਰਕਾਰ ਸਮੇਂ ਵਧੀਆਂ ਤੇਲ ਕੀਮਤਾਂ ਨੂੰ ਲੈ ਕੇ ਕਾਂਗਰਸ ਨੂੰ ਕੀਮਤਾਂ ਘੱਟ ਕਰਨ ਦੇ ਤਰ੍ਹਾਂ-ਤਰ੍ਹਾਂ ਦੇ ਤਰਕ ਦੇ ਕੇ ਨਿਸ਼ਾਨੇ ਸਾਧਦੀ ਸੀ ਪਰ ਹੁਣ ਜਦੋਂ ਉਹੀ ਹਾਲਾਤ ਉਨ੍ਹਾਂ ਦੀ ਅਪਣੀ ਸਰਕਾਰ ਵਿਚ ਪੈਦਾ ਹੋ ਗਏ ਹਨ ਤਾਂ ਕੋਈ ਭਾਜਪਾ ਨੇਤਾ ਤੇਲ ਕੀਮਤਾਂ ਘੱਟ ਕਰਨ ਦੀ ਗੱਲ ਨਹੀਂ ਕਰ ਰਿਹਾ।
ਵੈਸੇ ਦੇਖਿਆ ਜਾਵੇ ਤਾਂ ਸਿਆਸੀ ਨੇਤਾਵਾਂ ਦੀ ਇਹ ਫਿਤਰਤ ਹੀ ਬਣ ਗਈ ਹੈ ਕਿ ਜਦੋਂ ਵਿਰੋਧੀ ਿਧਰ ਵਿਚ ਹੋਵੇ ਤਾਂ ਕੁੱਝ ਹੋਰ ਬੋਲੋ ਅਤੇ ਜਦੋਂ ਸੱਤਾ ਵਿਚ ਹੋਵੋ ਤਾਂ ਕੋਈ ਹੋਰ ਰਾਗ਼ ਅਲਾਪੋ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਰੀਆਂ ਪਾਰਟੀਆਂ ਮਹਿਜ਼ ਸੱਤਾ ਦੀਆਂ ਲਾਲਚੀ ਹਨ ਜਦਕਿ ਸੱਤਾ ਹਾਸਲ ਕਰਕੇ ਜਨਤਾ ਦਾ ਭਲਾ ਕੋਈ ਨਹੀਂ ਕਰਨਾ ਚਾਹੁੰਦਾ।