ਦੁਬਈ 'ਚ ਭਾਰਤੀ ਮਹਿਲਾ ਡਾਕਟਰ ਦਾ ਕਾਰਾ, ਮਿਲਿਆ ਦੇਸ਼ ਨਿਕਾਲਾ
Published : Nov 24, 2018, 1:08 pm IST
Updated : Nov 24, 2018, 1:08 pm IST
SHARE ARTICLE
Indian Female doctor fined for Forging Medical Degree
Indian Female doctor fined for Forging Medical Degree

ਭਾਰਤੀ ਮੂਲ ਦੀ ਕੈਨੇਡਾ ਵਾਸੀ ਚਮੜੀ ਦੇ ਸਰਜਨ ਨੂੰ ਫਰਜ਼ੀ ਡਿਗਰੀ ਬਣਾਉਣ ਅਤੇ ਨਕਲੀ ਡਿਪਲੋਮਾ ਅਤੇ ਦੂਜੇ ਦਸਤਾਵੇਜ਼ਾਂ ਦੀ ਵਰਤੋਂ ਦੁਬਈ ਵਿਚ ਸਰਜਨ ਪੇਸ਼ੇ ...

ਦੁਬਈ : (ਭਾਸ਼ਾ) ਭਾਰਤੀ ਮੂਲ ਦੀ ਕੈਨੇਡਾ ਵਾਸੀ ਚਮੜੀ ਦੇ ਸਰਜਨ ਨੂੰ ਫਰਜ਼ੀ ਡਿਗਰੀ ਬਣਾਉਣ ਅਤੇ ਨਕਲੀ ਡਿਪਲੋਮਾ ਅਤੇ ਦੂਜੇ ਦਸਤਾਵੇਜ਼ਾਂ ਦੀ ਵਰਤੋਂ ਦੁਬਈ ਵਿਚ ਸਰਜਨ ਪੇਸ਼ੇ ਲਈ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਮਹਿਲਾ ਦੀ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਦੇ ਵਿਰੁਧ ਅਪੀਲ ਨੂੰ ਖਾਰਿਜ ਕਰ ਦਿਤਾ ਗਿਆ ਹੈ। ਸਥਾਨਕ ਮੀਡੀਆ ਦੇ ਮੁਤਾਬਕ, ਪਬਲਿਕ ਪ੍ਰੌਸੀਕਿਊਸ਼ਨ ਦੇ ਰਿਕਾਰਡ ਤੋਂ ਪਤਾ ਚਲਦਾ ਹੈ ਕਿ 38 ਸਾਲ ਦੀ ਮਹਿਲਾ ਨੇ ਅਪਣੇ ਐਪਲੀਕੇਸ਼ਨ ਵਿਚ ਗਲਤ ਸੂਚਨਾ ਦੇ ਕੇ ਚਮੜੀ ਦੇ ਡਾਕਟਰ ਦੇ ਤੌਰ 'ਤੇ ਕੰਮ ਕਰਨ ਦਾ ਲਾਇਸੈਂਸ ਬਣਵਾਉਣ ਵਿਚ ਸਫਲ ਰਹੀ।

Forging Medical DegreeForging Medical Degree

ਮਹਿਲਾ ਨੇ ਪ੍ਰੈਕਟਿਸ ਦੀ ਇਜਾਜ਼ਤ ਲਈ ਐਪਲੀਕੇਸ਼ਨ ਵਿਚ ਆਮ ਸਰਜਨ ਡਿਗਰੀ ਅਤੇ ਡਿਪਲੋਮਾ ਵਿਚ ਮੁਹਾਰਤ ਦੀ ਫਰਜ਼ੀ ਡਿਗਰੀ ਦਾ ਇਸਤੇਮਾਲ ਕੀਤਾ। ਰਿਕਾਰਡ ਦੇ ਮੁਤਾਬਕ, ਮੁਲਜ਼ਮ ਨੇ ਡਾਟਾ ਅਤੇ ਸੂਚਨਾ ਦੀ ਪੁਸ਼ਟੀ ਕਰਨ ਵਾਲੀ ਡਾਕਟਰ ਕੰਪਨੀ ਨੂੰ ਵੀ ਅਪਣੇ ਦਸਤਾਵੇਜ਼ਾਂ ਦੀ ਜਾਂਚ ਪ੍ਰਕਿਰਿਆ ਨੂੰ ਛੇਤੀ ਕਰਨ ਦੀ ਧਮਕੀ ਦਿਤੀ ਸੀ। ਮਹਿਲਾ ਨੇ ਕੰਪਨੀ ਨੂੰ ਕਿਹਾ ਸੀ ਕਿ ਜੇਕਰ ਨਤੀਜਾ ਸਕਾਰਾਤਮਕ ਨਹੀਂ ਰਿਹਾ ਤਾਂ ਕੰਪਨੀ ਬੰਦ ਹੋ ਜਾਵੇਗੀ।

Fake Medical DegreeFake Medical Degree

ਹੇਠਲੀ ਅਦਾਲਤ ਪਹਿਲਾਂ ਹੀ ਮਹਿਲਾ ਨੂੰ ਗਲਤ ਤਰੀਕੇ ਨਾਲ ਲਾਇਸੰਸ ਪ੍ਰਾਪਤ ਕਰਨਾ ਅਤੇ ਮੈਡੀਕਲ ਅਭਿਆਸ ਕਰਨ ਨੂੰ ਲੈ ਕੇ ਦੋਸ਼ੀ ਕਰਾਰ ਦੇ ਚੁੱਕੀ ਹੈ। ਅਦਾਲਤ ਨੇ ਮਹਿਲਾ ਨੂੰ ਛੇ ਮਹੀਨੇ ਜੇਲ੍ਹ ਅਤੇ ਉਸ ਤੋਂ ਬਾਅਦ ਦੇਸ਼ ਨਿਕਾਲੇ ਦਾ ਹੁਕਮ ਦਿਤਾ ਹੈ। ਮਹਿਲਾ ਡਾਕਟਰ ਨੂੰ 2,00,000 ਦਿਰਹਮ ਜੁਰਮਾਨਾ ਭਰਨ ਦਾ ਆਦੇਸ਼ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement