
ਬੰਗਲਾਦੇਸ਼ ਦੀ ਇਕ ਅਦਾਲਤ ਨੇ ਅਪ੍ਰੈਲ ਵਿਚ 19 ਸਾਲਾ ਵਿਦਿਆਰਥਣ ਦੀ ਹੱਤਿਆ ਦੇ ਮਾਮਲੇ ਵਿਚ ਵੀਰਵਾਰ ਨੂੰ 16 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ।
ਢਾਕਾ: ਬੰਗਲਾਦੇਸ਼ ਦੀ ਇਕ ਅਦਾਲਤ ਨੇ ਅਪ੍ਰੈਲ ਵਿਚ 19 ਸਾਲਾ ਵਿਦਿਆਰਥਣ ਦੀ ਹੱਤਿਆ ਦੇ ਮਾਮਲੇ ਵਿਚ ਵੀਰਵਾਰ ਨੂੰ 16 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। ਇਨ੍ਹਾਂ ਲੋਕਾਂ ਨੇ ਵਿਦਿਆਰਥਣ ਨੂੰ ਜਿਉਂਦੇ ਸਾੜ ਦਿੱਤਾ ਸੀ, ਜਿਸ ਮਗਰੋਂ ਲੋਕਾਂ ਵਿਚ ਕਾਫੀ ਗੁੱਸਾ ਸੀ।
Bangladesh
ਜ਼ਿਕਰਯੋਗ ਹੈ ਕਿ 19 ਸਾਲਾ ਨੁਸਰਤ ਜਹਾਨ ਰਫੀ ਨੂੰ ਕੈਰੋਸੀਨ (ਮਿੱਟੀ ਦਾ ਤੇਲ) ਵਿਚ ਡੁਬੋਇਆ ਗਿਆ ਅਤੇ ਮਦਰਸੇ ਦੇ ਮੁੱਖ ਅਧਿਆਪਕ ਵਿਰੁੱਧ ਯੌਨ ਸੋਸ਼ਨ ਦੀ ਸ਼ਿਕਾਇਤ ਵਾਪਸ ਲੈਣ ਤੋਂ ਇਨਕਾਰ ਕਰਨ ਦੇ ਬਾਅਦ ਅੱਗ ਲਗਾ ਦਿੱਤੀ ਗਈ।
Bangladesh
ਵਕੀਲ ਹਫਜ਼ ਅਹਿਮਦ ਨੇ ਭੀੜ ਨਾਲ ਭਰੀ ਅਦਾਲਤ ਵਿਚ ਫੈਸਲੇ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ,''ਇਹ ਫੈਸਲਾ ਸਾਬਤ ਕਰਦਾ ਹੈ ਕਿ ਬੰਗਲਾਦੇਸ਼ ਵਿਚ ਕੋਈ ਵੀ ਕਤਲ ਕਰ ਕੇ ਬੱਚ ਨਹੀਂ ਸਕਦਾ। ਸਾਡੇ ਕੋਲ ਕਾਨੂੰਨ ਦਾ ਸ਼ਾਸਨ ਹੈ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।