ਵਹੁਟੀਆਂ ਚਾਹੀਦੀਆਂ ਨੇ ਤਾਂ ਮੁੜ ਜਾਉ ਘਰਾਂ ਨੂੰ ਪਰ ਇਮੀਗ੍ਰੇਸ਼ਨ ਕਾਨੂੰਨ ਵਿਚ ਨਾ ਕੱਢੋ ਨੁਕਸ
Published : Oct 24, 2019, 10:17 am IST
Updated : Oct 24, 2019, 10:17 am IST
SHARE ARTICLE
New Zealand First senior MP Shane Jones
New Zealand First senior MP Shane Jones

ਨਿਊਜ਼ੀਲੈਂਡ ਦੇ ਮੰਤਰੀ ਨੇ ਦਿਤਾ ਵਿਵਾਦਿਤ ਬਿਆਨ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਸਰਕਾਰ ਦੇ ਵਿਚ ਤਿੰਨ ਤੋਂ ਵੱਧ ਮਹਿਕਮੇ ਰੱਖਣ ਵਾਲੇ ਆਰਥਕ ਵਿਕਾਸ ਮੰਤਰੀ ਅਤੇ ਨਿਊਜ਼ੀਲੈਂਡ ਫਸਟ ਰਾਜਨੀਤਕ ਪਾਰਟੀ ਦੇ ਸਾਂਸਦ ਸ਼ੇਨ ਜੋਨਸ ਨੇ ਭਾਰਤੀ ਕਮਿਊਨਿਟੀ ਵਲੋਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਕੀਤੇ ਜਾ ਰਹੇ ਵਿਰੋਧ ਵਿਚ ਇਕ ਰੇਡੀਉ ਇੰਟਰਵੀਊ ਵਿਚ ਕਿਹਾ ਹੈ ਕਿ ਜੇਕਰ ਭਾਰਤੀ ਜੋੜਿਆਂ ਨੂੰ ਅਪਣੀਆਂ ਜੀਵਣ ਸਾਥਣਾ (ਵਹੁਟੀਆਂ) ਨੂੰ ਇਥੇ ਬੁਲਾਉਣ ਵਿਚ ਦੇਰੀ ਲੱਗ ਰਹੀ ਹੈ ਤਾਂ ਉਹ ਪਹਿਲੀ ਫਲਾਈਟ ਫੜ ਕੇ ਵਾਪਸ ਅਪਣੇ ਵਤਨ ਮੁੜ ਜਾਣ।

Newzealand ImmigrationNewzealand Immigration

ਉਨ੍ਹਾਂ ਦਾ ਸਿੱਧਾ ਮਤਲਬ ਸੀ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਵਿਚ ਨੁਕਸ ਨਾ ਕੱਢਿਆ ਜਾਵੇ ਇਸਦੇ ਬਦਲ ਵਿਚ ਜੇਕਰ ਉਹ ਨਹੀਂ ਖੁਸ਼ ਤਾਂ ਵਾਪਸ ਮੁੜ ਜਾਣ। ਰਾਸ਼ਟਰੀ ਰੇਡੀਉ ਉਤੇ ਅਜਿਹੇ ਬਿਆਨ ਦਾ ਇਥੇ ਤਿੱਖਾ ਵਿਰੋਧ ਹੋ ਰਿਹਾ ਹੈ। ਸ਼ੋਸ਼ਲ ਮੀਡੀਆ ਉਤੇ ਮੰਤਰੀ ਦੇ ਅਤੇ ਮੌਜੂਦਾ ਸਰਕਾਰ ਦੇ ਵਿਰੁਧ ਲੋਕ ਅਪਣੀ ਭੜਾਸ ਕੱਢ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਵਲੋਂ ਵੀਜ਼ਾ ਸਬੰਧੀ ਫ਼ੈਸਲਾ ਲੈਣ ਵਿਚ ਵੱਡੀ ਦੇਰੀ ਕੀਤੀ ਜਾ ਰਹੀ ਹੈ

ਅਤੇ ਭਾਰਤੀ ਲੋਕਾਂ ਦੀਆਂ ਅਰਜ਼ੀਆਂ ਦੀ ਲੰਬੀ ਕਤਾਰ ਹੈ। ਬਹੁਤੇ ਕੇਸਾਂ ਵਿਚ ਇੰਡੀਆ ਹੋਏ ਵਿਆਹਾਂ ਨੂੰ ਅਸਲੀ ਮੰਨਣ ਵਿਚ ਲੰਬੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ। ਵਿਆਹਾਂ ਦੀ ਜਾਂਚ-ਪੜ੍ਹਤਾਲ ਐਨੀ ਹੈ ਕਿ ਅਗਸਤ ਮਹੀਨੇ ਤਕ 87 ਅਰਜੀਆਂ ਦੇ ਵਿਚੋਂ 10 ਨੂੰ ਹੀ ਵੀਜ਼ਾ ਦਿਤਾ ਗਿਆ ਜਦ ਕਿ ਪਿਛਲੇ ਚਾਰ ਸਾਲ ਪਹਿਲਾਂ ਇਹ ਅਨੁਪਾਤ ਅੱਧੋ-ਅੱਧ ਤੱਕ ਸੀ।

Prime Minister Winston Peters Winston Peters

ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਅਤੇ ਉਪ ਪ੍ਰਧਾਨ ਮੰਤਰੀ ਵਿਨਸਨ ਪੀਟਰਜ਼ ਜਿਥੇ ਅਜਿਹੇ ਸਖ਼ਤ ਇਮੀਗ੍ਰੇਸ਼ਨ ਕਾਨੂੰਨ ਦੀ ਉਪਮਾ ਕਰਦੇ ਹਨ, ਉਥੇ ਦੂਜੇ ਪਾਸੇ ਅੱਜ ਵਲਿੰਗਟਨ ਪਾਰਲੀਮੈਂਟ ਦੇ ਵਿਚ ਅੱਜ ਭਾਰਤੀਆਂ ਦਾ ਦਿਵਾਲੀ ਦਾ ਤਿਉਹਾਰ ਦੇਸ਼ ਦੀ ਏਥਨਿਕ ਮੰਤਰੀ ਦੇ ਨਾਲ  ਮਨਾਉਣ ਵੀ ਪਹੁੰਚੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement